ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦੂਜਿਆਂ ਦੀ ਮਦਦ ਕਰਨ ਨਾਲ ਹੁੰਦਾ ਹੈ ਆਪਣਾ ਵੀ ਭਲਾ: ਖੋਜ

ਦੂਜਿਆਂ ਦੀ ਮਦਦ ਕਰੋ। ਇਸ ਲਈ ਨਹੀਂ ਕਿ ਇਹ ਪੁੰਨ ਦਾ ਕੰਮ ਹੈ। ਇਸ ਡਰ ਨਾਲ ਵੀ ਨਹੀਂ ਕਿ ਕਦੇ ਤੁਹਾਨੂੰ ਦੂਜਿਆਂ ਦੀ ਮਦਦ ਦੀ ਲੋੜ ਪੈ ਸਕਦੀ ਹੈ। ਮਦਦ ਕਰੋ, ਕਿਉਂਕਿ ਇਸ ਨਾਲ ਤੁਹਾਡਾ ਵੀ ਭਲਾ ਹੁੰਦਾ ਹੈ। ਮਦਦ ਕਰਨਾ ਤੁਹਾਡੇ ਆਪਣੇ ਦਿਮਾਗ ਦੀ ਸਿਹਤ ਲਈ ਚੰਗਾ ਹੈ।

 

ਮਨੋਵਿਗਿਆਨੀ ਦੇ ਇਕ ਪ੍ਰੀਖਣ ਦਾ ਮੰਨਣਾ ਹੈ, ਮਾਨਸਕ ਪੱਧਰ ਤੇ ਮਦਦ ਪਾਉਣ ਵਾਲਿਆਂ ਤੋਂ ਵੱਧ ਲਾਭ ਉਸ ਨੂੰ ਮਦਦ ਦੇਣ ਵਾਲੇ ਨੂੰ ਹੁੰਦਾ ਹੈ। ਕੈਲੀਫ਼ੋਰਨੀਆ ਯੂਨੀਵਰਸਿਟੀ ਦੇ ਖੋਜੀਆਂ ਨੇ ਦਿਮਾਗ ਦੀ ਐਮਆਰਆਈ ਜਾਂਚ ਕਰਨ ਮਗਰੋਂ ਇਹ ਸਿੱਟਾ ਕੱਢਿਆ ਹੈ। ਤਣਾਅ, ਦਿਆਲਪਣਾ, ਹਮਦਰਦੀ, ਪਿਆਰ ਪਾਉਣਾ ਅਤੇ ਦੇਣਾ, ਦਿਮਾਗ ਦੇ ਵੱਖੋ ਵੱਖ ਹਿੱਸਿਆਂ ਨੂੰ ਪ੍ਰਭਾਵਤ ਕਰਦਾ ਹੈ।

 

ਦਰਅਸਲ, ਕਿਸੇ ਦੀ ਮਦਦ ਕਰਨ ਨਾਲ ਮਨ ਨੂੰ ਉਹ ਖੁ਼ਸ਼ੀ ਅਤੇ ਸ਼ਾਂਤੀ ਮਿਲਦੀ ਹੈ, ਜਿਹੜੀ ਦਵਾਈਆਂ ਅਤੇ ਥਰੈਪੀ ਨਾਲ ਵੀ ਨਹੀਂ ਮਿਲਦੀ। ਕਿਹਾ ਜਾਂਦ ਹੈ ਕਿ ਸਮਝਦਾਰ ਲੋਕਾਂ ਦੇ ਦੋ ਹੱਥ ਹੁੰਦੇ ਹਨ, ਇਕ ਹੱਥ ਆਪਣੀ ਮਦਦ ਕਰਨ ਲਈ ਅਤੇ ਦੂਜਾ ਹੱਥ ਹੋਰ ਲੋਕਾਂ ਦੀ ਮਦਦ ਕਰਨ ਲਈ।

 

ਇਹ ਸਮਝਦਾਰੀ ਵੀ ਉਦੋਂ ਆਉਂਦੀ ਹੈ ਜਦੋਂ ਅਸੀਂ ਸਮਝ ਜਾਦੇ ਹਾਂ ਕਿ ਮਦਦ ਕਰਨ ਨਾਲ ਸਾਡਾ ਆਪਣਾ ਵੀ ਭਲਾ ਹੁੰਦਾ ਹੈ। ਸਿਰਫ ਦੂਜਿਆਂ ਦੀ ਲੋੜ ਪੂਰੀ ਨਹੀਂ ਹੁੰਦੀ ਬਲਕਿ ਸਾਡੇ ਆਪਣੇ ਲਈ ਵੀ ਘਾਟ ਨਹੀ ਰਹਿੰਦੀ। ਹਾਲਾਂਕਿ ਦੁਨੀਆ ਦੇ ਸਾਰੇ ਧਰਮ-ਦਰਸ਼ਨ ਤਾਂ ਇਹੀ ਗੱਲ ਕਹਿੰਦੇ ਹੀ ਰਹੇ ਹਨ, ਪਰ ਵਿਗਿਆਨ ਵੀ ਇਹੀ ਮੰਨਦਾ ਹੈ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Help is also good for you