ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਗਰਮੀ ’ਚ ਲੂ ਤੋਂ ਕਿਵੇਂ ਕਰੀਏ ਆਪਣਾ ਬਚਾਅ?

​​​​​​​ਗਰਮੀ ’ਚ ਲੂ ਤੋਂ ਕਿਵੇਂ ਕਰੀਏ ਆਪਣਾ ਬਚਾਅ?

ਦੇਸ਼ ਦੇ ਉੱਤਰ ਤੋਂ ਦੱਖਣ ਅਤੇ ਪੂਰਬ ਤੋਂ ਪੱਛਮ (ਪਹਾੜੀ ਇਲਾਕਿਆਂ ਨੂੰ ਛੱਡ ਕੇ) ਤੱਕ ਪਾਰਾ ਤੇਜ਼ੀ ਨਾਲ ਚੜ੍ਹਦਾ ਜਾ ਰਿਹਾ ਹੈ। ਲੂ ਚੱਲਣ ਕਾਰਨ ਬੀਮਾਰ ਹੋ ਕੇ ਹਸਪਤਾਲ ਪੁੱਜਣ ਵਾਲਿਆਂ ਦੀ ਗਿਣਤੀ ਵਧ ਰਹੀ ਹੈ। ਏਮਜ਼ (AIIMS) ਦੇ ਮੈਡੀਸਨ ਵਿਭਾਗ ਦੇ ਪ੍ਰੋਫ਼ੈਸਰ ਆਸ਼ੂਤੋਸ਼ ਬਿਸਵਾਸ ਦਾ ਕਹਿਣਾ ਹੈ ਕਿ ਲੂ ਲੱਗਣ ਉੱਤੇ ਮਰੀਜ਼ ਨੂੰ ਤੁਰੰਤ ਹਸਪਤਾਲ ਦੇ ਐਮਰਜੈਂਸੀ ਵਾਰਡ ਵਿੱਚ ਲਿਜਾਣਾ ਚਾਹੀਦਾ ਹੈ। ਇਹ ਰੋਗ ਜਾਨਲੇਵਾ ਹੋ ਸਕਦਾ ਹੈ।

 

 

ਕੁਝ ਵਾਰ ਡੀਹਾਈਡ੍ਰੇਸ਼ਨ (ਸਰੀਰ ’ਚੋਂ ਪਾਣੀ ਖ਼ਤਮ ਹੋ ਜਾਣਾ) ਨਾਲ ਜੁੜੇ ਲੱਛਣਾਂ ਨੂੰ ਲੂ ਲੱਗਣ ਨਾਲ ਜੋੜ ਦਿੱਤਾ ਜਾਂਦਾ ਹੈ। ਇਹ ਠੀਕ ਨਹੀਂ ਹੈ। ਲੂ ਲੱਗਣ ਦੇ ਲੱਛਣਾਂ ਉੱਤੇ ਗ਼ੌਰ ਕੀਤਾ ਜਾਵੇ, ਤਾਂ ਇਸ ਤੋਂ ਬਚਿਆ ਜਾ ਸਕਦਾ ਹੈ।

 

 

ਲੂ ਲੱਗਣ ਦੇ ਮੁੱਖ ਲੱਛਣ ਇਸ ਪ੍ਰਕਾਰ ਹਨ: ਲੋੜ ਤੋਂ ਵੱਧ ਪਸੀਨਾ ਆਉਣਾ, ਬਲੱਡ ਪ੍ਰੈਸ਼ਰ ਘਟ ਜਾਣਾ, ਮਾਸ–ਪੇਸ਼ੀਆਂ ’ਚ ਕੁੜਵੱਲ ਪੈਣੇ, ਡੀਹਾਈਡ੍ਰੇਸ਼ਨ ਨਾਲ ਜੀਅ ਮਿਤਲਾਉਣਾ, ਚੱਕਰ ਆਉਣਾ, ਕਮਜ਼ੋਰੀ ਤੇ ਸੁਸਤੀ। ਉਂਝ ਪੀੜਤ ਇਸ ਸਭ ਦੌਰਾਨ ਹੋਸ਼ ਵਿੱਚ ਰਹਿੰਦਾ ਹੈ। ਪਰ ਇਸ ਸਥਿਤੀ ਵਿੱਚ ਜੇ ਉਹ ਬੇਹੋਸ਼ ਹੋ ਜਾਂਦਾ ਹੈ, ਤਾਂ ਸਮਝੋ ਕਿ ਉਸ ਨੂੰ ਲੂ ਲੱਗੀ ਹੋ ਸਕਦੀ ਹੈ।

 

 

