ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੋਸ਼ਲ ਮੀਡੀਆ ਤੋਂ ਛੋਟੀਆਂ–ਛੋਟੀਆਂ ਗੱਲਾਂ

ਸੋਸ਼ਲ ਮੀਡੀਆ ਤੋਂ : ਛੋਟੀਆਂ–ਛੋਟੀਆਂ ਗੱਲਾਂ

ਸੁੰਦਰਤਾ

ਇਕ ਬੱਚਾਂ ਮਾਂ ਕੋਲ ਆਇਆ ਅਤੇ ਬੋਲਿਆ, ‘ਮਾਂ ਅੱਜ ਤੁਸੀ਼ ਬਹੁਤ ਸੋਹਣੇ ਲੱਗ ਰਹੇ ਹੋ।’

ਮਾਂ ਨੇ ਪੁੱਛਿਆ, ‘ਕਿਉਂ?’

ਬੱਚਾ : ‘ਅੱਜ ਤੁਸੀਂ ਗੁੱਸੇ ਵਿਚ ਨਹੀਂ ਹੋ।’

 

ਅਹਿਸਾਸ ਇਹ ਹੈ ਕਿ ਗੁੱਸਾ ਇਕ ਅਸਥਾਈ ਭਾਵ ਹੈ। ਨਾਲ ਹੀ ਇਹ ਵੀ ਇਕ ਸੁੰਦਰਤਾ ਕੋਈ ਦੁਰਲਭ ਗੁਣ ਨਹੀਂ ਹੈ। ਗੁੱਸਾ ਨਾ ਕਰਨਾ ਵੀ ਸਾਨੂੰ ਸੋਹਣਾ ਬਣਾ ਦਿੰਦਾ ਹੈ।

 

ਉਪਜਾਊ

ਇਕ ਅਮੀਰ ਕਿਸਾਨ ਨੇ ਆਪਣੇ ਪੁੱਤਰ ਨੂੰ ਕਿਹਾ ਕਿ ਉਹ ਹਰ ਰੋਜ਼ਾਨਾ ਖੇਤ ਵਿਜ ਆ ਕੇ ਕੰਮ ਕਰੇ। ਕਿਸਾਨ ਦੇ ਦੋਸਤ ਨੇ ਕਿਹਾ ਕਿ ਤੁਹਾਨੂੰ ਆਪਣੇ ਪੁੱਤਰ ਤੋਂ ਰੋਜ਼ਾਨਾ ਜ਼ਿਆਦਾ ਕੰਮ ਨਹੀਂ ਕਰਵਾਉਣਾ ਚਾਹੀਦਾ। ਫਸਲ ਤਾਂ ਚੰਗੀ ਹੋ ਹੀ ਜਾਵੇਗੀ।

ਕਿਸਾਨ ਨੇ ਕਿਹਾ, ‘ਮੈਂ ਫਸਲ ਉਪਜਾਊ ਨਹੀਂ ਕਰ ਰਿਹਾ, ਆਪਣਾ ਪੁੱਤਰ ਤਿਆਰ ਕਰ ਰਿਹਾ ਹਾਂ।’

ਅਰਥ ਇਹ ਹੈ ਕਿ ਬੱਚੇ ਦਾ ਸਹੀ ਵਿਕਾਸ ਹੋਵੇ ਇਸ ਲਈ ਜ਼ਰੂਰੀ ਹੈ ਕਿ ਉਸ ਨੂੰ ਸਖਤ ਮਿਹਨਤ ਕਰਨ ਲਈ ਤਿਆਰ ਕੀਤਾ ਜਾਵੇ। ਮਿਹਨਤ ਅਤੇ ਅਭਿਆਸ ਤੋਂ ਹੀ ਵਿਅਕਤੀ ਖੁਦ ਨੂੰ ਉਪਯੋਗੀ ਬਣਾਕੇ ਰੱਖ ਸਕਦਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:From Social Media Small Things