ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਿਹਤ ਸੁਝਾਅ: ਸਿਹਤਮੰਦ ਅਤੇ ਭਾਰ ਕੰਟਰੋਲ ਰੱਖਣ ਲਈ ਇਨ੍ਹਾਂ 8 ਫਲਾਂ ਦੀ ਕਰੋ ਵਰਤੋਂ 

 

ਅੱਜ ਕੱਲ੍ਹ ਸਾਡੀ ਜੀਵਨ ਸ਼ੈਲੀ ਅਜਿਹੀ ਬਣ ਗਈ ਹੈ ਕਿ ਅਸੀਂ ਖਾਣ-ਪੀਣ ਦਾ ਚੰਗਾ ਖਿਆਲ ਨਹੀਂ ਰੱਖ ਸਕਦੇ। ਚੰਗੀ ਸਿਹਤ ਲਈ ਖਾਣਾ-ਪੀਣ ਦੇ ਨਾਲ ਫਲਾਂ ਵਿੱਚ ਬਹੁਤ ਸਾਰੇ ਪੋਸ਼ਕ ਤੱਤ ਖਾਣਾ ਵੀ ਬਹੁਤ ਜ਼ਰੂਰੀ ਹੈ। ਫਲਾਂ ਵਿੱਚ ਕਈ ਪੋਸ਼ਟਿਕ ਜਿਵੇਂ ਵਿਟਾਮਿਨ ਸੀ, ਏ, ਫਾਈਬਰ ਪਾਇਆ ਜਾਂਦਾ ਹੈ। ਸਹੀ ਸਮੇਂ ਉੱਤੇ ਸਹੀ ਫਲ ਖਾਣਾ ਤੁਹਾਡੀ ਸਿਹਤ ਲਈ ਸਭ ਤੋਂ ਵਧੀਆ ਹੈ।
 

ਸਿਹਤ ਮਾਹਰ ਅਨੁਸਾਰ ਫਲਾਂ ਨੂੰ ਸਭ ਤੋਂ ਪਹਿਲਾਂ ਸਵੇਰੇ ਜ਼ਰੂਰ ਖਾਣੇ ਚਾਹੀਦੇ ਹਨ। ਇਨ੍ਹਾਂ ਨੂੰ ਕਦੇ ਵੀ ਦੁੱਧ ਜਾਂ ਦਹੀਂ ਦੇ ਨਾਲ ਨਾ ਖਾਓ। ਇਸ ਨੂੰ ਮਿਲਾ ਕੇ ਖਾਣ ਨਾਲ ਕਈ ਕਿਸਮਾਂ ਦੇ ਜ਼ਹਿਰੀਲੇ ਬਣ ਜਾਂਦੇ ਹਨ, ਜਿਸ ਨਾਲ ਸਾਈਨਸ, ਜ਼ੁਕਾਮ, ਬਲਗਮ ਅਤੇ ਐਲਰਜੀ ਹੋ ਸਕਦੀ ਹੈ। ਆਪਣੇ ਆਪ ਨੂੰ ਸਿਹਤਮੰਦ ਰੱਖਣ ਅਤੇ ਭਾਰ ਨੂੰ ਕੋਟਰੋਲ ਰੱਖਣ ਲਈ ਤੁਸੀਂ ਇਨ੍ਹਾਂ 8 ਫਲਾਂ ਦਾ ਸੇਵਨ ਕਰ ਸਕਦੇ ਹੋ। ਆਓ ਜਾਣਦੇ ਹਾਂ ਇਨ੍ਹਾਂ 8 ਫਲਾਂ ਬਾਰੇ।
 

1. ਪਪੀਤਾ

ਪਪੀਤੇ ਵਿਚ ਕੈਲਸੀਅਮ, ਵਿਟਾਮਿਨ, ਆਇਰਨ, ਖਣਿਜ ਅਤੇ ਸਰੀਰ ਲਈ ਫਾਸਫੋਰਸ ਵੀ ਪਾਇਆ ਜਾਂਦਾ ਹੈ। ਇਸ ਵਿੱਚ ਕਈ ਤਰ੍ਹਾਂ ਦੇ ਪਾਚਕ ਹੁੰਦੇ ਹਨ। ਜੋ ਭੋਜਨ ਨੂੰ ਹਜ਼ਮ ਕਰਨ ਵਿੱਚ ਮਦਦਗਾਰ ਹਨ। ਇਸ ਵਿਚ ਕੈਲੋਰੀ ਅਤੇ ਚਰਬੀ ਵੀ ਘੱਟ ਹੁੰਦੀ ਹੈ।
 

2. ਤਰਬੂਜ

ਤਰਬੂਜਾਂ ਵਿਚ ਕੈਲੋਰੀ ਬਹੁਤ ਘੱਟ ਹੁੰਦੀ ਹੈ ਅਤੇ ਪਾਣੀ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ, ਇਸ ਲਈ ਤਰਬੂਜ ਨੂੰ ਖਾਣ ਨਾਲ ਤੁਹਾਡਾ ਸਰੀਰ ਹਾਈਡਰੇਟ ਰਹਿੰਦਾ ਹੈ ਅਤੇ ਇਸ ਨੂੰ ਖਾਣ ਨਾਲ ਭਾਰ ਵੀ ਨਹੀਂ ਵਧਦਾ। ਤਰਬੂਜ ਖਾਣਾ ਅਤੇ ਇਸ ਦਾ ਜੂਸ ਪੀਣਾ ਭਾਰ ਘਟਾਉਣ ਲਈ ਦੋਵੇਂ ਫਾਇਦੇਮੰਦ ਹਨ।
 

