ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚੁਕੰਦਰ ਨਾਲ ਵਧਾਓ ਬੁੱਲ੍ਹਾਂ ਦੀ ਖ਼ੂਬਸੂਰਤੀ, ਕਿਵੇਂ ਪੜ੍ਹੋ

ਖੂਬਸੂਰਤ ਮੁਸਕਾਨ ਪਿੱਛੇ ਖੂਬਸੂਰਤ ਬੁੱਲ੍ਹਾਂ ਦੀ ਵੀ ਅਹਿਮ ਭੂਮਿਕਾ ਹੁੰਦੀ ਹੈ। ਅਜਿਹੇ ਚ ਚੰਗੀ ਮੁਸਕਾਲ ਵਾਲੀ ਔਰਤ ਦੇ ਬੁੱਲ੍ਹਾਂ ’ਤੇ ਲੋਕਾਂ ਦੀ ਨਜ਼ਰ ਟਿਕਣਾ ਕੁਦਰਤੀ ਹੈ। ਪਰ ਜੇਕਰ ਤੁਹਾਡੇ ਬੁੱਲ੍ਹ ਸੋਹਣੇ ਹੋਣ ਪਰ ਰੰਗ ਫਿੱਕਾ ਹੋਵੇ ਤਾਂ ਬੇਸ਼ੱਕ ਤੁਹਾਡੀ ਖੂਬਸੂਰਤ ਮੁਸਕਾਨ ਤੇ ਇਸਦਾ ਪ੍ਰਭਾਵ ਪਵੇਗਾ।

 

ਖ਼ੂਬਸੂਰਤ ਦਿਖਣ ਲਈ ਔਰਤਾਂ ਸਾਰੀਆਂ ਕੋਸ਼ਿਸ਼ਾਂ ਕਰਦੀਆਂ ਹਨ। ਕਿਸੇ ਵੀ ਔਰਤ ਦੀ ਖੂਬਸੂਰਤੀ ਚ ਉਸ ਦੇ ਬੁੱਲ੍ਹ ਚਾਰ ਚੰਨ ਲਗਾਉਂਦੇ ਹਨ। ਬੁੱਲ੍ਹਾਂ ਨੂੰ ਵਧੇਰੇ ਖੂਬਸੂਰਤ ਬਣਾਉਣ ਲਈ ਔਰਤਾਂ ਬਾਜ਼ਾਰ ਚ ਮੌਜੂਦ ਕੈਮਿਕਲ ਭਰੇ ਉਤਪਾਦ ਵਰਤੀਆਂ ਹਨ। ਇਨ੍ਹਾਂ ਦੀ ਵਰਤੋਂ ਨਾਲ ਖੂਬਸੂਰਤੀ ਤਾਂ ਵਧੇਗੀ ਪਰ ਇਹ ਤੁਹਾਡੀ ਚਮੜੀ ਨੂੰ ਨੁਕਸਾਨ ਪਹੁੰਚਾਉਂਦੇ ਹਨ।

 

 

ਇਸੇ ਲਈ ਕੁਦਰਤੀ ਚੀਜ਼ਾਂ ਦੀ ਵਰਤੋਂ ਕਰਨੀ ਚਾਹੀਦੀ ਹੈ ਜਿਹੜੀ ਬਿਨਾਂ ਨੁਕਸਾਨ ਦੇ ਤਹਾਨੂੰ ਖੂਬਸੂਰਤ ਬਣਾਉਣ। ਚੁਕੰਦਰ ਸਾਡੀ ਸਿਹਤ ਲਈ ਲਈ ਤਾਂ ਬਹੁਤ ਲਾਭਦਾਇਕ ਹੁੰਦਾ ਹੈ। ਬੁੱਲ੍ਹਾਂ ਚ ਨਿਖਾਰ ਲਿਆਉਣ ਲਈ ਚੁਕੰਦਰ ਬਹੁਤ ਮਦਦ ਕਰਦਾ ਹੈ।

 

ਜੇਕਰ ਤੁਸੀਂ ਵੀ ਫਿੱਕੇ ਬੁੱਲ੍ਹਾਂ ਦੀ ਪ੍ਰੇਸ਼ਾਨੀ ਨਾਲ ਜੂਝ ਰਹੇ ਹੋ ਤਾਂ ਇਸ ਪ੍ਰੇਸ਼ਾਨੀ ਨੂੰ ਦੂਰ ਕਰਨ ਲਈ ਅੱਜ ਤੁਹਾਨੂੰ ਬੁੱਲ੍ਹਾਂ ਨੂੰ ਗੁਲਾਬੀ ਬਣਾਉਣ ਦੇ ਘਰੇਲੂ ਉਪਾਅ ਦੱਸਣ ਜਾ ਰਹੇ ਹਾਂ।

 

ਸਮੱਗਰੀ

1 ਚੁਕੰਦਰ

ਬਦਾਮ ਦਾ ਤੇਲ

ਇਕ ਛੋਟੀ ਬੋਤਲ

 

ਬਣਾਉਣ ਦੀ ਵਿਧੀ :

ਸਭ ਤੋਂ ਪਹਿਲਾਂ ਚੁਕੰਦਰ ਨੂੰ ਚੰਗੀ ਤਰ੍ਹਾਂ ਧੋ ਲਵੋ ਫਿਰ ਇਸ ਦੀ ਛਿੱਲੜ ਉਤਾਰ ਕੇ ਕੱਦੁਕਸ ਕਰ ਲਓ। ਇਸ ਤੋਂ ਬਾਅਦ ਕੱਦੁਕਸ ਕੀਤਾ ਹੋਇਆ ਚੁਕੰਦਰ ਸੁਕਾ ਲਓ। ਸੁੱਕੇ ਚੁਕੰਦਰ ਨੂੰ ਕੁੱਟ ਕੇ ਪਾਓਡਰ ਬਣਾ ਲਓ। ਦੋ ਚਮਚ ਚੁਕੰਦਰ ਦੇ ਪਾਓਡਰ ਨੂੰ ਦੋ ਚਮਚ ਬਦਾਮ ਦੇ ਤੇਲੇ ਚ ਮਿਲਾ ਕੇ ਪੇਸਟ ਬਣਾ ਲਓ। ਇਸ ਨੂੰ ਕਿਸੇ ਸਾਫ ਛੋਟੀ ਬੋਤਲ ਜਾਂ ਸ਼ੀਸ਼ੀ ਚ ਭਰ ਕੇ ਫ੍ਰਿੱਜ ਚ ਰੱਖ ਲਓ।

 

ਦਿਨ ਚ 2 ਜਾਂ 3 ਵਾਰ ਜਾਂ ਰਾਤ ਵੇਲੇ ਬੁੱਲ੍ਹਾਂ ਨੂੰ ਸਾਫ ਕਰਕੇ ਉਂਗਲ ਨਾਲ ਲਗਾ ਕੇ ਸੋ ਜਾਓ ਤੇ ਫਿਰ ਸਵੇਰੇ ਦੇਖੋ ਕੁਦਰਤ ਦਾ ਕਮਾਲ।

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:increase shining of your lips use beetroots here is homemade remedy