ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Happy Lohri : ਲੋਹੜੀ 'ਤੇ ਐਥਨਿਕ ਆਊਟਫਿਟ 'ਚ ਲਾਓ ਸਟਾਈਲ ਦਾ ਤੜਕਾ, ਅਜ਼ਮਾਓ ਇਹ ਲੁਕਸ

ਕਿਸੇ ਵੀ ਤਿਉਹਾਰ ਨੂੰ ਮਨਾਉਣ ਦਾ ਸਭ ਤੋਂ ਵਧੀਆ ਢੰਗ ਹੈ ਤਿਉਹਾਰ ਦੇ ਅਨੁਸਾਰ ਕੱਪੜੇ ਪਾਉਣਾ ਅਤੇ ਇੱਕ ਟੈਸਟੀ ਪਕਵਾਨ  ਬਣਾ ਕੇ ਇਕੱਠੇ ਖਾਣਾ। ਅਜਿਹੇ ਵਿੱਚ ਤਿਉਹਾਰ ਕੋਈ ਵੀ ਹੋਵੇ, ਜਿਹਾ ਕਰਨ ਨਾਲ ਉਨ੍ਹਾਂ ਦੀ ਰੌਣਕ ਬਣੀ ਰਹਿੰਦੀ ਹੈ। ਅਤੇ ਅਸੀਂ ਰੋਜ਼ਾਨਾ ਦੇ ਤਣਾਅ ਤੋਂ ਮੁਕਤ ਹੋ ਜਾਂਦੇ ਹਾਂ। ਲੋਹੜੀ ਵਿਖੇ ਜੇ ਤੁਸੀਂ ਕੁਝ ਵੱਖਰਾ ਗੇਟਅਪ ਕਰਨ ਬਾਰੇ ਸੋਚ ਰਹੇ ਹੋ, ਤਾਂ ਤੁਸੀਂ ਇਨ੍ਹਾਂ ਸੁਝਾਵਾਂ ਦੀ ਵਰਤੋਂ ਕਰ ਸਕਦੇ ਹੋ।


ਪਟਿਆਲਾ ਸਟਾਇਲ ਸੂਟ
ਲੋਹੜੀ ਦੀ ਗੱਲ ਹੋਵੇ ਅਤੇ ਪੰਜਾਬੀ ਪਹਿਰਾਵੇ ਅਰਥਾਤ ਪਟਿਆਲੇ ਸਟਾਇਲ ਦੀ ਗੱਲ ਨਾ ਹੋਵੇ ਜਿਹਾ ਕਿਵੇ ਹੋ ਸਕਦਾ। ਪਟਿਆਲਾ ਸਲਵਾਰ ਅਤੇ ਕੁੜ੍ਹਤਾ ਆਰਾਮਦਾਇਕ ਹੋਣ ਦੇ ਨਾਲ-ਨਾਲ ਵੇਖਣ ਵਿੱਚ ਵੀ ਸੁੰਦਰ ਲੱਗਦੇ ਹਨ।

 

 

 

ਫੁਲਕਾਰੀ ਦੁਪੱਟਾ
ਜੇ ਤੁਸੀਂ ਸਾਦੇ ਪਟਿਆਲੇ ਸੂਟ ਪਹਿਨ ਰਹੇ ਹੋ ਤਾਂ ਉਸ ਦੇ ਨਾਲ ਭਾਰੀ ਫੁਲਕਾਰੀ ਦੁਪੱਟਾ ਕੈਰੀ ਕਰੋ। ਇਹ ਤੁਹਾਡੇ ਲੁਕ ਵਿੱਚ ਚਮਕ ਲਿਆਏਗਾ।

 

ਜੈਕੇਟ ਨਾਲ ਬਲੇਜ਼ਰ
ਅੱਜ ਦੇ ਫੈਸ਼ਨ ਟ੍ਰੈਂਡ ਵਿੱਚ ਐਥਨਿਕ ਜੈਕਟ ਨੂੰ ਬਲੇਜ਼ਰ ਨਾਲ ਟੀਮਅਪ ਕਰ ਸਟਾਇਲਸ਼ ਲੁਕ ਦਿੱਤਾ ਜਾ ਸਕਦਾ ਹੈ। ਇਹ ਪਹਿਰਾਵਾ ਲੁਕ ਨੂੰ ਨਿਖਾਰਨ ਤੋਂ ਇਲਾਵਾ ਠੰਢ ਤੋਂ ਬਚਾਅ ਦਾ ਕੰਮ ਵੀ ਕਰਦਾ ਹੈ।

 

 

 

 

 


ਜੂੜੇ ਵਿੱਚ ਲਗਾਓ ਗੁਲਾਬ ਦਾ ਫੁੱਲ
ਲੋਹੜੀ ਦੇ ਲਈ ਹੇਅਰਸਟਾਈਲ ਵੀ ਪਰਫੇਕਟ ਹੋਣਾ ਚਾਹੀਦਾ ਹੈ। ਇਸ ਲਈ ਤੁਸੀਂ ਜੂੜਾ ਬਣਾ ਕੇ ਇਸ ਦੀ ਗੁਲਾਬ ਦੇ ਫੁੱਲ ਨਾਲ ਸਜਾਵਟ ਕਰ ਸਕਦਾ ਹੋ।  

 

ਕਸ਼ੀਦੇ ਵਾਲੀਆਂ ਜੁੱਤੀਆਂ
ਘੁੰਗਰੂ ਅਤੇ ਕਸ਼ੀਦੇ ਵਾਲੀਆਂ ਜੁੱਤੀਆਂ ਦੀ ਚੋਣ ਕੀਤੀ ਜਾ ਸਕਦੀ ਹੈ। ਇਹ ਤੁਹਾਨੂੰ ਸਹੀ ਲੁਕ ਦੇਣ ਵਿੱਚ ਬਹੁਤ ਫਾਇਦੇਮੰਦ ਹੋਣਗੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:happy Lohri 2020 lohri makeup and styling tips