ਜੇ ਕਿਸੇ ਨੌਜਵਾਨ ਨੂੰ ਹਾਈ ਬਲੱਡ–ਪ੍ਰੈਸ਼ਰ ਦੀ ਸ਼ਿਕਾਇਤ ਹੈ, ਤਾਂ ਅਧਖੜ ਉਮਰ ’ਚ ਉਸ ਦੀ ਅਕਲ (ਬੁੱਧੀਮਾਨੀ) ’ਚ ਕੁਝ ਕਮੀ ਆ ਸਕਦੀ ਹੈ। ਅਮਰੀਕਾ ਦੀ ਨੌਰਥ–ਵੈਸਟਰਨ ਅਤੇ ਇਜ਼ਰਾਇਲ ਦੀ ਤੇਲ ਅਵੀਵ ਯੂਨੀਵਰਸਿਟੀ ਦੇ ਇੱਕ ਸਾਂਝੇ ਅਧਿਐਨ ’ਚ ਅਜਿਹਾ ਪ੍ਰਗਟਾਵਾ ਕੀਤਾ ਗਿਆ ਹੈ।
ਇਹ ਖੋਜ ਹੁਣ ‘ਅਮੈਰਿਕਨ ਹਾਰਟ ਐਸੋਸੀਏਸ਼ਨ’ ਦੇ ਜਰਨਲ ‘ਸਰਕੂਲੇਸ਼ਨ’ ’ਚ ਪ੍ਰਕਾਸ਼ਿਤ ਕੀਤੀ ਗਈ ਹੈ। ਖੋਜੀ ਵਿਦਵਾਨ ਪ੍ਰੋਫ਼ੈਸਰ ਹਾਊਜ਼ਡ੍ਰੌਫ਼ ਨੇ ਕਿਹਾ ਕਿ ਸਾਨੂੰ ਖੋਜ ਦੌਰਾਨ ਪਤਾ ਲੱਗਾ ਹੈ ਕਿ ਹਾਈ ਬਲੱਡ–ਪ੍ਰੈਸ਼ਰ ਕਾਰਨ ਦਿਮਾਗ਼ ਵਿੱਚ ਇਕੱਠੇ ਹੋਏ ਗਿਆਨ ਤੇ ਹੋਰ ਜਾਣਕਾਰੀ ਉੱਤੇ ਮਾੜਾ ਅਸਰ ਪੈਂਦਾ ਹੈ।
ਜੇ ਜਵਾਨੀ ’ਚ ਹਾਈ ਬਲੱਡ–ਪ੍ਰੈਸ਼ਰ ਹੈ, ਤਾਂ ਉਸ ਨਾਲ ਥੋੜ੍ਹੀ ਅਗਲੇਰੀ ਉਮਰ ਵਿੱਚ ਅਕਲ ਨੂੰ ਨੁਕਸਾਨ ਪੁੱਜ ਸਕਦਾ ਹੈ। ਇਸ ਲਈ ਹਾਈ ਬਲੱਡ–ਪ੍ਰੈਸ਼ਰ ਦਾ ਤੁਰੰਤ ਇਲਾਜ ਕਰਨ ਦੀ ਜ਼ਰੂਰਤ ਹੈ।
ਖੋਜੀ ਵਿਦਵਾਨ ਨੇ ਕਿਹਾ ਕਿ ਅਸੀਂ ਜਾਣਦੇ ਹਾਂ ਕਿ ਅਧਖੜ ਉਮਰ ਦੇ ਲੋਕਾਂ ’ਚ ਖ਼ਰਾਬੀ ਕਾਰਨ ਕੁਝ ਵੀ ਪਤਾ ਲਾਉਣ ਦੇ ਤੰਤਰ ਵਿੱਚ ਗਿਰਾਵਟ, ਦਿਮਾਗ਼ੀ ਤਾਕਤ ਕਮਜ਼ੋਰ ਹੋਣ ਤੇ ਮੌਤ ਦਾ ਖ਼ਤਰਾ ਪੈਦਾ ਹੁੰਦਾ ਹੈ।