3. ਕੇਲਾ

ਇਕ ਕੇਲੇ ਵਿੱਚ 105 ਕੈਲੋਰੀ ਦੀ ਉਪਲਬੱਧਤਾ ਦੇ ਕਾਰਨ, ਇਹ ਤੁਰੰਤ ਐਨਰਜੀ ਲਈ ਸਭ ਤੋਂ ਸੂਟਏਬਲ ਫਲ ਹੈ। ਵਰਕਆਊਟ ਤੋਂ ਬਾਅਦ ਖਾਣ ਲਈ ਮਿਲਣ ਵਾਲੇ ਕਈ ਪੈਕੇਡ ਫੂਡ ਮੁਕਾਬਲੇ ਬਹੁਤ ਚੰਗਾ ਹੈ। ਅਤੇ ਇਹ ਤੁਹਾਡੀਆਂ ਮਾਸਪੇਸ਼ੀਆਂ ਦੇ ਕੜਵੱਲਾਂ ਨੂੰ ਠੀਕ ਕਰਨ, ਬਲੱਡ ਪ੍ਰੈਸ਼ਰ ਨੂੰ ਨਿਯੰਤਰਣ ਵਿੱਚ ਰੱਖਣ ਅਤੇ ਐਸੀਡਿਟੀ ਤੋਂ ਬਚਾਅ ਵਿੱਚ ਸਹਾਇਤਾ ਕਰਦਾ ਹੈ।
 

4. ਸੰਤਰਾ

ਇਸ ਦਾ ਨਾ ਸਿਰਫ਼ ਸੁਆਦ ਹੀ ਚੰਗਾ ਹੁੰਦਾ ਹੈ ਬਲਕਿ ਸੰਤਰੇ ਦੇ 100 ਗ੍ਰਾਮ ਟੁਕੜਿਆਂ ਵਿੱਚ ਕਰੀਬ 47 ਕੈਲੋਰੀ ਹੁੰਦੀ ਹੈ। ਇਸ ਲਈ ਇਹ ਡਾਈਟਿੰਗ ਅਤੇ ਭਾਰ ਘਟਾਉਣ ਲਈ ਬਹੁਤ ਫਾਇਦੇਮੰਦ ਹੈ।
 

5. ਨਾਸ਼ਪਾਤੀ

ਨਾਸ਼ਪਤੀ ਵਿੱਚ ਲੋੜੀਂਦੀ ਮਾਤਰਾ ਵਿੱਚ ਫਾਈਬਰ ਹੁੰਦਾ ਹੈ। ਇਸ ਦੇ ਸੇਵਨ ਨਾਲ ਲੰਬੇ ਸਮੇਂ ਤੱਕ ਪੇਟ ਭਰਿਆ ਰਹਿੰਦਾ ਹੈ ਅਤੇ ਭੁੱਖ ਨਹੀਂ ਲੱਗਦੀ, ਇਸ ਲਈ ਇਹ ਭਾਰ ਘੱਟ ਕਰਨ ਵਿੱਚ ਲਾਭਕਾਰੀ ਹੁੰਦੀ ਹੈ।

 

6. ਅੰਬ

ਅੰਬ ਵਿੱਚ ਫਾਈਬਰ, ਮੈਗਨੀਸ਼ਿਅਮ, ਐਂਟੀਓਕਸੀਡੈਂਟ ਅਤੇ ਆਇਰਨ ਹੁੰਦਾ ਹੈ ਜੋ ਭੁੱਖ ਨੂੰ ਕੰਟੋਰਲ ਰੱਖਦਾ ਹੈ। ਜਿਹੇ ਵਿੱਚ ਤੁਹਾਡਾ ਭਾਰ ਵੀ ਕੰਟਰੋਲ ਰਹਿੰਦਾ ਹੈ।
 

7. ਸਟ੍ਰੋਬੇਰੀ

ਸਟ੍ਰੋਬੇਰੀ ਫੈਟ ਫ੍ਰੀ ਅਤੇ ਲੋਅ ਕੈਲੋਰੀ ਵਾਲੀ ਹੁੰਦੀ ਹੈ ਜਿਸ ਵਿੱਚ ਨਾ ਤਾਂ ਸ਼ੱਕਰ ਹੁੰਦੀ ਹੈ ਅਤੇ ਨਾ ਹੀ ਸੋਡੀਅਮ। ਰੋਜ਼ਾਨਾ ਡੇਢ ਕੱਪ ਸਟ੍ਰੋਬੇਰੀ ਖਾਣ ਨਾਲ ਤੁਹਾਨੂੰ ਬਾਹਰ ਦਾ ਕੋਈ ਸਨੈਕਸ ਖਾਣ ਦੀ ਜ਼ਰੂਰਤ ਨਹੀਂ ਪਏਗੀ ਜਿਸ ਨਾਲ ਭਾਰ ਕੰਟਰੋਲ ਵਿੱਚ ਰਹੇਗਾ।

 

8. ਅਨਾਰ

ਹਰ ਰੋਜ਼ ਇਕ ਲਾਲ ਅਨਾਰ ਖਾ ਕੇ ਤੁਸੀਂ ਨਾ ਸਿਰਫ ਭਾਰ ਘੱਟ ਕਰ ਸਕਦੇ ਹੋ ਬਲਕ‍ਿ ਇਹ ਸਰੀਰਕ ਕਮਜ਼ੋਰੀ ਨੂੰ ਵੀ ਦੂਰ ਕਰਨ ਵਿੱਚ ਸਹਾਇਕ ਹੁੰਦਾ ਹੈ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:health tips these eight fruits will help you maintain weight