ਆਮ ਤੌਰ ਤੇ ਸਿਰ ਦਰਦ ਹੋਣ ਵਾਲਾ ਦਰਦ ਸਿਰ ਨੂੰ ਚਾਰੇ ਪਾਸਿਓਂ ਹੋਲੀ ਭਾਰੀ ਕਰਦਾ ਰਹਿੰਦਾ ਹੈ ਜੋ ਕਿ ਇੱਕ ਆਮ ਸਿਰ ਦਰਦ ਵਜੋਂ ਦੇਖਿਆ ਜਾਂਦਾ ਹੈ ਪਰ ਕੀ ਤੁਹਾਡਾ ਸਿਰ ਕਿਸੇ ਇੱਕ ਪਾਸੇ ਤੋਂ ਦਰਦ ਹੁੰਦਾ ਹੈ। ਜੇਕਰ ਤੁਹਾਡੇਾ ਸਿਰ ਸੱਜੇ ਜਾਂ ਫਿਰ ਖੱਭੇ ਪਾਸ ਤੋਂ ਅਚਾਨਕ ਦਰਦ ਕਰਨਾ ਸ਼ੁਰੂ ਕਰ ਦਿੰਦਾ ਹੈ ਤਾਂ ਬਿਨਾਂ ਲਾਪਰਵਾਹੀ ਦੇ ਤੁਸੀਂ ਚੌਕਸ ਹੋ ਜਾਓ ਕਿਉਂਕਿ ਇਹ ਆਮ ਤੌਰ ਤੇ ਹੋਣ ਵਾਲਾ ਸਿਰ ਦਰਦ ਨਹੀਂ ਹੈ। ਇਹ ਇੱਕ ਮਾਈਗ੍ਰੇਨ ਨਾਂ ਦੀ ਬੀਮਾਰੀ ਹੋ ਸਕਦੀ ਹੈ। ਜਿਸ ਦੇ ਲੱਛਣਾਂ ਚ ਸਿਰ ਦੇ ਕਿਸੇ ਇੱਕ ਪਾਸੇ ਸੱਜੇ ਜਾਂ ਫਿਰ ਖੱਭੇ ਹਰ ਪਲ ਰੁੱਕ-ਰੁੱਕ ਕੇ ਦਰਦ ਹੋਣਾ ਜਿਵੇਂ ਕੋਈ ਸਿਰ ਚ ਹਥੌੜੇ ਮਾਰ ਰਿਹਾ ਹੋਵੇ ਹੋਣਾ, ਸਿਰ ਦਰਦ ਪਿੱਛਿਓਂ ਨਿਕਲ ਕੇ ਅੱਗੇ ਅੱਖ ਚ ਆ ਕੇ ਨਿਕਲਣਾ ਜਿਸ ਨਾਲ ਕਿਸੇ ਵੀ ਅੱਖ ਦੇ ਪਿਛਲੇ ਪਾਸੇ ਤੇਜ਼ ਦਰਦ ਹੋਣਾ। ਇਹ ਸਭ ਲੱਛਣ ਮਾਈਗ੍ਰੇਨ ਨਾਂ ਦੇ ਸਿਰ ਦਰਦ ਦੇ ਹੁੰਦੇ ਹਨ।
ਮਾਈਗ੍ਰੇਨ ਆਮ ਤੌਰ ਤੇ ਹੋਣ ਵਾਲਾ ਇੱਕ ਖਾਸ ਕਿਸਮ ਦਾ ਸਿਰ ਦਰਦ ਹੈ। ਮਾਈਗ੍ਰੇਨ ਪੀੜਤ ਲੋਕਾਂ ਨੂੰ ਰੋਜ਼ ਹੋਣ ਵਾਲੇ ਸਿਰਦਰਦ ਦੇ ਦੌਰੇ ਪੈਂਦੇ ਹਨ। ਅਕਸਰ ਇਹ ਦਰਦ ਕੰਨ ਅਤੇ ਅੱਖ ਦੇ ਪਿਛਲੇ ਪਾਸੇ ਮਤਲਬ ਕੰਨਪਟੀ ਤੇ ਹੁੰਦਾ ਹੈ। ਉਂਝ ਇਹ ਦਰਦ ਸਿਰ ਦੇ ਕਿਸੇ ਵੀ ਹਿੱਸੇ ਚ ਹੋ ਸਕਦਾ ਹੈ। ਇਸ ਨਾਲ ਕੁੱਝ ਲੋਕਾਂ ਦੇ ਦੇਖਣ ਦੀ ਕਾਬਲੀਅਤ ਵੀ ਘੱਟ ਹੋ ਜਾਂਦੀ ਹੈ।
