ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜਿ਼ਆਦਾ ਪ੍ਰੋਬੋਟਿਕਸ ਦੀ ਵਰਤੋਂ ਨਾਲ ਹੁੰਦੀਆਂ ਨੇ ਮਾਨਸਿਕ ਬਿਮਾਰੀਆਂ

ਪ੍ਰੋਬੋਟਿਕਸ ਦੀ ਵਰਤੋਂ ਨਾਲ ਹੁੰਦੀਆਂ ਨੇ ਮਾਨਸਿਕ ਬਿਮਾਰੀਆਂ

ਪ੍ਰੋਬੋਟਿਕਸ ਦੀ ਜਿ਼ਆਦਾ ਵਰਤੋਂ ਕਰਨ ਨਾਲ ਮਾਨਸਿਕ ਬਿਮਾਰੀਆਂ ਪੈਦਾ ਹੁੰਦੀਆਂ ਹਨ। ਇਸ ਦੇ ਨਾਲ ਹੀ ਇਹ ਤੇਜੀ ਨਾਲ ਪੇਟ ਨੂੰ ਫੈਲਾ ਦਿੰਦਾ ਹੈ। ਇਸ ਲਈ ਭਾਰਤੀ ਮੂਲ ਦੇ ਵਿਗਿਆਨੀਆਂ ਸਮੇਤ ਕੁਝ ਵਿਗਿਆਨੀਆਂ ਨੇ ਬਿਨਾਂ ਡਾਕਟਰ ਦੀ ਸਲਾਹ ਤੋਂ ਪ੍ਰੋਬੋਟਿਕ ਦੀ ਵਰਤੋਂ ਨਾ ਕਰਨ ਨੂੰ ਕਿਹਾ ਹੈ।


ਪ੍ਰੋਬੋਟਿਕ ਕੀ ਹੁੰਦਾ?


ਪ੍ਰੋਬੋਟਿਕ ਚੰਗੇ ਬੈਕਟੀਰੀਆ ਅਤੇ ਯੀਸਟ ਹੁੰਦਾ ਹੈ, ਜੋ ਪਾਚਨ `ਚ ਸਹਾਇਕ ਹੁੰਦਾ ਹੈ। ਖਾਸ ਤੌਰ `ਤੇ ਲੋਕ ਬੈਕਟਰੀਆ ਨਾਮ ਨਾਲ ਬਿਮਾਰੀ ਫੈਲਾਉਣ ਵਾਲੇ ਜਿਵਾਣੂ ਸਮਝਦੇ ਹਨ, ਪ੍ਰੰਤੂ ਸਾਡੇ ਸ਼ਰੀਰ `ਚ ਚੰਗੇ ਅਤੇ ਬੁਰੇ ਦੋਵੇਂ ਤਰ੍ਹਾਂ ਦੇ ਜਿਵਾਣੂ ਹੁੰਦੇ ਹਨ। ਅੱਜਕੱਲ੍ਹ ਪ੍ਰੋਬੋਟਿਕਸ ਸਪਲੀਮੈਂਟ ਵੀ ਬਾਜ਼ਾਰ `ਚ ਉਪਲੱਬਧ ਹਨ।

 

ਕਿਵੇਂ ਕੀਤਾ ਗਿਆ ਅਧਿਐਨ

 

ਆਂਗਸਟਾ ਯੂਨੀਵਰਸਿਟੀ ਦੇ ਖੋਜਕਰਤਾਵਾਂ ਨੇ ਇਹ ਖੋਜ਼ 30 ਮਰੀਜ਼ਾਂ `ਤੇ ਕੀਤੀ। ਉਨ੍ਹਾਂ ਦੇਖਿਆ ਕਿ 22 ਮਰੀਜ਼ਾਂ `ਚ ਭਰਮ ਦੀ ਸਥਿਤੀ ਅਤੇ ਧਿਆਨ ਕੇਂਦਰਿਤ ਕਰਨ `ਚ ਮੁਸ਼ਕਲ ਵਰਗੀਆਂ ਸਮੱਸਿਆ ਆਈ। ਉਸਦੇ ਨਾਲ ਹੀ ਪ੍ਰੋਬੋਟਿਕ ਲੈ ਰਹੇ ਸਾਰੇ ਲੋਕਾਂ `ਚ ਗੈਸ ਅਤੇ ਪੇਟ ਫੁੱਲਣ ਦੀ ਸਮੱਸਿਆ ਪਾਈ ਗਈ। ਪ੍ਰਮੁੱਖ ਖੋਜ਼ ਕਰਤਾ ਭਾਰਤੀ ਮੂਲ ਦੇ ਸਤੀਸ਼ ਐਸ ਸੀ ਰਾਵ ਨੇ ਦੱਸਿਆ ਕਿ ਸਾਨੂੰ ਮਰੀਜ਼ ਦੀ ਛੋਟੀ ਅੰਤੜੀ `ਚ ਬੈਕਟੀਰੀਆ ਦਾ ਇਕ ਵੱਡਾ ਸਮੂਹ ਦੇਖਣ ਨੂੰ ਮਿਲਿਆ।
ਉਹ ਦੱਸਦੇ ਹਨ ਕਿ ਪ੍ਰੋਬੋਟਿਕ ਬੈਕਟੀਰੀਆ ਕੁਝ ਮਾਮਲਿਆਂ `ਚ ਲਾਭਦਾਇਕ ਹੁੰਦਾ ਹੈ। ਜਿਵੇਂ ਇਹ ਐਂਟੀਬਾਓਟਿਕ ਲੈਣ ਦੇ ਬਾਅਦ ਮਰੀਜ਼ ਦੀ ਭੋਜਨ ਨਾਲੀ `ਚ ਬੈਕਟੀਰੀਆ ਨੂੰ ਦੁਬਾਰਾ ਸਥਾਪਤ ਕਰਨ `ਚ ਮਦਦਗਾਰ ਹੁੰਦਾ ਹੈ। ਖੋਜ਼ ਕਰਤਾਵਾਂ ਨੇ ਇਸ ਲਈ ਜਿ਼ਆਦਾ ਵਰਤੋਂ `ਚ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਹੈ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:excess use of probiotics can lead to brain fogginess and stomach bloating