ਜਦੋਂ ਦੋ ਲੋਕ ਇੱਕ-ਦੂਜੇ ਨਾਲ ਰਿਸ਼ਤੇ ਦੀ ਸ਼ੁਰੂਆਤ ਕਰਦੇ ਹਨ ਤਾਂ ਉਸ ਵਿੱਚ ਪਿਆਰ ਅਤੇ ਭਰੋਸਾ ਹੁੰਦਾ ਹੈ। ਪਰ ਕਈ ਵਾਰ ਕੁੱਝ ਚੀਜ਼ਾਂ ਨੂੰ ਪੂਰਾ ਕਰਨ ਚ ਅਸਫਲ ਹੋਣ ਤੇ ਉਹੀ ਪਿਆਰ ਅਤੇ ਭਰੋਸਾ ਕਮਜ਼ੋਰ ਪੈਣ ਲੱਗਦਾ ਹੈ ਅਤੇ ਰਿਸ਼ਤੇ ਚ ਕੌੜਾਪਨ ਆਉਣ ਲੱਗਦੀ ਹੈ। ਪਰ ਜੇਕਰ ਕੁੱਝ ਗੱਲਾਂ ਦਾ ਖਿਆਲ ਰੱਖਣ ਨਾਲ ਤੁਸੀਂ ਆਪਣੇ ਜੋੜੀਦਾਰ ਨੂੰ ਮਹਿਸੂਸ ਕਰਵਾ ਸਕਦੇ ਹੋ ਕਿ ਤੁਸੀਂ ਉਸ ਲਈ ਕੁੱਝ ਵੀ ਕਰ ਸਕਦੇ ਹੋ ਅਤੇ ਤੁਹਾਡੇ ਤੋਂ ਵੱਧ ਉਸ ਨੂੰ ਕੋਈ ਪਿਆਰ ਨਹੀਂ ਕਰ ਸਕਦਾ ਹੈ।
ਕਈ ਵਾਰ ਰਿਸ਼ਤੇ ਚ ਥਾਂ ਨਾ ਦੇਣ ਕਾਰਨ ਤੁਸੀਂ ਜੋੜੀਦਾਰ ਲਈ ਪਾਬੰਦੀ ਲਗਾਉਣ ਲੱਗਦੇ ਹੋ ਅਤੇ ਰਿਸ਼ਤਾ ਕਮਜ਼ੋਰ ਹੋਣ ਲੱਗਦਾ ਹੈ। ਇਸ ਲਈ ਆਪਣੇ ਜੋੜੀਦਾਰ ਨੂੰ ਥੋੜਾ ਨਿਜੀ ਸਮਾਂ ਦਿਓ, ਤਾਂਕਿ ਉਹ ਆਪਣੇ ਮਨ ਦੀਆਂ ਚੀਜ਼ਾਂ ਕਰ ਸਕੇ।
ਰਿਸ਼ਤੇ ਚ ਕੁੱਝ ਨਵਾਂ ਕਰਨ ਨਾਲ ਮਜ਼ਬੂਤੀ ਮਿਲਦੀ ਹੈ ਅਤੇ ਉਦਾਸੀਨਤਾ ਦੂਰ ਹੁੰਦੀ ਹੈ। ਇਸ ਤਰ੍ਹਾਂ ਤੁਹਾਡੇ ਜੋੜੀਦਾਰ ਨੂੰ ਲੱਗਦਾ ਹੈ ਕਿ ਤੁਸੀਂ ਅੱਜ ਵੀ ਉਸ ਨੂੰ ਚੰਗਾ ਮਹਿਸੂਸ ਕਰਵਾਉਣ ਦਾ ਯਤਨ ਕਰਦੇ ਹੋ।
ਆਪਣੇ ਜੋੜੀਦਾਰ ਨਾਲ ਕੋਈ ਵੀ ਗੱਲ ਲੁਕਾਉਣੀ ਨਹੀਂ ਚਾਹੀਦੀ। ਇਸ ਨਾਲ ਤੁਹਾਡੇ ਰਿਸ਼ਤੇ ਚ ਭਰੋਸਾ ਵੱਧਦਾ ਹੈ ਅਤੇ ਇੱਕ-ਦੂਜੇ ਦੀ ਭਾਵਨਾਵਾਂ ਦੀ ਇੱਜ਼ਤ ਕਰਨੀ ਚਾਹੀਦੀ ਹੈ।
ਇੱਕ ਚੰਗੇ ਅਤੇ ਸੋਹਣੇ ਰਿਸ਼ਤੇ ਲਈ ਲਾਜ਼ਮੀ ਹੈ ਕਿ ਰਿਸ਼ਤੇ ਚ ਬੰਨ੍ਹੇ ਦੋਨਾਂ ਜੀਅ ਇੱਕ ਦੂਜੇ ਨਾਲ ਵੱਧ ਤੋਂ ਵੱਧ ਗੁਣਵੱਤਾ ਭਰਿਆ ਸਮਾਂ ਬਤੀਤ ਕਰਨ।
ਇਕੱਠੇ ਬੈਠ ਕੇ ਪੁਰਾਣੇ ਚੰਗੇ ਸਮੇਂ ਨੂੰ ਯਾਦ ਕਰਨ। ਇਸ ਨਾਲ ਤੁਹਾਡੇ ਰਿਸ਼ਤੇ ਚ ਪਿਆਰ ਵੱਧਦਾ ਹੈ ਅਤੇ ਤੁਹਾਡੇ ਜੋੜੀਦਾਰ ਨੂੰ ਕੌੜੀਆਂ ਯਾਦਾਂ ਮਿਟਾਉਣ ਚ ਮਦਦ ਮਿਲਦੀ ਹੈ।