ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

‘ਯੋਗਾ ਕਾਰਨ ਪ੍ਰਧਾਨ ਮੰਤਰੀ ਮੋਦੀ ਦੀਆਂ ਅੱਖਾਂ ਹਾਲੇ ਵੀ ਤੰਦਰੁਸਤ’

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ 68 ਸਾਲ ਦੀ ਉਮਰ ਚ ਵੀ ਅੱਖ ਬਿਲਕੁਲ ਤੰਦਰੁਸਤ ਹਨ। ਡਾਕਟਰਾਂ ਦਾ ਦਾਅਵਾ ਹੈ ਕਿ ਲਗਾਤਾਰ ਯੋਗਾ ਕਰਨ ਨਾਲ ਪੀਐਮ ਮੋਦੀ ਦੀਆਂ ਅੱਖਾਂ ਦੀ ਸਿਹਤ ਚੰਗੀ ਹੈ। ਹਾਲੀਡੇ ਰੀਜੈ਼ਸੀ ਚ ਐਤਵਾਰ ਨੂੰ ਹੋਈ ਮੁਰਾਦਾਬਾਦ ਆਫਥੇਲਮਿਕ ਸੁਸਾਈਟੀ (ਐਮਓਐਸ) ਦੀ ਸਾਲਾਨਾ ਮੈਡੀਕਲ ਕਾਨਫ਼ਰੰਸ ਚ ਪਦਮਸ਼੍ਰੀ ਅੱਖਾਂ ਦੇ ਮਾਹਰ ਡਾ. ਜੀਵਨ ਤਿਤਿਯਾਲ ਨੇ ਇਹ ਦਾਅਵਾ ਕੀਤਾ।

 

ਕਈ ਵੱਡੇ ਆਗੂਆਂ ਦੀਆਂ ਅੱਖਾਂ ਦੇ ਆਪ੍ਰੇਸ਼ਨ ਕਰਨ ਵਾਲੇ ਡਾ.ਜੀਵਨ ਤਿਤਿਯਾਲ ਨੇ ਦਾਅਵਾ ਕੀਤਾ ਕਿ ਜਾਂਚ ਮਗਰੋਂ ਪਤਾ ਲਗਿਆ ਕਿ ਮੋਦੀ ਦੀਆਂ ਅੱਖਾਂ ਬਿਲਕੁਲ ਤੰਦਰੁਸਤ ਹਨ ਜਦਕਿ 50 ਸਾਲ ਤੋਂ ਵੱਧ ਉਮਰ ਦੇ ਲੋਕਾਂ ਓ ਮੋਤੀਆ ਦੀ ਸ਼ਿਕਾਇਤ ਤੇਜ਼ੀ ਨਾਲ ਵੱਧ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਪੀਐਮ ਮੋਦੀ ਰੋਜ਼ਾਨਾ ਯੋਗਾ ਕਰਦੇ ਹਨ ਇਸ ਲਈ ਉਨ੍ਹਾਂ ਦੀਆਂ ਅੱਖਾਂ ਇਸ ਉਮਰ ਚ ਤੰਦਰੁਸਤ ਪਈਆਂ ਹਨ।

 

ਉਨ੍ਹਾਂ ਦਸਿਆ ਕਿ ਆਪ੍ਰੇਸ਼ਨ ਮਗਰੋਂ ਤਿੱਬਤੀ ਧਰਮਗੁਰੂ ਦਲਾਈ ਲਾਮਾ ਹਰੇਕ ਸਾਲ ਆਪਣੀਆਂ ਅੱਖਾਂ ਦਿਖਾਉਣ ਏਮਸ ਪਹੁੰਚ ਰਹੇ ਹਨ।

 

ਡਾ. ਤਿਤਿਯਾਲ ਸਾਬਕਾ ਰਾਸ਼ਟਰਪਤੀ ਪ੍ਰਤੀਭਾ ਪਾਟਿਲ, ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ, ਤਿੱਬਤ ਦੇ ਧਰਮਗੁਰੂ ਦਲਾਈ ਲਾਮਾ, ਦਿੱਲੀ ਦੀ ਸਾਬਕਾ ਮੁੱਖ ਮੰਤਰੀ ਸ਼ੀਲਾ ਦੀਕਸ਼ਿਤ ਸਮੇਤ ਕਈ ਵੱਡੇ ਆਗੂਆਂ ਦੀਆਂ ਅੱਖਾਂ ਦਾ ਆਪ੍ਰੇਸ਼ਨ ਕਰ ਚੁੱਕੇ ਹਨ। ਹਾਲ ਹੀ ਉਨ੍ਹਾਂ ਨੇ ਗ੍ਰਹਿਮੰਤਰੀ ਰਾਜਨਾਥ ਸਿੰਘ ਅਤੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੀਆਂ ਅੱਖਾਂ ਚ ਮੋਤੀਆ ਦਾ ਆਪ੍ਰੇਸ਼ਨ ਕੀਤਾ ਹੈ।

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:doctor claims that eyes of Prime Minister Modi are healthy due to yoga