ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਇਸ ਉਮਰੇ ਧੀਆਂ ਆਪਣੀ ਮਾਂ ਵਰਗੀਆਂ ਹੋ ਜਾਂਦੀਆਂ ਨੇ

ਇਸ ਉਮਰੇ ਧੀਆਂ ਆਪਣੀ ਮਾਂ ਵਰਗੀਆਂ ਹੋ ਜਾਂਦੀਆਂ ਨੇ

ਇੱਕ ਤਾਜ਼ਾ ਅਧਿਐਨ ਮੁਤਾਬਕ 33 ਸਾਲਾਂ ਦੀ ਉਮਰ ਵਿੱਚ ਔਰਤਾਂ ਆਪਣੀ ਮਾਂ ਵਰਗੀਆਂ ਹੋਣ ਲੱਗਦੀਆਂ ਹਨ। ਉਨ੍ਹਾਂ ਦਾ ਬਾਗ਼ੀ ਸੁਭਾਅ ਖ਼ਤਮ ਹੋ ਜਾਂਦਾ ਹੈ ਤੇ ਉਹ ਆਪਣੀ ਮਾਂ ਦੇ ਵਿਵਹਾਰ ਦੀ ਰੀਸ ਕਰਨ ਲੱਗ ਪੈਂਦੀਆਂ ਹਨ। ਉੱਧਰ ਮਰਦ ਇਸ ਦੇ ਇੱਕ ਸਾਲ ਬਾਅਦ ਭਾਵ 34ਵੇਂ ਸਾਲ ਆਪਣੇ ਪਿਤਾ ਵਾਂਗ ਹੋਣ ਲੱਗਦੇ ਹਨ।

 

 

ਅਧਿਐਨ ਵਿੱਚ ਸ਼ਾਮਲ ਔਰਤਾਂ ਵਿੱਚੋਂ ਅੱਧੀਆਂ ਨੇ ਇਹ ਮੰਨਿਆ ਕਿ ਇਸ ਉਮਰ ਵਿੱਚ ਆ ਕੇ ਉਨ੍ਹਾਂ ਆਪਣੀ ਮਾਂ ਦਾ ਵਿਰੋਧ ਤੇ ਉਨ੍ਹਾਂ ਪਤੀ ਬਗ਼ਾਵਤ ਖ਼ਤਮ ਕਰ ਦਿੱਤੀ ਹੈ। ਉਲਟਾ ਉਹ ਹੁਣ ਉਨ੍ਹਾਂ ਵਾਂਗ ਹੀ ਵਿਵਹਾਰ ਕਰਨ ਲੱਗ ਪਈਆਂ ਹਨ।

 

 

ਇਸ ਉਮਰ ਵਿੱਚ ਆ ਕੇ ਔਰਤਾਂ ਉਹੀ ਟੀਵੀ ਸ਼ੋਅ ਵੇਖਣਾ ਸ਼ੁਰੂ ਕਰ ਦਿੰਦੀਆਂ ਹਨ, ਜੋ ਉਨ੍ਹਾਂ ਦੀ ਮਾਂ ਵੇਖਦੀ ਹੈ। ਉਨ੍ਹਾਂ ਦੇ ਸ਼ੌਕ ਵੀ ਮਾਂ ਵਰਗੇ ਹੋਣ ਲੱਗਦੇ ਹਨ। ਇੱਥੋਂ ਤੱਕ ਕਿ ਉਨ੍ਹਾਂ ਦੇ ਹਾਵ–ਭਾਵ ਵੀ ਆਪਣੀ ਮਾਂ ਜਿਹੇ ਹੋਣ ਲੱਗਦੇ ਹਨ। ਦਰਅਸਲ, ਔਰਤਾਂ ਦੀ ਸ਼ਖ਼ਸੀਅਤ ਵਿੱਚ ਇਹ ਤਬਦੀਲੀ ਮਮਤਾ ਕਾਰਨ ਹੁੰਦੀ ਹੈ।

 

 

ਉੰਧਰ ਮਰਦਾਂ ਨੇ ਖ਼ੁਲਾਸਾ ਕੀਤਾ ਕਿ ਉਹ 34 ਸਾਲ ਦੀ ਉਮਰ ਵਿੱਚ ਆਪਣੇ ਪਿਤਾ ਵਰਗੇ ਹੋਣ ਲੱਗਦੇ ਹਨ। ਸਰਵੇਖਣ ਵਿੱਚ ਸ਼ਾਮਲ ਮਰਦਾਂ ਨੇ ਕਿਹਾ ਕਿ ਪਿਤਾ ਬਣਨ ਤੋਂ ਬਾਅਦ ਉਹ ਆਪਣੇ ਪਿਤਾ ਜਿਹੇ ਵਿਵਹਾਰ ਕਰਨ ਲੱਗਦੇ ਹਨ। ਉੱਧਰ ਕੁਝ ਮਰਦਾਂ ਨੇ ਕਿਹਾ ਕਿ ਦਰਮਿਆਨੀ ਉਮਰ ਵਰਗ ਦੀ ਉਮਰ ਦੇ ਸੰਕੇਤ, ਜਿਵੇਂ ਕਿ ਗੰਜਾਪਣ, ਵਜ਼ਨ ਦਾ ਵਧਣਾ, ਖ਼ਾਲੀ ਕਮਰੇ ਵਿੱਚ ਲਾਈਟ ਬੰਦ ਕਰ ਦੇਣ ਜਿਹੀਆਂ ਆਦਤਾਂ ਤੇ ਲੱਛਣ ਵੀ ਇਸ ਵੱਲ ਇਸ਼ਾਰਾ ਕਰਦੇ ਹਨ ਕਿ ਉਹ ਆਪਣੇ ਪਿਤਾ ਵਰਗੇ ਹੋ ਰਹੇ ਹਨ।

 

 

ਇਹ ਸਰਵੇ ਡਾ. ਜੂਲੀਅਨ ਡੀ ਸਿਲਵਾ ਨੇ ਕਰਵਾਇਆ, ਜਿਸ ਵਿੱਚ 2,000 ਭਾਗੀਦਾਰਾਂ ਨੇ ਹਿੱਸਾ ਲਿਆ। ਡੀ ਸਿਲਵਾ ਮੁਤਾਬਕ ਜ਼ਿੰਦਗੀ ਦੇ ਇੱਕ ਮੋੜ ਉੱਤੇ ਆ ਕੇ ਅਸੀਂ ਸਭ ਆਪਣੇ ਮਾਪਿਆਂ ਵਰਗੇ ਹੋਣ ਲੱਗਦੇ ਹਨ ਤੇ ਅਜਿਹਾ ਹੋਣਾ ਖ਼ੁਸ਼ੀ ਵਾਲੀ ਗੱਲ ਹੈ, ਜਿਸ ਨੂੰ ਸੈਲੀਬ੍ਰੇਟ ਕੀਤਾ ਜਾਣਾ ਚਾਹੀਦਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:In this age the daughters become just like their mothers