ਲੂ ਲੱਗਣ ’ਤੇ ਮਰੀਜ਼ ਦੀ ਉੱਪਰਲੀ ਚਮੜੀ ਬਹੁਤ ਗਰਮ ਹੋਈ ਜਾਪਦੀ ਹੈ ਤੇ ਖ਼ੁਸ਼ਕ ਜਿਹੀ ਹੋ ਜਾਂਦੀ ਹੈ। ਸਰੀਰ ਦਾ ਤਾਪਮਾਨ 104 ਡਿਗਰੀ (40 ਡਿਗਰੀ ਸੈਲਸੀਅਸ) ਜਾਂ ਉਸ ਤੋਂ ਵੀ ਵੱਧ ਹੋ ਜਾਂਦਾ ਹੈ। ਦਿਲ ਦੀ ਧੜਕਣ ਤੇ ਸਾਹ ਤੇਜ਼ ਹੋ ਜਾਂਦਾ ਹੈ ਜਾਂ ਘੱਟ ਹੋ ਜਾਂਦਾ ਹੈ। ਅਚਾਨਕ ਬੇਹੋਸ਼ੀ ਛਾ ਜਾਂਦੀ ਹੈ। ਸਰੀਰ ਦੀਆਂ ਨਸਾਂ ਕਸੀਆਂ ਹੋਈਆਂ ਜਾਪਦੀਆਂ ਹਨ। ਇਹ ਸਰੀਰ ਦੇ ਪਹਿਲਾਂ ਤੋਂ ਹੀ ਘੱਟ ਹੋ ਚੁੱਕੇ ਬਲੱਡ ਪ੍ਰੈਸ਼ਰ ਨੂੰ ਵਧਾਉਣ ਦਾ ਜਤਨ ਕਰਦਾ ਹੈ।

 

 

ਤੇਜ਼ ਧੁੱਪ ਵਿੱਚ ਵੱਧ ਸਮੇਂ ਤੱਕ ਕੰਮ ਕਰਨ ਵਾਲਿਆਂ ਨੂੰ ਲੂ ਲੱਗਣ ਦਾ ਖ਼ਤਰਾ ਸਭ ਤੋਂ ਵੱਧ ਹੁੰਦਾ ਹੈ। ਜੇ ਕੋਈ ਵਿਅਕਤੀ ਬਿਨਾ ਤਰਲ ਪਦਾਰਥ ਲਏ ਬਹੁਤ ਗਰਮ ਤੇ ਖ਼ੁਸ਼ਕ ਮੌਸਮ ਵਿੱਚ ਦੇਰ ਤੱਕ ਕੰਮ ਕਰਦਾ ਹੈ।

 

 

ਰੋਗੀ ਨੂੰ ਇਸ਼ਨਾਨ ਕਰਵਾਓ, ਜੇ ਅਜਿਹਾ ਸੰਭਵ ਨਹੀਂ ਹੈ, ਤਾਂ ਉਸ ਨੂੰ ਕੁਝ ਗਿੱਲੇ ਬਿਸਤਰੇ ਉੱਤੇ ਲਿਟਾ ਦੇਵੋ। ਉਸ ਨੂੰ ਪੀਣ ਲਈ ਪਾਣੀ ਦੇਵੋ। ਲੂ ਲੱਗਣ ਵੇਲੇ ਖ਼ੂਨ ਗਾੜ੍ਹਾ ਹੋ ਜਾਂਦਾ ਹੈ। ਅਜਿਹੀ ਹਾਲਤ ਵਿੱਚ ਉਸ ਨੂੰ ਪਾਣੀ ਜਾਂ ਇਲੈਕਟ੍ਰੋਲਾਇਟਸ ਦੇਵੋ। ਮਰੀਜ਼ ਨੂੰ ਤੁਰੰਤ ਹਸਪਤਾਲ ਲੈ ਕੇ ਜਾਓ।

 

 

ਇਸ ਗੱਲ ਦਾ ਖਿ਼ਆਲ ਰੱਖੋ ਕਿ ਐਨਰਜੀ ਜਾਂ ਸ਼ੂਗਰ ਵਾਲੇ ਪੇਅ–ਪਦਾਰਥ ਨਾ ਦੇਵੋ। ਧੁੱਪ ਤੋਂ ਬਚੋ, ਜੇ ਕਿਤੇ ਬਾਹਰ ਨਿੱਕਲਣਾ ਜ਼ਰੂਰੀ ਹੋਵੇ, ਤਾਂ ਛਤਰੀ, ਟੋਪੀ ਜਾਂ ਕੱਪੜੇ ਨਾਲ ਖ਼ੁਦ ਨੂੰ ਢਕ ਕੇ ਰੱਖੋ। ਕੈਫ਼ੀਨ ਤੇ ਸ਼ਰਾਬ ਤੋਂ ਵੀ ਪਰਹੇਜ਼ ਜ਼ਰੂਰੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:How can be prevented from sun stroke