ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Garlic Cheese Toast Recipe : ਘਰ ‘ਚ ਹੀ ਬਣਾਓ 'ਗਾਰਲਿਕ ਚੀਜ਼ ਟੋਸਟ'

ਰੈਸਟੋਰੈਂਟਾਂ ਤੋਂ ਭੋਜਨ ਮੰਗਵਾਉਣਾ ਬਹੁਤ ਮਹਿੰਗਾ ਪੈਂਦਾ ਹੈ ਜਿਸ ਕਾਰਨ ਭੋਜਨ ਨੂੰ ਹਮੇਸ਼ਾ ਰੈਸਟੋਰੈਂਟ ਤੋਂ ਨਹੀਂ ਮੰਗਿਆ ਜਾ ਸਕਦਾ। ਅਜਿਹੇ ਵਿੱਚ ਬਹੁਤ ਮਹੱਤਵਪੂਰਨ ਹੈ ਕਿ ਤੁਸੀਂ ਆਪ ਆਪਣੇ ਕੁਕਿੰਗ ਹੁਨਰ ਨੂੰ ਪਛਾਣ ਕੇ ਕੁਝ ਸਵਾਦ ਬਣਾਓ। ਅੱਜ ਅਸੀਂ ਤੁਹਾਨੂੰ ਸਿਖਾ ਰਹੇ ਹਾਂ... 
 

ਗਾਰਲਿਕ ਚੀਜ਼ ਟੋਸਟ

 

ਸਮੱਗਰੀ
 

6 ਬਰੈਡ ਦੇ ਟੁਕੜੇ
3 ਚਮਚੇ ਮੱਖਣ
ਮੁੱਖ ਡਿਸ ਲਈ
1 ਕੱਪ ਕੱਦੂਕੱਸ਼ ਕੀਤਾ ਹੋਇਆ ਪਨੀਰ
2 ਚਮਚੇ ਲਸਣ ਦਾ ਪਾਊਡਰ

 

ਢੰਗ
 

ਇੱਕ ਡੂੰਘਾ ਬਰਤਨ ਲਓ ਅਤੇ  ਉਸ ਵਿੱਚ ਚੀਜ਼ ਅਤੇ ਲਸਣ ਦੇ ਪਾਊਡਰ ਨੂੰ ਮਿਲਾਓ। ਹੁਣ ਇੱਕ ਬਰੈਡ ਦਾ ਇੱਕ ਟੁਕੜਾ ਲਓ ਅਤੇ ਇਸ ਦੇ ਇੱਕ ਪਾਸੇ ਮੱਖਣ ਲਗਾਓ।
 

ਹੁਣ  ਬਰੈਡ ਦੇ ਤਿੰਨ ਟੁਕੜੇ ਲਓ ਅਤੇ ਉਨ੍ਹਾਂ ਦੇ ਹਰ ਪਾਸੇ ਮੱਖਣ ਲਾਓ ਅਤੇ ਇਕ ਦੂਜੇ ਦੇ ਉੱਪਰ ਰੱਖੋ। ਇਸ 'ਤੇ ਪਨੀਰ ਅਤੇ ਲਸਣ ਦਾ ਮਿਸ਼ਰਣ ਪਾਓ ਅਤੇ ਉਪਰੋਂ ਬਟਰ ਲੱਗੇ  ਬਰੈਡ ਦਾ ਟੁਕੜਾ ਰੱਖ ਦਿਓ। 
 

ਹੁਣ ਇਨ੍ਹਾਂ ਟੋਸਟ ਜਾਂ ਸੈਂਡਵਿਚ ਨੂੰ ਮੱਧਮ ਸੇਕ 'ਤੇ ਪਕਾਉ ਜਦੋਂ ਤਕ ਪਨੀਰ ਪਿਘਲ ਨਹੀਂ ਜਾਂਦਾ  ਅਤੇ  ਬਰੈਡ ਸੁਨਹਿਰੀ ਭੂਰਾ ਨਾ ਹੋ ਜਾਵੇ। ਹੁਣ ਗਰਮਾ ਗਰਮ ਟੋਸਟ ਚਟਨੀ ਜਾਂ ਸੋਸ ਨਾਲ ਸਰਵ ਕਰੋ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Garlic cheese toast recipe know easy cooking steps