ਅਗਲੀ ਕਹਾਣੀ

ਕਰਵਾਚੌਥ ਦੀ ਸ਼ਾਮ ਪਤੀ ਨੂੰ ਛਾਣਨੀ ’ਚੋਂ ਦੇਖਣ ਦੀ ਰਵਾਇਤ ਪਿੱਛੇ ਇਹ ਹੈ ਕਾਰਨ?

ਹਿੰਦੂ ਰਵਾਇਤਾਂ ਮੁਤਾਬਕ ਕੱਤਕ ਮਹੀਨੇ ਦੇ ਕ੍ਰਿਸ਼ਨ ਪਕਸ਼ ਦੀ ਚੋਦਸ ਨੂੰ ਕਰਵਾਚੌਥ ਮਨਾਇਆ ਜਾਂਦਾ ਹੈ। ਇਸ ਵਾਰ ਕਰਵਾਚੌਥ 27 ਅਕਤੂਬਰ ਨੂੰ ਮਨਾਇਆ ਜਾਵੇਗਾ। ਇਸ ਦਿਨ ਮਨਾਏ ਜਾਣ ਵਾਲੇ ਇਸ ਤਿਓਹਾਰ ਚ ਔਰਤਾਂ ਆਪਣੇ ਪਤੀ ਦੀ ਲੰਬੀ ਉਮਰ ਲਈ ਵਰਤ ਰੱਖਦੀਆਂ ਹਨ। ਅੱਜ ਕੱਲ੍ਹ ਤਾਂ ਕਈ ਬੰਦੇ ਵੀ ਆਪਣੀ ਘਰਵਾਲੀ ਲਈ ਵਰਤ ਰੱਖਦੇ ਹਨ। ਵਿਆਹੁਤਾ ਆਪਣਾ ਵਰਤ ਛਾਣਨੀ ਚੋਂ ਚੰਨ ਨੂੰ ਦੇਖ ਕੇ ਖੋਲ੍ਹਦੀਆਂ ਹਨ। ਇਸ ਤੋਂ ਬਾਅਦ ਛਾਣਨੀ ਨਾਲ ਹੀ ਆਪਣੇ ਪਤੀ ਦਾ ਚਿਹਰਾ ਵੀ ਦੇਖਦੀਆਂ ਹਨ। ਛਾਣਨੀ ਨਾਲ ਆਪਣੇ ਪਤੀ ਦਾ ਚਿਹਰਾ ਦੇਖਣ ਪਿਛੇ ਇੱਕ ਕਥਾ ਹੈ।

 

ਇਹ ਹੈ ਕਥਾ

 

ਵੀਰਵਤੀ ਨਾਂ ਦੀ ਇੱਕ ਔਰਤ ਸੀ। ਦੱਸਿਆ ਜਾਂਦਾ ਹੈ ਕਿ ਵੀਰਵਤੀ ਨੇ ਵਿਆਹ ਦੇ ਪਹਿਲੇ ਸਾਲ ਕਰਵਾ ਚੌਥ ਦਾ ਵਰਤ ਰੱਖਿਆ। ਸਾਰਾ ਦਿਨ ਕੁੱਝ ਨਾ ਖਾਣਪੀਣ ਕਾਰਨ ਉਸਦੀ ਸਿਹਤ ਵਿਗੜ ਗਈ। ਉਸਦੀ ਇਹ ਹਾਲਤ ਉਸਦੇ ਭਰਾ ਦੇਖ ਰਹੇ ਸਨ। ਉਨ੍ਹਾਂ ਨੇ ਤੁਰੰਤ ਇੱਕ ਦਰਖਤ ਦੇ ਪਿੱਛੇ ਜੱਗਦਾ ਹੋਇਆ ਦੀਵਾ ਰੱਖ ਦਿੱਤਾ। ਇਸ ਮਗਰੋਂ ਵੀਰਵਤੀ ਨੂੰ ਕਹਿਣ ਲੱਗੇ ਕਿ ਚੰਦਰਮਾ ਨਿਕਲ ਆਇਆ ਹੈ।

 

ਵੀਰਵਤੀ ਨੇ ਜੱਗਦਾ ਦੀਵਾ ਦੇਖ ਕੇ ਆਪਣਾ ਵਰਤ ਤੋੜ ਦਿੱਤਾ। ਮੰਨਿਆ ਜਾਂਦਾ ਹੈ ਕਿ ਇਸ ਦੇ ਕੁੱਝ ਦਿਨਾਂ ਮਗਰੋਂ ਪਤੀ ਦੀ ਮੌਤ ਹੋ ਗਈ। ਵੀਰਵਤੀ ਨੂੰ ਪੂਰੀ ਕਹਾਣੀ ਪਤਾ ਲੱਗੀ ਤਾਂ ਉਸਨੇ ਫਿਰ ਤੋਂ ਵਰਤ ਰੱਖਿਆ ਅਤੇ ਛਾਣਨੀ ਨਾਲ ਚੰਦਰਮਾ ਦੀ ਪੂਜਾ ਕੀਤੀ। ਇਸ ਮਗਰੋਂ ਉਸਦਾ ਪਤੀ ਵਾਪਸ ਜਿਉਂਦਾ ਹੋ ਗਿਆ।

 

ਮਨੋਵਿਗਿਆਨਿਕ ਕਾਰਨ

ਕਰਵਾਚੌਥ ਚ ਛਾਣਨੀ ਨਾਲ ਪਤੀ ਨੂੰ ਦੇਖਣ ਪਿੱਛੇ ਮਨੋਵਿਗਿਆਨੀ ਕਾਰਨ ਵੀ ਹੈ। ਮੰਨਿਆ ਜਾਂਦਾ ਹੈ ਕਿ ਜਦੋਂ ਪਤਨੀ ਆਪਣੇ ਪਤੀ ਨੂੰ ਛਾਣਨੀ ਨਾਲ ਦੇਖਦੀ ਹੈ ਤਾਂ ਸਾਰੇ ਵਿਚਾਰ ਅਤੇ ਭਾਵਨਾਵਾਂ ਪੁਣ ਕੇ ਸ਼ੁੱਧ ਹੋ ਜਾਂਦੀਆਂ ਹਨ।

    

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:karwa chauth know why women see their husband with chhalni know the reason