ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

UPSC ਸਿਵਲ ਸੇਵਾ ਪ੍ਰੀਖਿਆ ਦੇ ਇੰਟਰਵਿਊ ’ਚ ਫ਼ੇਲ ਹੋਣ ’ਤੇ ਵੀ ਮਿਲੇਗੀ ਨੌਕਰੀ

UPSC Civil Services Result: ਯੂਪੀਐਸਸੀ (ਯੂਨੀਅਨ ਪਬਲਿਕ ਸਰਵਿਸ ਕਮਿਸ਼ਨ) ਵਲੋਂ ਕਰਵਾਈ ਜਾਣ ਵਾਲੀ ਪ੍ਰੀਖਿਆਵਾਂ ਨੂੰ ਪਾਸ ਕਰਕੇ ਇੰਟਰਵਿਊ ਤੱਕ ਪਹੁੰਚਣ ਵਾਲੇ ਉਮੀਦਵਾਰਾਂ ਲਈ ਖ਼ੁਸ਼ਖ਼ਬਰੀ ਹੈ।

 

ਹਿੰਦੁਸਤਾਨ ਟਾਈਮਜ਼ ਪੰਜਾਬੀ ਨੂੰ ਮਿਲੀ ਜਾਣਕਾਰੀ ਮੁਤਾਬਕ ਯੂਪੀਐਸਸੀ ਦੇ ਚੇਅਰਮੈਨ ਅਰਵਿੰਦ ਸਕਸੇਨਾ ਨੇ ਲੰਘੇ ਦਿਨਾਂ ਚ ਭਾਰਤ ਸਰਕਾਰ ਨੂੰ ਇਕ ਪ੍ਰਸਤਾਵ ਦਿੱਤਾ ਸੀ ਕਿ ਉਹ ਉਮੀਦਵਾਰ ਜਿਹੜੇ ਪ੍ਰਸ਼ਾਸਨਿਕ ਸੇਵਾ ਜਾਂ ਹੋਰਨਾਂ ਉਮੀਦਵਾਰ ਪ੍ਰੀਖਿਆਵਾਂ ਨੂੰ ਪਾਸ ਕਰਨ ਮਗਰੋਂ ਇੰਟਰਵਿਊ ਤਕ ਪਹੁੰਚ ਜਾਂਦੇ ਹਨ, ਉਨ੍ਹਾਂ ਨੂੰ ਸਰਕਾਰ ਦੇ ਮੰਤਰਾਲਿਆਂ ਚ ਲੋੜ ਮੁਤਾਬਕ ਨਿਯੁਕਤ ਕੀਤਾ ਜਾ ਸਕਦਾ ਹੈ।

 

ਰਿਪੋਰਟ ਮੁਤਾਬਕ ਜੇਕਰ ਸਰਕਾਰ ਯੂਪੀਐਸਸੀ ਦਾ ਇਹ ਪ੍ਰਸਤਾਵ ਮੰਨ ਲੈਂਦੀ ਹੈ ਤਾਂ ਉਨ੍ਹਾਂ ਲੋਕਾਂ ਨੂੰ ਨੌਕਰੀ ਮਿਲ ਸਕਦੀ ਹੈ ਜਿਹੜੇ ਪ੍ਰੀਖਿਆਵਾਂ ਚ ਇੰਟਰਵਿਊ ਦੇ ਦੌਰਾਨ ਅਸਫ਼ਲ ਹੋ ਜਾਂਦੇ ਹਨ।

 

ਯੂਪੀਐਸਸੀ ਦੀ ਸਿਫਾਰਿਸ਼ ਹੈ ਕਿ ਜਿਵੇਂ ਕਿ ਇਹ ਉਮੀਦਵਾਰ ਪਹਿਲਾਂ ਤੋਂ ਹੀ ਸਖਤ ਸਕ੍ਰੀਨਿੰਗ ਪ੍ਰੀਕਿਰਿਆ ਤੋਂ ਲੰਘਦੇ ਹਨ, ਸਰਕਾਰ ਅਤੇ ਹੋਰਨਾਂ ਸੰਗਠਨ ਉਨ੍ਹਾਂ ਨੂੰ ਨੌਕਰੀਆਂ ਦੇਣ ਲਈ ਵਿਚਾਰ ਕਰ ਸਕਦੇ ਹਨ। ਕਿਹਾ ਗਿਆ ਹੈ ਕਿ ਯੂਪੀਐਸਸੀ ਸਿਵਲ ਸੇਵਾ ਦੇ ਉਮੀਦਵਾਰਾਂ ਲਈ ਪ੍ਰੀਖਿਆ ਦੇ ਤਣਾਅ ਨੂੰ ਘੱਟ ਕਰਨ ਚ ਮਦਦ ਕਰੇਗਾ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Job service will also be available after failing in UPSC Civil Services Examination Interview