ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਤੁਸੀਂ ਸਿਹਤਮੰਦ ਰਹਿਣ ਲਈ ਮਿੱਠਾ ਖਾਣ ਦੀ ਆਦਤ ਨੂੰ ਇਸ ਤਰ੍ਹਾਂ ਨਾਲ ਕਰ ਸਕਦੇ ਹੋ ਕਾਬੂ

the dolce diet pic

ਕੁਝ ਲੋਕਾਂ ਨੂੰ ਮਿੱਠਾ ਖਾਣਾ ਬਹੁਤ ਪਸੰਦ ਹੁੰਦਾ ਹੈ. ਇਸ ਆਦਤ ਦੇ ਕਾਰਨ ਉਨ੍ਹਾਂ ਨੂੰ ਬਹੁਤ ਸਾਰੀਆਂ ਸਿਹਤ ਸਮੱਸਿਆਵਾਂ ਹੋ ਸਕਦੀਆਂ ਹਨ. ਇੱਕ ਵਿਅਕਤੀ ਨੂੰ ਹਰ ਰੋਜ਼ 30 ਗ੍ਰਾਮ ਖੰਡ ਦੀ ਜ਼ਰੂਰਤ ਹੁੰਦੀ ਹੈ, ਤਾਂ ਜੋ ਦਿਨ ਚ ਉਸ ਨੂੰ ਊਰਜਾ ਮਹਿਸੂਸ ਹੋਵੇ. ਜ਼ਿਆਦਾ ਸ਼ੂਗਰ ਖਾਣ ਨਾਲ ਡਾਇਬੀਟੀਜ਼, ਮੋਟਾਪਾ ਅਤੇ ਅਸੰਤੁਲਿਤ ਬਲੱਡ ਪ੍ਰੈਸ਼ਰ ਹੋ ਸਕਦਾ ਹੈ. ਪਰ ਤੁਸੀਂ ਆਪਣੇ ਮਿੱਠੇ ਖਾਣੇ ਦੀ ਆਦਤ ਅਤੇ ਇੱਛਾ ਨੂੰ ਇਸ ਤਰ੍ਹਾਂ ਨਾਲ ਦੂਰ ਕਰ ਸਕਦੇ ਹੋ.

ਸੇਬ ਦਾ ਸਿਰਕਾ ਵਰਤੋਂ
ਇਕ ਪਾਣੀ ਦੀ ਬੋਤਲ ਚ 1-2 ਚਮਚ ਸੇਬ ਵਾਲਾ ਸਿਰਕਾ ਪਾਓ. ਹੌਲੀ ਹੌਲੀ ਇਸ ਨੂੰ ਪੂਰੇ ਦਿਨ ਚ ਖਤਮ ਕਰੋ .ਇਸ ਨਾਲ ਤੁਹਾਨੂੰ ਮਿੱਠਾ ਖਾਣ ਦੀ ਇੱਛਾ ਨਹੀਂ ਰਹੇਗੀ. ਇਕ ਖੋਜ ਅਨੁਸਾਰ ਸੇਬ ਦੇ ਸਿਰਕੇ ਦਾ ਰੋਜ਼ਾਨਾ  ਇਸਤੇਮਾਲ ਕਰਨ ਨਾਲ ਡਾਇਬੀਟੀਜ਼  2 ਦਾ ਖਤਰਾ ਘੱਟ ਜਾਂਦਾ ਹੈ.

ਸਵੇਰੇ ਫਲ ਖਾਓ
 ਸਵੇਰ ਦੇ ਸਮੇਂ ਤਾਜ਼ੇ ਫਲ ਖਾਣਾ ਲਾਹੇਵੰਦ ਹੁੰਦਾ ਹੈ. ਫਲਾਂ ਚ ਕੁਦਰਤੀ ਖੰਡ ਹੁੰਦੀ ਹੈ. ਜੋ ਕਿ ਸਿਹਤ ਲਈ ਹਾਨੀਕਾਰਕ ਨਹੀਂ ਹੁੰਦੀ.  ਫਲ ਖਾਣ ਨਾਲ ਮਿੱਠਾ ਖਾਣ ਦੀ ਆਦਤ ਨਹੀਂ ਰਹਿੰਦੀ ਤੇ ਤੁਸੀਂ ਹਾਨੀਕਾਰਕ  ਸ਼ੂਗਰ ਤੋਂ ਬਚੇ ਰਹੋਗੇ.

