ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਗਰਮੀਆਂ ’ਚ ਪਸੀਨੇ ਦੀ ਬੋਅ ਤੋਂ ਇੰਝ ਪਾਓ ਛੁਟਕਾਰਾ

ਗਰਮੀਆਂ ’ਚ ਪਸੀਨੇ ਦੀ ਬੋਅ ਤੋਂ ਇੰਝ ਪਾਓ ਛੁਟਕਾਰਾ

ਗਰਮੀਆਂ ਦੇ ਮੌਸਮ ਦੌਰਾਨ ਇੱਕ ਵੱਡੀ ਸਮੱਸਿਆ ਸਰੀਰ ’ਚੋਂ ਆਉਣ ਵਾਲੀ ਪਸੀਨੇ ਦੀ ਬੋਅ ਦੀ ਹੁੰਦੀ ਹੇ। ਹਰ ਕੋਈ ਇਸ ਲਈ ਡਿਓਡੋਰੈਂਟਸ ਵਰਤਦਾ ਹੈ ਪਰ ਇਸ ਦਾ ਅਸਰ ਥੋੜ੍ਹ–ਚਿਰਾ ਹੀ ਹੁੰਦਾ ਹੈ ਤੇ ਕੁਝ ਚਿਰ ਪਿੱਛੋਂ ਹੀ ਪਸੀਨੇ ਦੀ ਬੋਅ ਮੁੜ ਆਉਣ ਲੱਗਦੀ ਹੈ।

 

 

ਕੁਦਰਤੀ ਚੀਜ਼ਾਂ ਨਾਲ ਪਸੀਨੇ ਦੀ ਬੋਅ ਤੋਂ ਆਸਾਨੀ ਨਾਲ ਛੁਟਕਾਰਾ ਪਾਇਆ ਜਾ ਸਕਦਾ ਹੈ। ਇਨ੍ਹਾਂ ਦੀ ਵਰਤੋਂ ਸਰੀਰ ਲਈ ਠੀਕ ਵੀ ਰਹਿੰਦੀ ਹੈ। ਇਨ੍ਹਾਂ ਨਾਲ ਸੜਨ, ਖੁਜਲੀ ਤੇ ਕਾਲ਼ਾਪਣ ਹੋਣ ਦੀ ਕੋਈ ਸਮੱਸਿਆ ਨਹੀਂ ਰਹਿੰਦੀ।

 

 

ਜ਼ਿਆਦਾਤਰ ਘਰਾਂ ਵਿੱਚ ਸਿਰਕਾ ਆਮ ਹੀ ਪਿਆ ਹੁੰਦਾ ਹੈ। ਇਹ ਸਰੀਰ ਉੱਤੇ ਬੈਕਟੀਰੀਆ ਨਹੀਂ ਜੰਮਣ ਦਿੰਦਾ। ਰੂੰ ਨਾਲ ਇਸ ਨੂੰ ਬਗਲਾਂ/ਕੱਛਾਂ ਵਿੱਚ ਲਾਓ ਤੇ ਫਿਰ ਸੁੱਕਣ ਦੇਵੋ।

 

 

ਇੰਝ ਹੀ ਇੱਕ ਚਮਚਾ ਬੇਕਿੰਗ ਸੋਡਾ ਤਾਜ਼ਾ ਨਿੰਬੂ ਦੇ ਰਸ ਵਿੱਚ ਮਿਲਾ ਲਵੋ ਤੇ ਉਸ ਨੂੰ ਬੋਅ ਵਾਲੀ ਥਾਂ ਉੱਤੇ ਲਾਓ। ਇਸ ਨਾਲ ਕਈ ਘੰਟਿਆਂ ਬੱਧੀ ਤੱਕ ਬੋਅ ਤੋਂ ਬਚਿਆ ਜਾ ਸਕਦਾ ਹੈ।

 

 

ਇਸ ਮਾਮਲੇ ’ਚ ਇੱਕ ਹੋਰ ਨੁਸਖਾ ਵੀ ਅਜ਼ਮਾਇਆ ਜਾ ਸਕਦਾ ਹੈ। ਤਾਜ਼ਾ ਨਿੰਬੂ ਕੱਟ ਕੇ ਉਸ ਨਾਲ ਕੱਛਾਂ ਵਿੱਚ ਹੌਲੀ–ਹੌਲੀ ਮਾਲਸ਼ ਕਰੋ। ਸੁੱਕਣ ਉੱਤੇ ਨਹਾ ਲਓ। ਰੋਜ਼ਾਨਾ ਵਰਤੋ ਤੇ ਨਤੀਜੇ ਤੁਹਾਡੇ ਸਾਹਮਣੇ ਹੋਣਗੇ।

 

 

ਇਸ ਲਈ ਟਮਾਟਰ ਦੇ ਰਸ ਦੀ ਵੀ ਵਰਤੋਂ ਕੀਤੀ ਜਾ ਸਕਦੀ ਹੈ। ਟਮਾਟਰ ਦਾ ਥੋੜ੍ਹਾ ਰਸ ਪਾਣੀ ਵਿੱਚ ਮਿਲਾ ਕੇ ਨਹਾਉਣ ਨਾਲ ਬਹੁਤ ਲਾਭ ਪੁੱਜਦਾ ਹੈ। ਦਿਨ ਵਿੱਚ ਘੱਟੋ–ਘੱਟ ਤਿੰਨ ਵਾਰ ਟਮਾਟਰ ਦਾ ਰਸ ਵੀ ਪੀਓ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:How can be get rid of body odour smell during summer season