ਕੋਰੋਨਾ ਵਾਇਰਸ ਨੇ ਪੂਰੇ ਭਾਰਤ 'ਚ ਆਪਣੇ ਪੈਰ ਪਸਾਰ ਲਏ ਹਨ। ਅਜਿਹੇ 'ਚ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਹੈ। ਲੋਕ ਆਪਣੇ ਪੱਧਰ 'ਤੇ ਬਚਾਅ ਦੇ ਤਰੀਕਿਆਂ ਦੀ ਵਰਤੋਂ ਕਰ ਰਹੇ ਹਨ। ਅਜਿਹੀ ਸਥਿਤੀ ਵਿੱਚ ਮੂੰਹ 'ਤੇ ਲਗਾਉਣ ਵਾਲੇ ਮਾਸਕ ਤੇ ਸੈਨੀਟਾਈਜ਼ਰਾਂ ਦੀ ਮੰਗ ਵੱਧ ਗਈ ਹੈ। ਇਨ੍ਹਾਂ ਮਾਸਕ ਦੀ ਵਰਤੋਂ ਬਾਰੇ ਲੋਕਾਂ ਨੂੰ ਪੂਰੀ ਜਾਣਕਾਰੀ ਨਹੀਂ ਹੈ। ਅਜਿਹੇ 'ਚ ਲੋਕਾਂ ਨੂੰ ਕੁਝ ਸਾਵਧਾਨੀਆਂ ਵਰਤਣ ਦੀ ਲੋੜ ਹੈ।
ਕਦੋਂ ਪਾਉਣਾ ਚਾਹੀਦੈ ਮਾਸਕ :
- ਜੇ ਤੁਸੀਂ ਸਿਹਤਮੰਦ ਹੋ ਤਾਂ ਤੁਹਾਨੂੰ ਉਦੋਂ ਮਾਸਕ ਪਹਿਨਣ ਦੀ ਜ਼ਰੂਰਤ ਹੈ ਜਦੋਂ ਤੁਸੀਂ ਕੋਵਿਡ-19 ਦੇ ਕਿਸੇ ਸ਼ੱਕੀ ਮਰੀਜ਼ ਦੀ ਦੇਖਭਾਲ ਕਰ ਰਹੇ ਹੋ।
- ਜੇ ਤੁਹਾਨੂੰ ਖੰਘ ਅਤੇ ਜੁਕਾਮ ਹੈ ਤਾਂ ਮਾਸਕ ਪਾਓ।
- ਮਾਸਕ ਦੀ ਵਰਤੋਂ ਸਿਰਫ ਉਦੋਂ ਲਾਭਦਾਇਕ ਹੁੰਦੀ ਹੈ ਜਦੋਂ ਤੁਸੀਂ ਸਮੇਂ-ਸਮੇਂ ਤੇ ਆਪਣੇ ਹੱਥ ਧੋਂਦੇ ਰਹੋ।
- ਇਸ ਨੂੰ ਪਹਿਨਣ ਤੋਂ ਬਾਅਦ ਇਸ ਦਾ ਡਿਸਪੋਜ਼ਲ ਵੀ ਸਹੀ ਤਰੀਕੇ ਨਾਲ ਕਰੋ।
ਮਾਸਕ ਪਹਿਨਣ ਸਮੇਂ ਇਹ ਸਾਵਧਾਨੀਆਂ ਵਰਤੋ :
- ਮਾਸਕ ਲਗਾਉਣ ਤੋਂ ਪਹਿਲਾਂ ਹੱਥਾਂ ਨੂੰ ਐਲਕੋਹਲ ਅਧਾਰਤ ਹੈਂਡ ਸੈਨੀਟਾਈਜ਼ਰ ਜਾਂ ਸਾਬਣ ਤੇ ਪਾਣੀ ਨਾਲ ਚੰਗੀ ਤਰ੍ਹਾਂ ਧੋਵੋ।
- ਆਪਣੇ ਮੂੰਹ ਅਤੇ ਨੱਕ ਨੂੰ ਮਾਸਕ ਨਾਲ ਚੰਗੀ ਤਰ੍ਹਾਂ ਢਕੋ ਅਤੇ ਇਹ ਯਕੀਨੀ ਬਣਾਓ ਕਿ ਕੋਈ ਗੈਪ ਨਾ ਰਹੇ।
- ਮਾਸਕ ਪਹਿਨਣ ਤੋਂ ਬਾਅਦ ਇਸ ਨੂੰ ਹੱਥਾਂ ਨਾਲ ਨਾਲ ਛੂਹੋ। ਜੇ ਛੂਹ ਲਿਆ ਤਾਂ ਤੁਰੰਤ ਹੱਥਾਂ ਨੂੰ ਸਾਫ ਕਰੋ।
- ਇੱਕ ਵਾਰ ਵਰਤੇ ਗਏ ਮਾਸਕ ਨੂੰ ਦੁਬਾਰਾ ਨਾ ਵਰਤੋ।
- ਇੱਕ ਨਵਾਂ ਮਾਸਕ 5-6 ਘੰਟੇ ਬਾਅਦ ਬੇਕਾਰ ਹੋ ਜਾਂਦਾ ਹੈ। ਮਾਸਕ ਨੂੰ ਧੋਣ ਨਾਲ ਉਹ ਦੁਬਾਰਾ ਕੰਮ ਯੋਗ ਨਹੀਂ ਰਹਿ ਜਾਂਦਾ।
- ਕਈ ਲੋਕ ਭੀੜ-ਭੜੱਕੇ ਵਾਲੀ ਥਾਂ 'ਤੇ ਮਾਸਕ ਲਗਾ ਲੈਂਦੇ ਹਨ ਅਤੇ ਬਾਅਦ 'ਚ ਉਤਾਰ ਕੇ ਜੇਬ ਜਾਂ ਹੋਰ ਥਾਂ 'ਤੇ ਰੱਖ ਦਿੰਦੇ ਹਨ। ਅਜਿਹਾ ਕਰਨਾ ਗਲਤ ਹੈ। ਮਾਸਕ ਨੂੰ ਵਰਤੋਂ ਤੋਂ ਬਾਅਦ ਸੁੱਟ ਦਿੱਤਾ ਜਾਣਾ ਚਾਹੀਦਾ ਹੈ।
ਮਾਸਕ ਕਿਵੇਂ ਹਟਾਉਣਾ ਹੈ :
- ਮਾਸਕ ਦੇ ਬਾਹਰ ਵਾਲੇ ਪਾਸੇ ਕਦੇ ਵੀ ਹੱਥ ਨਾਲ ਲਗਾਓ।
- ਮਾਸਕ ਨੂੰ ਪਿੱਛੇ ਤੋਂ ਹਟਾਓ ਅਤੇ ਤੁਰੰਤ ਇਸ ਨੂੰ ਬੰਦ ਡਸਟਬੀਨ 'ਚ ਪਾਓ।
- ਹੱਥਾਂ ਨੂੰ ਐਲਕੋਹਲ ਦੇ ਹੈਂਡ ਸੈਨੀਟਾਈਜ਼ਰ ਜਾਂ ਸਾਬਣ-ਪਾਣੀ ਨਾਲ ਸਾਫ਼ ਕਰੋ।