ਗਰਮੀ ਵਧਣ ਦੇ ਨਾਲ ਹੀ ਚਮੜੀ ਸਬੰਧ ਬੀਮਾਰੀਆਂ ਚ ਵਾਧਾ ਹੋਣ ਲੱਗ ਪੈਂਦਾ ਹੈ। ਇਸ ਮੌਸਮ ਚ ਐਗਜ਼ੀਮਾ, ਅਲਰਜੀ ਤੇ ਫ਼ੰਗਲ ਇੰਫ਼ੈਕਸ਼ਨ ਦੇ ਮਾਮਲੇ ਵੱਧ ਰਹੇ ਹਨ। ਚਮੜੀ ਰੋਗ ਮਾਹਰ ਡਾ. ਨਿਸ਼ਾ ਮਾਹੇਸ਼ਵਰੀ ਨੇ ਦਸਿਆ ਕਿ ਕਿ ਜਿਨ੍ਹਾਂ ਲੋਕਾਂ ਚ ਪ੍ਰਤੀਰੋਧਕ ਸਮਰਥਾ ਘੱਟ ਹੁੰਦੀ ਹੈ, ਉਹ ਛੇਤੀ ਹੀ ਬਿਮਾਰੀ ਦੇ ਲਪੇਟੇ ਚ ਆ ਜਾਂਦੇ ਹਨ।
ਉਨ੍ਹਾਂ ਕਿਹਾ ਕਿ ਅਜਿਹੀ ਹਾਲਤ ਚ ਲੋੜੀਂਦੇ ਪੋਸ਼ਟਿਕ ਭੋਜਣ ਤੇ ਧਿਆਨ ਦੇਣ ਦੇ ਨਾਲ-ਨਾਲ ਸਾਫ ਸਫਾਈ ਤੇ ਧਿਆਨ ਦੇ ਕੇ ਵੀ ਚਮੜੀ ਸਬੰਧੀ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ। ਉਨ੍ਹਾਂ ਦਸਿਆ ਕਿ ਲਾਪਰਵਾਹੀ ਵਰਤਣ ਤੇ ਐਗਜ਼ੀਮਾ, ਐਲਰਜੀ ਅਤੇ ਫ਼ੰਗਲ ਇੰਫੈਕਸ਼ਨ ਨਾਲ ਮੁਸ਼ਕਲ ਵੱਧ ਸਕਦੀ ਹੈ।
ਡਾਕਟਰ ਨਿਸ਼ਾ ਨੇ ਦਸਿਆ ਕਿ ਇਸ ਮੌਸਮ ਅਜਿਹੀਆਂ ਬੀਮਾਰੀਆਂ ਤੋਂ ਬਚਣ ਲਈ ਧੂੜ, ਮਿੱਟੀ ਦੇ ਇੰਨਫ਼ੈਕਸ਼ਨ ਤੋਂ ਬਚਾਅ ਲਈ ਚਿਹਰਾ ਢੱਕ ਰੱਖਣਾ ਚਾਹੀਦੈ। ਘਰੋਂ ਬਾਹਰ ਨਿਕਲਣ ਤੋਂ ਪਹਿਲਾਂ ਸਨ ਕ੍ਰੀਮ ਦੀ ਵਰਤੋਂ ਕਰੋ। ਮੌਸਮੀ ਫਲ ਤੇ ਸਬਜ਼ੀਆਂ ਖਾਓ। ਘਰ ਚ ਬਣਿਆ ਖਾਣਾ ਤੇ ਪਾਣੀ ਹੀ ਪੀਓ। ਸੂਤੀ, ਹਵਾਦਾਰ, ਹਲਕੇ ਰੰਗ ਦੇ ਕਪੜੇ ਪਾਓ ਜਿਸ ਕਾਰਨ ਪਸੀਨਾ ਸੁੱਕਦਾ ਰਹੇਗਾ। ਪਸੀਨਾ ਜੰਮਣ ਕਾਰਨ ਐਲਰਜੀ ਹੋ ਸਕਦੀ ਹੈ। ਚਮੜੀ ਦੇ ਰੋਗ ਬਚਣ ਲਈ ਸਾਫ ਸਫਾਈ ਰੱਖਣੀ ਬੇਹੱਦ ਜ਼ਰੂਰੀ ਹੈ।
.