ਗੂਗਲ ਨੇ ਕਾਲਜ ਕੈਂਪਸ ਦੇ ਇੱਕ ਐਮਬੀਏ ਦੇ ਵਿਦਿਆਰਥੀ ਨੂੰ ਪਲੇਸਮੈਂਟ ਚ 40 ਲੱਖ ਰੁਪਏ ਦਾ ਸਾਲਾਨਾ ਪੈਕਜ ਦਾ ਆਫ਼ਰ ਦਿੱਤਾ ਹੈ। ਦੇਸ਼ ਦੇ ਸਿਖਰ ਸਿੱਖਿਆ ਸੰਸਥਾਨਾਂ ਚ ਸ਼ਾਮਲ ਮਨੇਜਮੈਂਟ ਡਿਵੈਲਪਮੈਂਟ ਇੰਸਟੀਊਡ (ਐਮਡੀਆਈ) ਦਾ ਇਹ ਵਿਦਿਆਰਥੀ ਗੁਰੂਗ੍ਰਾਮ ਦਾ ਰਹਿਣ ਵਾਲਾ ਹੈ।
ਦਰਅਸਲ ਮਨੇਜਮੈਂਟ ਡਿਵੈਲਪਮੈਂਟ ਇੰਸਟੀਊਡ ਚ ਵਿਸ਼ਵ ਦੀਆਂ 106 ਨਾਮੀ ਕੰਪਨੀਆਂ ਨੇ 345 ਵਿਦਿਆਰਥੀਆਂ ਨੂੰ ਕੈਂਪਸ ਪਲੇਸਮੈਂਟ ਦੁਆਰਾ ਨੌਕਰੀ ਦਾ ਆਫ਼ਰ ਦਿੱਤਾ ਗਿਆ ਹੈ।
ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ facebook ਪੇਜ ਨੂੰ ਹੁਣੇ ਹੀ Like ਕਰੋ
https://www.facebook.com/hindustantimespunjabi/
ਇਸ ਸੰਸਥਾਨ ਤੇ 345 ਵਿਦਿਆਰਥੀਆਂ ਨੂੰ ਔਸਤਨ 20 ਲੱਖ ਰੁਪਏ ਤਨਖ਼ਾਹ ਦਾ ਆਫ਼ਰ ਕੀਤਾ ਗਿਆ ਹੈ। ਪਿਛਲੇ ਸਾਲ ਔਸਤਨ ਤਨਖਾ਼ਹ 19.17 ਲੱਖ ਰੁਪਏ ਸੀ। ਢਾਈ ਦਿਨ ਚਲੇ ਕੈਂਪਸ ਪਲੇਸਮੈਂਟ ਚ ਵਿਦਿਆਰਥੀਆਂ ਨੂੰ ਇਹ ਆਫ਼ਰ ਦਿੱਤੇ ਗਏ ਹਨ।
ਸਭ ਤੋਂ ਜ਼ਿਆਦਾ 16 ਵਿਦਿਆਰਥੀਆਂ ਨੂੰ ਡੇਲਾਇਟ ਯੂਐਸਆਈ ਨੇ ਆਫ਼ਰ ਦਿੱਤਾ ਹੈ। ਇਸ ਮਗਰੋਂ ਜੇਪੀ ਮਾਰਗਨ ਚੇਜ ਨੇ 15, ਕੇਪੀਐਮਜੀ ਤੇ ਓਯੋ ਰੂਮ ਨੇ 12 ਅਤੇ ਏਅਰਟੈਲ, ਅਮਰੀਕਨ ਐਕਸਪ੍ਰੈਸ ਤੇ ਬੈਨ ਕੈਪੇਬਿਲਟੀ ਸੈਂਟਰ ਨੇ 11 ਵਿਦਿਆਰਥੀਆਂ ਨੂੰ ਨੌਕਰੀਆਂ ਦਿੱਤੀਆਂ ਹਨ।
ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ twitter ਪੇਜ ਨੂੰ ਹੁਣੇ ਹੀ Follow ਕਰੋ
ਇਸ ਸਾਲ ਪਲੇਸਮੈਂਟ ਕਰਨ ਵਾਲੀਆਂ ਕੰਪਨੀਆਂ ਚ ਕੁੱਲ 36 ਕੰਪਨੀਆਂ ਨੇ ਪਹਿਲੀ ਵਾਰ ਇਸ ਕੈਂਪਸ ਪਲੇਸਮੈਂਟ ਚ ਸ਼ਾਮਲ ਹੋਈਆਂ। ਇਨ੍ਹਾਂ ਕੰਪਨੀਆਂ ਬੀਪੀਐਨ, ਐਮੇਜ਼ੋਨ, ਪਾਰਿਬਸ, ਡਾ. ਰੇੱਡੀ ਲੈਬ, ਐਵਰੇਸਟ ਗਰੁੱਪ, ਫ਼ਲਿੱਪਕਾਰਟ, ਗੂਗਲ, ਜੇਐਸਡਬਲਿਊ ਗਰੁੱਪ, ਲੋਢਾ ਸਮੂਹ, ਮੈਰਿਕੋ, ਪੀਐਂਡਜੀ, ਰਿਵਿਹੋ, ਸ਼ੈਲ ਆਦਿ ਮੁੱਖ ਸਨ।
ਕੁੱਲ 237 ਵਿਦਿਆਰਥੀਆਂ ਨੇ ਪ੍ਰਬੰਧਨ ਚ 60 ਨੇ ਐਚਆਰ ਚ ਤੇ 45 ਨੇ ਆਲਮੀ ਪ੍ਰਬੰਧਨ ਚ ਮਿਲਿਆ ਇੰਟਰਵਿਊ ਪਾਸ ਕੀਤਾ ਹੈ। ਸਾਰੇ ਕੋਰਸ਼ਾਂ ਚ ਵਿਦਿਆਰਥੀਆਂ ਨੂੰ ਔਸਤਨ 20 ਲੱਖ ਰੁਪਏ ਦੀ ਤਨਖ਼ਾਹ ਮਿਲੀ ਹੈ।
/