ਅੱਜ ਦੇ ਸਮੇਂ ਚ ਘੱਟ ਉਮਰ ਚ ਵਾਲ ਸਫੇਦ ਹੋਣਾ ਆਮ ਗੱਲ ਬਣ ਗਈ ਹੈ।ਜਿਸਦੇ ਕਈ ਕਾਰਨ ਹਨ। ਫੈਟ ਅਤੇ ਡਾਈਟ ਮੁਤਾਬਕ ਚੱਲਣ ਦੇ ਚੱਕਰ ਚ ਅਸੀਂ ਦੇਸੀ ਘੀ ਦੀ ਵਰਤੋਂ ਕਰਨਾ ਭੁੱਲ ਗਏ ਹਾਂ। ਅਸੀਂ ਇਸਨੂੰ ਆਪਣੇ ਖਾਣੇ ਤੋਂ ਕੱਢ ਹੀ ਚੁੱਕੇ ਹਾਂ ਬਲਕਿ ਇਸਦੇ ਹੋਣ ਵਾਲੇ ਕਈ ਲਾਭ ਵੀ ਭੁੱਲਦੇ ਜਾ ਰਹੇ ਹਾਂ ਜਦਕਿ ਦੇਸੀ ਘੀ ਦੇ ਕਈ ਅਜਿਹੇ ਲਾਭ ਹਨ ਜਿਸ ਤੋਂ ਅਸੀਂ ਲਗਭਗ ਅਨਜਾਣ ਹਾਂ।
ਦਰਅਸਲ ਸਦੀਆਂ ਤੋਂ ਭਾਰਤ ਚ ਦੇਸੀ ਘੀ ਦੀ ਵਰਤੋਂ ਕੀਤੀ ਜਾ ਰਹੀ ਹੈ। ਖਾਣਾ ਪਕਾਉਣ, ਗਠੀਆ, ਜ਼ਖਮ ਨੂੰ ਭਰਨ, ਅਲਰਜੀ ਨੂੰ ਦੂਰ ਕਰਨ, ਹੱਡੀਆਂ ਨੂੰ ਮਜ਼ਬੂਤ ਕਰਨ ਵਰਗੇ ਤਮਾਮ ਫਾਇਦਿਆਂ ਕਾਰਨ ਦੇਸ਼ੀ ਘੀ ਨੂੰ ਸੰਪੂਰਨ ਆਹਾਰ ਮੰਨਿਆ ਗਿਆ ਹੈ।
ਵਾਲਾਂ ਨੂੰ ਸਫੇਦ ਹੋਣ ਤੋਂ ਬਚਾਓ
ਅੱਜ ਕੱਲ੍ਹ ਘੱਟ ਉਮਰ ਚ ਵਾਲ ਸਫੇਦ ਹੋਣੇ ਆਮ ਗੱਲ੍ਹ ਹੈ। ਇਸਦੇ ਕਈ ਕਾਰਨ ਹਨ ਜਿਵੇਂ ਪ੍ਰਦੂਸ਼ਨ, ਚੰਗੀ ਖੁਰਾਕ ਨਾ ਹੋਣਾ, ਕੈਮੀਕਲ ਭਰੇ ਉਤਪਾਦਾਂ ਦੀ ਲੋੜ ਤੋਂ ਵੱਧ ਵਰਤੋਂ ਕਰਨੀ ਆਦਿ ਮੁੱਖ ਕਾਰਨ ਹਨ।ਇਸ ਤੋਂ ਬਚਣ ਲਈ ਹਫਤੇ ਚ ਇੱਕ ਵਾਰ ਦੇਸ਼ੀ ਘੀ ਨਾਲ ਵਾਲਾਂ ਦੀ ਚੰਗੀ ਤਰ੍ਹਾਂ ਮਸਾਜ ਕਰੋ। ਮਸਾਜ ਮਗਰੋਂ ਸਿਰ ਨੂੰ ਤੋਲੀਏ ਨਾਲ ਢੱਕ ਲਓ ਤੇ 30 ਮਿੰਟਾਂ ਬਾਅਦ ਵਾਲਾਂ ਨੂੰ ਧੋ ਲਓ। ਦੇਸ਼ੀ ਘੀ ਚ ਮੌਜੂਦ ਵਿਟਾਮਿਨ ਏ, ਡੀ, ਕੇ ਅਤੇ ਈ ਵਾਲਾਂ ਨੂੰ ਸਮੇਂ ਤੋਂ ਪਹਿਲਾਂ ਸਫੇਦ ਹੋਣ ਤੋਂ ਰੋਕ ਦਿੰਦੇ ਹਨ। ਨਾਲ ਹੀ ਪ੍ਰਦੂਸ਼ਣ ਤੋਂ ਵੀ ਵਾਲਾਂ ਨੂੱ ਬਚਾਓ, ਚੰਗੀ ਖੁਰਾਕ ਲਓ ਅਤੇ ਕੈਮੀਕਲ ਵਾਲੇ ਉਤਪਾਦਾਂ ਦੀ ਵਰਤੋਂ ਬੇਹੱਦ ਘੱਟ ਕਰੋੋ।
ਵਾਲਾਂ ਦਾ ਝੱੜਣਾ ਰੋਕਦੈ
ਵਿਟਾਮਿਨ ਡੀ ਦੀ ਕਮੀ ਕਾਰਨ ਵਾਲ ਝੱੜਦੇ ਹਨ। ਇਸ ਲਈ ਆਪਣੇ ਖਾਣੇ ਚ ਵਿਟਾਮਿਨ ਡੀ ਦਾ ਖਾਸ ਖਿਆਲ ਰੱਖੋ। ਨਾਲ ਹੀ ਦੇਸ਼ੀ ਘੀ ਦੀ ਸਿਰ ਚ ਮਾਲਿਸ਼ ਜ਼ਰੂਰ ਕਰੋ। ਆਪਣੇ ਰੋਜ਼ਾਨਾ ਤੇਲ ਦੀ ਬਜਾਏ ਦੇਸੀ ਘੀ ਦੀ ਵਰਤੋਂ ਕਰਨਾ ਸ਼ੁਰੂ ਕਰੋ। ਹਫਤੇ ਚ ਇੱਕ ਵਾਰ ਅਤੇ ਮਹੀਨੇ ਚ ਚਾਰ ਵਾਰ ਵਾਲਾਂ ਦੀ ਦੇਸ਼ੀ ਘੀ ਨਾਲ ਚੰਗੀ ਤਰ੍ਹਾਂ ਮਸਾਜ ਕਰੋ। ਇੱਕ ਮਹੀਨੇ ਚ ਹੀ ਤੁਹਾਡੇ ਵਾਲਾਂ ਦਾ ਝੱੜਣਾ ਘੱਟ ਹੋ ਜਾਵੇਗਾ।
ਸਿਕਰੀ ਅਤੇ ਸੁੱਕੀ ਖੋਪੜੀ ਤੋਂ ਬਚਾਉਂਦੈ
ਸਰਦੀਆਂ ਹੋਣ ਜਾਂ ਗਰਮੀਆਂ, ਸਿਕਰੀ ਕਿਸੇ ਵੀ ਮੌਸਮ ਚ ਹੋ ਸਕਦੀ ਹੈ। ਇਸ ਤੋਂ ਬਚਣ ਲਈ ਹਲਕੇ ਗੁਨਗੁਨੇ ਦੇਸ਼ੀ ਘੀ ਨਾਲ ਸਿਰ ਦੀ ਮਸਾਜ ਕਰੋ। ਇਸ ਦੀ ਮਾਲਿਸ਼ ਨਾਲ ਸੁੱਕੀ ਖੋਪੜੀ ਨਰਮ ਹੋਵੇਗੀ ਜਿਸ ਨਾਲ ਸਿਕਰੀ ਦੀ ਪ੍ਰੇਸ਼ਾਨੀ ਵੀ ਛੇਤੀ ਹੀ ਦਮ ਤੋੜ ਦੇਵੇਗੀ। ਹਫਤੇ ਚ 15 ਮਿੰਟਾਂ ਦੀ ਮਸਾਜ ਸਿਕਰੀ ਅਤੇ ਉਸ ਤੋਂ ਹੋਣ ਵਾਲੀ ਸਿਰ ਦੀ ਖਾਜ ਨੂੱ ਹਮੇਸ਼ਾ ਲਈ ਗਾਇਬ ਕਰ ਦੇਵੇਗੀ।
ਕੰਡੀਸ਼ਨਰ ਦਾ ਵੀ ਕਰਦੈ ਕੰਮ
ਵਾਲਾਂ ਲਈ ਦੇਸ਼ੀ ਘੀ ਤੋਂ ਚੰਗਾ ਹੋਰ ਕੋਈ ਕੰਡੀਸ਼ਨਰ ਨਹੀਂ ਹੈ। ਤੁਹਾਨੂੰ ਇਸਦੀ ਖ਼ੁਸ਼ਬੂ ਜਿ਼ਆਦਾ ਪਸੰਦ ਨਾ ਆਵੇ ਪਰ ਇਸਦਾ ਲਾਭ ਦੇਖ ਤੁਸੀਂ ਖੁਸ਼ ਹੋ ਜਾਓਗੇ। ਕੈਮੀਕਲ ਨਾਲ ਭਰੇ ਉਤਪਾਦ ਨਾਲ ਨੁਕਸਾਨੇ ਗਏ ਵਾਲਾਂ ਚ ਦੇਸ਼ੀ ਘੀ ਮੁੜ ਤੋਂ ਜਾਨ ਪਾ ਦੇਵੇਗਾ। ਨਹੀਂ ਯਕੀਨ ਤਾਂ ਇੱਥ ਵਾਰ ਅਜ਼ਮਾ ਕੇ ਵੇਖ ਲਓ।