ਅਗਲੀ ਕਹਾਣੀ

ਇਸ ਤਰ੍ਹਾਂ ਬਣਾਓ ਟੇਸਟੀ ਤੇ ਨਰਮ ਗੁਲਗੁਲੇ...

 ਗੁਲਗੁਲੇ

ਸਮੱਗਰੀ:

ਕਣਕ ਦਾ ਆਟਾ - 200 ਗ੍ਰਾਮ (2 ਕੱਪ)
ਸ਼ੂਗਰ ਜਾਂ ਗੁੜ - 80-100 ਗ੍ਰਾਮ (ਅੱਧੇ ਕੱਪ ਨਾਲੋਂ ਥੋੜ੍ਹਾ ਘੱਟ)
ਦਹੀਂ - 1 ਵੱਡਾ ਚਮਚਾ
ਦੁੱਧ ਜਾਂ ਪਾਣੀ - ਇੱਕ ਪਿਆਲਾ
ਤੇਲ ਜਾਂ ਘਿਓ - ਤਲ਼ਣ ਲਈ


ਢੰਗ:


ਸਭ ਤੋਂ ਪਹਿਲਾਂ, ਇੱਕ ਘੰਟੇ ਲਈ ਪਾਣੀ ਵਿੱਚ ਗੁੜ ਜਾਂ ਖੰਡ ਭਿਓ ਦਿਓ।
ਫਿਰ ਜਦੋਂ ਉਹ ਭਿੱਜ ਜਾਵੇ ਤਾਂ ਆਟਾ ਲੈ ਕੇ ਇਸ ਵਿੱਚ ਪਾ ਦਿਓ ਅਤੇ ਇਸਦਾ ਘੋਲ ਬਣਾਓ।
ਘੋਲ ਬਣਾਓਦੇ ਹੋਏ, ਇਸ ਵਿੱਚ ਦਹੀਂ ਪਾਓ ਅਤੇ ਦਹੀ ਪਾਉਣ ਨਾਲ ਗੁਲਗੁਲੇ ਬਹੁਤ ਹੀ ਸਵਾਦ ਅਤੇ ਨਰਮ ਬਣਦੇ ਹਨ।
ਜੇ ਤੁਸੀਂ ਚਾਹੋ ਤਾਂ ਤੁਸੀਂ ਸੂਜੀ ਵੀ ਪਾ ਸਕਦੇ ਹੋ।
ਇਸ ਤੋਂ ਬਾਅਦ ਹੌਲੀ-ਹੌਲੀ ਗੈਸ 'ਤੇ ਤੇਲ ਨੂੰ ਗਰਮ ਕਰੋ, ਤੇਲ ਵਿੱਚ ਥੋੜਾ ਜਿਹਾ ਆਟੇ ਦਾ ਘੋਲ ਪਾਓ।
ਹਲਕਾ ਗੁਲਾਬੀ ਹੋਣ ਤੱਕ ਸੇਕੋ।
ਇਸ ਤੋਂ ਬਾਅਦ ਇੱਕ ਪਲੇਟ ਵਿੱਚ ਅਖ਼ਬਾਰ ਰੱਖੋ ਅਤੇ ਇਸ ਉੱਤੇ ਗੁਲਗੁਲੇ ਕੱਢ ਦਿਓ, ਵਾਧੂ ਤੇਲ ਨਿੱਕਲ ਜਾਵੇਗਾ।
ਫਿਰ ਗਰਮਾਗਰਮ ਜਾਂ ਠੰਡੇ ਗੁਲਗੁਲੇੇ  ਕੱਢ ਲਓ. ਦੋਨਾਂ ਤਰੀਕਿਆਂ ਨਾਲ ਇਹ ਸਵਾਦ ਲੱਗਦੇ ਹਨ। 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:how to make tasty and soft gulgule full recipe here