ਨਿੰਬੂ ਰਸ ਪੀਓ
ਡਾਕਟਰੀ ਅਧਿਐਨਾਂ ਅਨੁਸਾਰ ਰੋਜ਼ਾਨਾ ਕੁਝ ਚਮਚ ਨਿੰਬੂ ਦਾ ਜੂਸ ਪੀਣ ਨਾਲ ਖ਼ੂਨ ਵਿੱਚ ਖੰਡ ਦਾ ਪੱਧਰ 8 ਤੋਂ 12 ਪ੍ਰਤੀਸ਼ਤ ਘੱਟ ਜਾਂਦਾ ਹੈ. ਇਸ ਲਈ ਰੋਜ਼ਾਨਾ ਨਿੰਬੂ ਦਾ ਰਸ ਪੀਓ ਅਤੇ ਸਲਾਦ ਜਾਂ ਸਬਜ਼ੀਆਂ ਖਾਓ.

ਪ੍ਰੋਟੀਨ ਅਤੇ ਤੰਦਰੁਸਤ ਫੈਟ
ਪ੍ਰੋਟੀਨ ਨਾਲ ਭਰੇ ਮੀਟ, ਮੱਛੀ ਅਤੇ ਆਵੋਕਾਡੋ ਅਤੇ ਨਾਰੀਅਲ ਦੇ ਤੇਲ ਦੀ ਸਿਹਤਮੰਦ ਚਰਬੀ ਦੀ ਖਪਤ ਨਾਲ ਮਿੱਠਾ ਖਾਣ ਦੀ ਇੱਛਾ ਨਹੀਂ ਹੁੰਦੀ. ਇਕ ਖੋਜ ਨੇ ਦੱਸਿਆ ਹੈ ਕਿ ਪ੍ਰੋਟੀਨ ਅਤੇ ਸਿਹਤਮੰਦ ਚਰਬੀ ਖਾਣ ਨਾਲ  ਮਿੱਠੇ ਖਾਣ ਦੀ ਇੱਛਾ ਖਤਮ ਹੋ ਜਾਂਦੀ ਹੈ.

ਖੁਰਾਕ ਵਿੱਚ ਫਾਈਬਰ ਸ਼ਾਮਲ ਕਰੋ
ਹਾਜ਼ਮੇ ਨੂੰ ਸੁਧਾਰਨ ਲਈ ਫਾਈਬਰ ਨੂੰ ਖ਼ੁਰਾਕ ਵਿਚ ਸ਼ਾਮਲ ਕਰਨਾ ਚਾਹੀਦਾ ਹੈ. ਇਸਦੇ ਨਾਲ ਹੀ ਫਾਈਬਰ  ਤੁਹਾਡੇ ਪੇਟ ਨੂੰ ਲੰਬੇ ਸਮੇਂ ਤੱਕ ਭਰਿਆ ਰੱਖਦਾ ਹੈ. ਜਿਸ ਨਾਲ ਤੁਹਾਡੇ ਕੁਝ ਵੀ ਗਲਤ ਖਾਣ ਦੀ ਸੰਭਾਵਨਾ ਘੱਟਦੀ ਹੈ. ਤੁਸੀਂ ਹਰੇ ਪੱਤੇਦਾਰ ਸਬਜ਼ੀਆਂ, ਭੂਰੇ ਚੌਲ ਜਾਂ ਮਿੱਠੇ ਆਲੂ ਵੀ ਖਾ ਸਕਦੇ ਹੋ

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:how to control your sugar cravings tips