ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰੇਸਿਪੀ: ਗਣਪਤੀ ਨੂੰ ਬਹੁਤ ਪਸੰਦ ਹਨ ਬੂੰਦੀ ਦੇ ਲੱਡੂ 

ganpati visarjan 2019  recipe corner  how to make boondi laddoo : 12 ਸਤੰਬਰ ਨੂੰ ਅਨੰਤ ਚਤੁਰਦਰਸ਼ੀ ਦੇ ਦਿਨ ਵੀਰਵਾਰ ਨੂੰ ਬੱਪਾ ਦੇ ਭਗਤ ਗਣਪਤੀ ਵਿਸਰਜਨ ਕਰਨਗੇ। ਅਜਿਹੀ ਸਥਿਤੀ ਵਿੱਚ ਭਗਵਾਨ ਗਣੇਸ਼ ਨੂੰ ਘਰ ਤੋਂ ਵਿਦਾ ਕਰਨ ਤੋਂ ਪਹਿਲਾਂ ਹਰ ਸ਼ਰਧਾਲੂ ਕੁਝ ਵਿਸ਼ੇਸ਼ ਤਿਆਰੀਆਂ ਅਤੇ ਅਰਦਾਸਾਂ ਕਰਕੇ ਗਣੇਸ਼ ਜੀ ਨੂੰ ਖੁਸ਼ ਕਰਨਾ ਚਾਹੁੰਦਾ ਹੈ ਤਾਂ ਜੋ ਬੱਪਾ ਦੀ ਕਿਰਪਾ ਉਸ ਦੇ ਭਗਤਾਂ 'ਤੇ ਸਾਰਾ ਸਾਲ ਬਣੀ ਰਹੇ।


ਜਿਹੀਆਂ ਹੀ ਤਿਆਰੀਆਂ ਦਾ ਇਕ ਹਿੱਸਾ ਗਣਪਤੀ ਦੀ ਮਨਪਸੰਦ ਮਠਿਆਈ ਬੂੰਦੀ ਦੇ ਲੱਡੂ। ਇਸ ਗਣਪਤੀ ਵਿਸਰਜਨ ਤੋਂ ਪਹਿਲਾਂ ਬੱਪਾ ਨੂੰ ਭੋਗ ਲਗਾਉਣ ਲਈ ਤੁਹਾਨੂੰ ਬੂੰਦੀ ਦੇ ਲੱਡੂ ਬਾਜ਼ਾਰ ਤੋਂ ਖ਼ਰੀਦਣੇ ਨਹੀਂ ਪੈਣਗੇ। ਆਓ ਜਾਣਦੇ ਹਾਂ ਬੂੰਦੀ ਦੇ ਲੱਡੂ ਘਰ ਵਿੱਚ ਕਿਵੇਂ ਬਣ ਸਕਦੇ ਹਨ।

 

ਸਮੱਗਰੀ


3 ਕਟੋਰੀ - ਦਰਦਰਾ ਪਿਸਿਆ ਹੋਇਆ ਬੇਸਣ
2 ਕਟੋਰੇ - ਖੰਡ
1 ਚੱਮਚ - ਇਲਾਇਚੀ ਪਾਊਡਰ
5-6 ਲੱਛੇ - ਕੇਸਰ
ਇੱਕ ਚੂੰਡੀ - ਮਿੱਠਾ ਪੀਲਾ ਰੰਗ
ਅੱਧ ਕੱਪ- ਦੁੱਧ
ਤਲਣ ਲਈ ਦੇਸੀ ਘਿਓ

 


ਬਣਾਉਣ ਦਾ ਤਰੀਕਾ


ਬੂੰਦੀ ਦੇ ਲੱਡੂ ਬਣਾਉਣ ਲਈ ਪਹਿਲਾਂ ਬੇਸਣ ਨੂੰ ਛਾਣ ਕੇ ਇਸ ਵਿੱਚ ਇੱਕ ਚੁਟਕੀ ਮਿੱਠਾ ਪੀਲਾ ਰੰਗ ਮਿਲਾਓ। ਹੁਣ ਇਸ ਵਿੱਚ ਪਾਣੀ ਮਿਲਾ ਕੇ ਘੋਲ ਤਿਆਰ ਕਰੋ। ਹੁਣ ਇੱਕ ਬਰਤਨ ਵਿੱਚ ਪਾਣੀ ਅਤੇ ਚੀਨੀ ਪਾ ਕੇ ਉਸ ਦੀ ਚਾਸ਼ਨੀ ਤਿਆਰ ਕਰ ਲਵੋ।

 

ਚਾਸ਼ਨੀ ਵਿੱਚ ਥੋੜ੍ਹਾ ਜਿਹਾ ਪੀਲਾ ਰੰਗ ਅਤੇ ਕੇਸਰ ਹੱਥ ਨਾਲ ਮਲ ਕੇ ਮਿਲਾਓ। ਥੋੜ੍ਹੀ ਦੇਰ ਬਾਅਦ ਇਸ ਵਿੱਚ ਇਲਾਇਚੀ ਮਿਲਾ ਦਿਓ। ਇੱਕ ਕੜਾਹੀ ਵਿੱਚ ਘਿਓ ਗਰਮ ਕਰਕੇ ਮੋਰੀ ਵਾਲੀ ਸਟੀਲ ਦੀ ਛਾਣਨੀ ਦੀ ਮਦਦ ਨਾਲ ਸਾਰੇ ਘੋਲ ਦੀ ਹੌਲੀ ਹੌਲੀ ਕਰਕੇ ਬੂੰਦੀ ਬਣਾਉਂਦੇ ਜਾਵੋ। ਹੁਣ ਇਸ ਬੂੰਦੀ ਨੂੰ ਚਾਸ਼ਨੀ ਵਿੱਚ ਪਾ ਦਿਓ।

 

ਜਦੋਂ ਬੂੰਦੀ ਪੂਰੀ ਤਰ੍ਹਾਂ ਚਾਸ਼ਨੀ ਪੀ ਲਵੇ, ਤਾਂ ਹੱਥਾਂ 'ਤੇ ਹਲਕਾ ਜਿਹਾ ਘਿਓ ਜਾਂ ਪਾਣੀ ਲਗਾ ਕੇ ਹਲਕੇ ਦਬਾ ਕੇ ਕੁਝ ਬੂੰਦੀ ਦੇ ਲੱਡੂ ਤਿਆਰ ਕਰ ਲਵੋ। ਘਰ ਵਿੱਚ ਤਿਆਰ ਕੀਤੇ ਗਏ ਇਨ੍ਹਾਂ ਸਪੈਸ਼ਲ ਲੱਡੂਆਂ ਦਾ ਭੋਲ ਲਵਾਓ।
 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Ganpati Visarjan 2019 Delicious recipe of making boondi laddoo to please lord ganesha