ਜੇ ਤੁਹਾਨੂੰ ਬੋਲਣ ਚ ਮੁਸ਼ਕਲ ਆ ਰਹੀ ਹੈ ਤਾਂ ਸਾਵਧਾਨ ਹੋ ਜਾਓ, ਵਿਸ਼ਵ ਸਿਹਤ ਸੰਗਠਨ ਦੇ ਅਨੁਸਾਰ ਇਹ ਕੋਰੋਨਾ ਵਾਇਰਸ ਨਾਲ ਸੰਕਰਮਿਤ ਹੋਣ ਦਾ ਇਕ ਗੰਭੀਰ ਲੱਛਣ ਹੋ ਸਕਦਾ ਹੈ।
ਤੁਰੰਤ ਡਾਕਟਰੀ ਸਹਾਇਤਾ ਲਓ
ਹਰ ਦਿਨ ਕੋਰੋਨਾ ਵਾਇਰਸ ਦੇ ਨਵੇਂ ਲੱਛਣ ਸਾਹਮਣੇ ਆ ਰਹੇ ਹਨ। ਸ਼ੁਰੂ ਵਿਚ ਇਸ ਨੂੰ ਸਿਰਫ ਖਾਂਸੀ, ਜ਼ੁਕਾਮ ਤੇ ਬੁਖਾਰ ਦੁਆਰਾ ਪਛਾਣਿਆ ਗਿਆ ਸੀ। ਬਾਅਦ ਚ ਸਵਾਦ ਤੇ ਸੁੰਘਣ ਦੀ ਯੋਗਤਾ ਚ ਕਮੀ ਨੂੰ ਵੀ ਇਕ ਲੱਛਣ ਮੰਨਿਆ ਗਿਆ। ਹੁਣ ਡਬਲਯੂਐਚਓ ਕਹਿੰਦਾ ਹੈ ਕਿ ਵੱਡੀ ਗਿਣਤੀ ਵਿਚ ਕੋਰੋਨਾ ਪੀੜਤ ਲੋਕ ਪਾਏ ਜਾ ਰਹੇ ਹਨ ਜਿਨ੍ਹਾਂ ਨੂੰ ਬੋਲਣ ਵਿਚ ਮੁਸ਼ਕਲ ਆ ਰਹੀ ਹੈ। ਜੇ ਕੋਈ ਵਿਅਕਤੀ ਅਜਿਹੇ ਲੱਛਣ ਦਿਖਾਉਂਦਾ ਹੈ ਤਾਂ ਉਸਨੂੰ ਤੁਰੰਤ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ।
ਲੱਛਣ ਤੁਰੰਤ ਦਿਖਣ ਜ਼ਰੂਰੀ ਨਹੀਂ
ਸੰਸਥਾ ਦੁਆਰਾ ਜਾਰੀ ਬਿਆਨ ਚ ਕਿਹਾ ਗਿਆ ਹੈ ਕਿ ਜ਼ਰੂਰੀ ਨਹੀਂ ਕਿ ਕੋਰੋਨਾ ਵਾਲੇ ਸਾਰੇ ਮਰੀਜ਼ਾਂ ਨੂੰ ਬੋਲਣ ਜਾਂ ਸੰਚਾਰ ਕਰਨ ਚ ਮੁਸ਼ਕਲ ਨਜ਼ਰ ਆਵੇ, ਦੂਜੇ ਲੱਛਣਾਂ ਵਾਂਗ ਇਹ ਲੱਛਣ ਵੀ ਲੁਕ ਸਕਦੇ ਹਨ ਜਾਂ ਦੇਰੀ ਹੋ ਸਕਦੀ ਹੈ। ਬੋਲਣ ਚ ਮੁਸ਼ਕਲ ਡਾਕਟਰੀ ਜਾਂ ਮਨੋਵਿਗਿਆਨਕ ਸਥਿਤੀਆਂ ਦਾ ਸੰਕੇਤ ਵੀ ਹੋ ਸਕਦਾ ਹੈ। ਏਜੰਸੀ ਦੇ ਅਨੁਸਾਰ, ਕੋਵਿਡ -19 ਮਰੀਜ਼ਾਂ ਨੂੰ ਸਾਹ ਨਾਲ ਸਬੰਧਤ ਸਮੱਸਿਆ ਹੋ ਸਕਦੀ ਹੈ। ਜੇ ਪੀੜਤ ਮਰੀਜ਼ ਮਾਹਰਾਂ ਦੁਆਰਾ ਦਿੱਤੇ ਦਿਸ਼ਾ-ਨਿਰਦੇਸ਼ਾਂ ਦਾ ਸਹੀ ਢੰਗ ਨਾਲ ਪਾਲਣ ਕਰਣਗੇ ਤਾਂ ਯਕੀਨਨ ਉਹ ਬਿਨਾਂ ਕਿਸੇ ਇਲਾਜ ਦੇ ਠੀਕ ਹੋ ਸਕਦੇ ਹਨ। ਸਿਰਫ ਗੰਭੀਰ ਮਾਮਲਿਆਂ ਚ ਹੀ ਕਿਸੇ ਡਾਕਟਰ ਜਾਂ ਹਸਪਤਾਲ ਨਾਲ ਸੰਪਰਕ ਕਰਨ ਦੀ ਜ਼ਰੂਰਤ ਹੁੰਦੀ ਹੈ।
ਮਾਨਸਿਕ ਤਣਾਅ ਵਧਣ ਦਾ ਵੀ ਜੋਖਮ
ਇਸ ਤੋਂ ਪਹਿਲਾਂ ਆਕਸੀਜਨ ਅਤੇ ਲਾ ਟਰੋਬ ਯੂਨੀਵਰਸਿਟੀ (ਮੈਲਬਰਨ) ਦੇ ਖੋਜਕਰਤਾਵਾਂ ਨੇ ਕੋਰੋਨਾ ਦੇ ਮਰੀਜ਼ਾਂ ਚ ‘ਸਾਈਕੋਸਿਸ’ ਦੀ ਸਮੱਸਿਆ ਬਾਰੇ ਚਾਨਣਾ ਪਾਇਆ ਸੀ। ਖੋਜ ਦੇ ਮੁਖੀ ਡਾਕਟਰ ਐਲੀ ਬਰਾਊਨ ਨੇ ਕਿਹਾ ਕਿ ਕੋਵਿਡ-19 ਮਾਨਸਿਕ ਤਣਾਅ ਦੇ ਜੋਖਮ ਨੂੰ ਕਾਫ਼ੀ ਵਧਾਉਂਦੀ ਹੈ।