ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚੰਡੀਗੜ੍ਹ ਆਲਿਆਂ ਨੂੰ ਚੜ੍ਹਿਆ ਫ਼ੀਫ਼ਾ ਵਰਲਡ ਕੱਪ ਦਾ ਟਸ਼ਨ

ਫੀਫਾ ਕ੍ਰੇਜ਼

ਰੂਸ 2018 ਫੀਫਾ ਵਿਸ਼ਵ ਕੱਪ ਦੇ ਸ਼ੁਰੂ ਹੋਣ ਨਾਲ ਹੀ ਚੰਡੀਗੜ੍ਹ ਸਿਟੀ 'ਚ ਟੀਮਾਂ ਦੀਆਂ ਜਰਸੀਆਂ ਦੀ ਵਿਕਰੀ ਵੀ ਵਧ ਰਹੀ ਹੈ.

ਵਿਸ਼ਵ ਕੱਪ ਖੇਡ ਰਹੀਆਂ 32 ਟੀਮਾਂ 'ਚੋਂ ਅਰਜਨਟੀਨਾ ਦੀ ਜਰਸੀ ਲੋਕਾਂ ਦੀ ਪਸੰਦ ਬਣੀ ਹੋਈ ਹੈ, ਕਾਰਨ ਹੈ ਟੀਮ ਦਾ ਸਟਾਰ ਖਿਡਾਰੀ ਲਿਓਨਲ ਮੇਸੀ. ਮੇਸੀ ਨੇ ਜੇ ਅਰਜਨਟੀਨਾ ਵਿਸ਼ਵ ਕੱਪ ਨਾ ਜਿੱਤ ਸਕਿਆ ਤਾਂ ਅੰਤਰਰਾਸ਼ਟਰੀ ਫੁੱਟਬਾਲ ਤੋਂ ਸੰਨਿਆਸ ਲੈਣ ਦੀ ਗੱਲ ਵੀ ਕਹੀ ਹੈ ,  

ਸੈਕਟਰ 17 'ਚ ਇੱਕ ਸਟੋਰ ਦੇ ਸੰਚਾਲਕ ਸ਼ਿਵਮ ਕੁਮਾਰ ਨੇ ਕਿਹਾ. "ਫਿਲਹਾਲ ਫੀਫਾ ਵਿਸ਼ਵ ਕੱਪ ਦੀਆਂ ਜਰਸੀਆਂ ਇਸ ਸਮੇਂ ਸਭ ਤੋਂ ਵੱਧ ਵਿਕ ਰਹੀਆਂ ਹਨ. ਬਾਕੀ ਟੀਮਾਂ ਨਾਲੋਂ ਅਰਜਨਟੀਨਾ ਦੀ ਜਰਸੀ ਲੋਕਾਂ ਨੂੰ ਜਿਆਦਾ ਪਸੰਦ ਹੈ. ਦੂਜੀ ਤਰਜੀਹ ਜਰਮਨੀ ਨੂੰ ਮਿਲ ਰਹੀ ਹੈ, ਜਿਸ ਨੇ 2014 ਵਿਸ਼ਵ ਕੱਪ ਜਿੱਤਿਆ ਸੀ".

ਉਨ੍ਹਾਂ ਇੱਕ ਦਿਲਚਸਪ ਗੱਲ ਦੱਸੀ ਕਿ ਅਰਜਨਟੀਨਾ ਤੇ ਜਰਮਨੀ ਤੋਂ ਇਲਾਵਾ ਮੈਨਚੈਸਟਰ ਯੂਨਾਈਟਿਡ ਦੀ ਜਰਸੀ ਵੀ ਲੋਕ ਖਰੀਦ ਰਹੇ ਹਨ. ਫੁੱਟਬਾਲ ਦਾ ਕ੍ਰੇਜ਼ ਵੀ ਹੌਟ ਕੇਕ ਦੀ ਤਰ੍ਹਾਂ ਵਿਕ ਰਿਹਾ. ਸ਼ਹਿਰ 'ਚ ਕਈ ਸਟੋਰਾਂ ਦਾ ਸਟਾਕ ਖਤਮ ਹੋ ਚੁੱਕਾ. ਇਸ ਲਈ ਹੋਰ ਆਰਡਰ ਦਿੱਤੇ ਗਏ ਹਨ.

ਸੈਕਟਰ 20 ਵਿਪਨ ਕਥੂਰੀਆ ਨੇ ਕਿਹਾ ਕਿ ਫੁਟਬਾਲ ਜਰਸੀਆਂ ਉਨ੍ਹਾਂ ਦੀ ਦੁਕਾਨ 'ਤੇ ਸਭ ਤੋਂ ਵੱਧ ਮੰਗਿਆ ਜਾ ਰਹੀਆਂ ਹਨ. ਇਸ ਸਟੋਰ ਦੇ ਇੱਕ ਗਾਹਕ ਅਸ਼ਵਨੀ ਸ਼ਰਮਾ ਨੇ ਕਿਹਾ, "ਅਰਜਨਟੀਨਾ ਅਤੇ ਲਿਓਨਲ ਮੇਸੀ ਇਸ ਸਾਲ ਮੇਰੇ ਪਸੰਦੀਦਾ ਖਿਡਾਰੀ ਹਨ. ਉਹ ਪਿਛਲੀ ਵਾਰ ਉਪ ਜੇਤੂ ਰਹੇ ਸਨ  ਇਸ ਵਾਰ ਮੈਂ ਉਨ੍ਹਾਂ ਦੀ ਟੀਮ ਨੂੰ ਵਿਸ਼ਵ ਕੱਪ ਜੇਤੂ ਦੇ ਤੌਰ ਤੇ ਵੇਖਣਾ ਚਾਹੁੰਣਾ. "

ਸ਼ੁੱਕਰਵਾਰ ਹੋਏ ਪੁਰਤਗਾਲ -ਸਪੇਨ ਮੈਚ ਬਾਰੇ ਗੱਲ ਕਰਦੇ ਹੋਏ ਸ਼ਰਮਾ ਨੇ ਕਿਹਾ, "ਮੈਂ ਪੁਰਤਗਾਲ ਟੀਮ ਦਾ ਵੱਡਾ ਪ੍ਰਸ਼ੰਸਕ ਨਹੀਂ ਹਾਂ, ਪਰ ਕ੍ਰਿਸਟੀਆਨੋ ਰੋਨਾਲਡੋ ਦੀ ਹੈਟ੍ਰਿਕ ਨੇ ਮੇਰਾ ਦਿਲ ਜਿੱਤ ਲਿਆ. ਉਹ ਹੋਰ ਟੀਮਾਂ ਨੂੰ ਸਖ਼ਤ ਮੁਕਾਬਲਾ ਦੇਣਗੇ. "

ਸਟੋਰ ਦੇ ਇਕ ਹੋਰ ਗਾਹਕ ਹਰਪ੍ਰੀਤ ਸਿੰਘ ਨੇ ਕਿਹਾ, "ਅਰਜਨਟੀਨਾ ਯਕੀਨੀ ਤੌਰ 'ਤੇ ਮੇਰੀ ਪਸੰਦੀਦਾ ਟੀਮ ਹੈ, ਇਸ ਲਈ ਮੈਂ ਇੱਥੇ ਟੀਮ ਜਰਸੀ ਖਰੀਦਣ ਲਈ ਆਇਆ ਹਾਂ."

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:fifa world cup craze and madness over city chandigarh