ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਮਾਰਟਫੋਨ ਦੀ ਜ਼ਿਆਦਾ ਵਰਤੋਂ ਲੈ ਸਕਦੀ ਹੈ ਤੁਹਾਡੀ ਜਾਨ, ਜਾਣੋ ਕਿਵੇਂ

ਹਰ ਦਿਨ ਸਮਾਰਟਫੋਨ ਦੀ ਘੰਟਿਆਂ ਬੱਧੀ ਵਰਤੋਂ ਕਰਨ ਨਾਲ ਤੁਹਾਡੇ ਉੱਤੇ ਤੁਹਾਡੀ ਸੋਚ ਤੋਂ ਵੀ ਜ਼ਿਆਦਾ ਨਕਾਰਾਤਮਕ ਅਸਰ ਪੈ ਰਿਹਾ ਹੈ। 

 

ਟੋਰਾਂਟੋ ਵੈਸਟਰਨ ਹਸਪਤਾਲ, ਕੈਨੇਡਾ ਦੇ ਖੋਜਕਰਤਾਵਾਂ ਨੇ ਆਪਣੇ ਅਧਿਐਨ ਵਿੱਚ ਪਾਇਆ ਹੈ ਕਿ ਹਰ ਦਿਨ ਸਮਾਰਟਫੋਨ ਅਤੇ ਸੋਸ਼ਲ ਮੀਡੀਆ 'ਤੇ ਵਧੇਰੇ ਸਮਾਂ ਬਿਤਾਉਣਾ ਮਾਨਸਿਕ ਤਣਾਅ ਨੂੰ ਵਧਾਉਂਦਾ ਹੈ ਅਤੇ ਆਪਣੇ ਆਪ ਨੂੰ ਮਾਰਨ ਵਰਗੇ ਨਕਾਰਾਤਮਕ ਵਿਚਾਰ ਮਨ ਵਿੱਚ ਜ਼ਿਆਦਾ ਆਉਂਦੇ ਹਨ।


CMAJ ਨਾਮ ਦੀ ਮੈਗਜ਼ੀਨ ਵਿੱਚ ਪ੍ਰਕਾਸ਼ਤ ਅਧਿਐਨ ਰਿਪੋਰਟ ਵਿੱਚ ਡਾਕਟਰਾਂ, ਮਾਪਿਆਂ ਅਤੇ ਅਧਿਆਪਕਾਂ ਲਈ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ ਕਿ ਉਹ ਕਿਸ਼ੋਰਾਂ ਦੀ ਇਸ ਸਮਾਰਟਫੋਨ ਦੀ ਲਤ ਨੂੰ ਦੂਰ ਕਰਨ ਵਿੱਚ ਕਿਵੇਂ ਮਦਦ ਕਰ ਸਕਦੇ ਹਨ।


ਖੋਜਕਰਤਾ ਇਸ ਲਤ ਤੋਂ ਛੁਟਕਾਰਾ ਪਾਉਣ ਲਈ ਨੀਂਦ, ਪੜ੍ਹਨ, ਸਮਾਜਿਕ ਗਤੀਵਿਧੀਆਂ, ਸਬੰਧਾਂ ਅਤੇ ਆਨਲਾਈਨ ਗਤੀਵਿਧੀਆਂ ਵਿਚਕਾਰ ਸਹੀ ਸੰਤੁਲਨ ਬਣਾਉਣ ਦੀ ਸਲਾਹ ਦਿੱਤੀ ਹੈ।


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Know how Excessive use of smartphones can take your life too