ਕੀ ਤੁਸੀਂ ਕੈਟਰੀਨਾ ਵਰਗਾ ਸਟਾਈਲ ਚਾਹੁੰਦੇ ਹੋ? ਜੇ ਤੁਹਾਡਾ ਜਵਾਬ ਹਾਂ ਹੈ ਤਾਂ ਤੁਹਾਨੂੰ ਕੈਟਰੀਨਾ ਦੀ ਪੋਲਕਾ ਡੌਟ ਬੂਹੂ ਕਮੀਜ਼ ਜ਼ਰੂਰ ਖਰੀਦਣੀ ਚਾਹੀਦੀ ਹੈ।
ਹਾਲ ਹੀ ਚ ਕੈਟਰੀਨਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਤਸਵੀਰ ਸ਼ੇਅਰ ਕੀਤੀ ਹੈ, ਜਿਸ ਚ ਕੈਟਰੀਨਾ ਨੇ ਕਾਲੇ ਅਤੇ ਚਿੱਟੇ ਪੋਲਕਾ ਬਿੰਦੀਆਂ ਦੇ ਨਾਲ ਬਹੁਤ ਹੀ ਦਿਲਕਸ਼ ਕ੍ਰਾਪ-ਟਾਪ ਪਾਈ ਹੋਈ ਸੀ। ਖੁੱਲੇ ਵਾਲਾਂ ਨਾਲ, ਕੰਨਾਂ ਚ ਵੱਡੀਆਂ ਵਾਲੀਆਂ, ਬਹੁਤ ਹਲਕੇ ਮੇਕਅਪ ਅਤੇ ਚਮੜੀ ਦੇ ਰੰਗ ਵਾਲੀ ਸਟ੍ਰੈਪੀ ਹੀਲਸ ਚ ਕੈਟਰੀਨਾ ਕਮਾਲ ਦੀ ਲੱਗ ਰਹੀ ਸਨ।
ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਕੈਟਰੀਨਾ ਦੀ ਪੋਲਕਾ ਡਾਟਸ ਟਾਪ ਡ੍ਰੈਸ ਦੀ ਕੀਮਤ ਸਿਰਫ 800 ਰੁਪਏ ਹੈ। ਕੈਟਰੀਨਾ ਦੀ ਇਸ ਪੋਲਕਾ ਡ੍ਰੈਸ ਨੂੰ ਤੁਸੀਂ ਏਐਸਓਐਸ ਨਾਮ ਦੇ ਬ੍ਰਾਂਡ ਤੋਂ ਆਨਲਾਈਨ ਪ੍ਰਾਪਤ ਕਰ ਸਕਦੇ ਹੋ। ਇਸ ਕਮੀਜ਼ ਨੂੰ 'ਬੂਹੂ ਸ਼ਰਟ' ਵੀ ਕਿਹਾ ਜਾਂਦਾ ਹੈ, ਜਿਸ ’ਤੇ ਮੁਹਰੇ ਇਕ ਗੰਢ ਬਣੀ ਹੋਈ ਹੈ ਅਤੇ ਬਲੈਕ ਕਮੀਜ਼ 'ਤੇ ਚਿੱਟੇ ਰੰਗ ਦੇ ਬਣੀਆਂ ਪੋਲਕਾ ਬਿੰਦੀਆਂ ਸ਼ਰਟ ਨੂੰ ਸਟਾਈਲਿਸ਼ ਲੁੱਕ ਦੇ ਰਹੇ ਹਨ।