ਮਾਈਗ੍ਰੇਨ ਸਬੰਧੀ ਸਰ ਗੰਗਾਰਾਮ ਹਸਪਤਾਲ ਦੇ ਨਿਉਰੋ ਐਂਡ ਸਪਾਈਨ ਵਿਭਾਗ ਦੇ ਨਿਰਦੇਸ਼ਕ ਡਾ. ਸਤਨਾਮ ਸਿੰਘ ਛਾਬੜਾ ਦਾ ਮੰਨਣਾ ਹੈ ਕਿ ਮਾਈਗ੍ਰੇਨ ਨੇ ਲਗਭਗ 20 ਫੀਸਦ ਔਰਤਾਂ ਨੂੰ ਆਪਣਾ ਸਿ਼ਕਾਰ ਬਣਾ ਰੱਖਿਆ ਹੈ।
ਮਾਈਗ੍ਰੇਨ ਦਾ ਸਿਰ ਦਰਦ ਆਮ ਤੌਰ ਤੇ ਪੁਰਸ਼ਾਂ ਦੇ ਮੁਕਾਬਲੇ ਔਰਤਾਂ ਨੂੰ ਜਿ਼ਆਦਾ ਹੁੰਦਾ ਹੈ ਜਦਕਿ ਬਹੁਤ ਘੱਟ ਔਰਤਾਂ ਇਸ ਬੀਮਾਰੀ ਦਾ ਇਲਾਜ ਕਰਾਉਂਦੀਆਂ ਹਨ। ਔਰਤਾਂ ਇਸ ਨੂੰ ਸਾਧਾਰਣ ਸਿਰ ਦਰਦ ਸਮਝ ਕੇ ਦਰਦ ਖਤਮ ਕਰਨ ਵਾਲੀਆਂ ਗੋਲੀਆਂ ਖਾ ਲੈਂਦੀਆਂ ਹਨ ਅਤੇ ਬਿਨ੍ਹਾਂ ਸਹੀ ਇਲਾਜ ਦੇ ਜਿ਼ੰਦਗੀ ਜੀਊਂਦੀਆਂ ਹਨ ਜਾਂ ਫਿਰ ਉਦੋਂ ਤੱਕ ਨਜ਼ਰਅੰਦਾਜ਼ ਕਰਦੀਆਂ ਹਨ ਜਦ ਤੱਕ ਇਹ ਕੋਈ ਵੱਡੀ ਬੀਮਾਰੀ ਨਾ ਬਣ ਜਾਵੇ।
ਉਨ੍ਹਾਂ ਦੱਸਿਆ ਕਿ ਇਹ ਇੱਕ ਖਾਨਦਾਨੀ ਬੀਮਾਰ ਹੈ ਜੋ ਖਾਣਪਾਣ, ਵਾਤਾਵਰਣ ਚ ਫੇਰਬਦਲ, ਵੱਧਦੇ ਤਨਾਅ ਜਾਂ ਕਦੇ ਕਦਾਰ ਬਹੁਤ ਜਿ਼ਆਦਾ ਸੌਣ ਕਾਰਨ ਵੀ ਹੋ ਸਕਦਾ ਹੈ। ਇਸ ਦੀ ਸ਼ੁਰੂਆਤ ਬਚਪਨ, ਜਵਾਨ ਹੋਣ ਤੇ ਕਦੇ ਵੀ ਹੋ ਸਕਦੀ ਹੈ। ਇਸ ਦਰਦ ਦੌਰਾਨ ਉਲਟੀ, ਜੀ ਕੱਚਾ ਹੋਣਾ ਆਦਿ ਦੀ ਸਿ਼ਕਾਇਤ ਵੀ ਹੋ ਸਕਦੀ ਹੈ। ਜੇਕਰ ਇਲਾਜ ਨਾ ਹੋਵੇ ਤਾਂ ਇਹ ਦਰਦ 45 ਘੰਟਿਆਂ ਤੱਕ ਰਹਿ ਸਕਦਾ ਹੈ। ਛਾਬੜਾ ਮੁਤਾਬਕ ਬਾਇਓਫੀਡਬੈਕ, ਯੋਗਾ, ਐਕਵਾਪ੍ਰੈਸ਼ਰ ਅਤੇ ਰੋਜ਼ਾਨਾ ਸੈਰ ਆਦਿ ਨਾਲ ਮਾਈਗ੍ਰੇਨ ਦੇ ਦੌਰੇ ਨੂੰ ਘਟਾਉਣ ਚ ਮਦਦ ਮਿਲਦੀ ਹੈ।
ਮਾਈਗੇ੍ਰਨ ਤੋਂ ਬਚਣ ਲਈ ਸਿਰਦਰਦ ਪੈਦਾ ਕਰਨ ਵਾਲੇ ਕਾਰਨਾਂ ਤੋਂ ਬਚਣਾ ਚਾਹੀਦਾ ਹੈ। ਜਿਵੇਂ ਉੱਚੀ ਆਵਾਜ਼ ਚ ਗਾਣੇ ਸੁਣਨਾ, ਭਾਰੀ ਤਨਾਅ ਚ ਰਹਿਣਾ। ਨਾਲ ਹੀ ਦਰਦ ਨਿਵਾਰਕ ਦਵਾਈਆਂ ਦਾ ਘਟੋ ਘੱਟ ਇਸਤੇਮਾਲ ਕਰਨਾ ਚਾਹੀਦਾ ਹੈ। ਸਹੀ ਤਰਤੀਬ ਨਾਲ ਪੂਰੇ ਦਿਨ ਦੀ ਪਾਲਣਾ ਕਰਨੀ ਚਾਹੀਦੀ ਹੈ।ਸਮੇਂ ਤੇ ਸੌਣਾ ਤੇ ਸਮੇਂ ਤੇ ਜਾਗਣਾ ਚਾਹੀਦਾ ਹੈ। ਨਿਯਮਿਤ ਰੂਪ ਨਾਲ ਸੈਰ ਕਰੋ। ਬਹੁਤੇ ਜਿ਼ਆਦਾ ਦੇਰ ਤੱਕ ਤੱਕ ਭੁੱਖੇ ਨਾ ਰਹੋ। ਬਹੁਤ ਤੇਜ਼ ਅਤੇ ਚੁੱਭਣ ਵਾਲੀ ਰੋਸ਼ਨੀ ਤੋਂ ਬਚੋ। ਛਾਬੜਾ ਨੇ ਕਿਹਾ ਕਿ ਇਸ ਦਰਦ ਦਾ ਅਸਲ ਕਾਰਨ ਹੈ ਵਾਸੋਡਿਵਲੇਟੇਸ਼ਨ ਮਤਲਬ ਖੂਨ ਦੀਆਂ ਬਾਰੀਕ ਨਾੜੀਆਂ ਦੇ ਫੈਲਣ ਅਤੇ ਉਨ੍ਹਾਂ ਦੇ ਨਾੜੀ ਤੰਤੂਆਂ ਤੋਂ ਨਿਕਲਣ ਵਾਲਾ ਰਸਾਇਣ, ਜੋ ਇਨ੍ਹਾਂ ਖੂਨ ਵਾਲੀਆਂ ਨਾੜੀਆਂ ਨੂੰ ਪ੍ਰਭਾਵਿਤ ਕਰਦੇ ਹਨ। ਮਾਈਗ੍ਰੇਨ ਚ ਸਿਰ ਦੇ ਅੱਧੇ ਹਿੱਸੇ ਚ ਦਰਦ ਹੁੰਦਾ ਹੈ। ਇਸ ਲਈ ਮਾਈਗ੍ਰੇਨ ਨੂੰ ਅੱਧਕਪਾੜੀ ਵੀ ਕਹਿੰਦੇ ਹਨ।