ਗਰਮੀਆਂ ਚ ਮੈਂਗੋ ਸ਼ੇਕ ਤਾਂ ਸਾਰੇ ਹੀ ਪੀਂਦੇ ਹਨ ਪਰ ਕੀ ਮਿੱਠੇ ਚ ਤੁਸੀਂ ਮੈਂਗੋ ਪੁਡਿੰਗ ਖਾਧੀ ਹੈ। ਕਈ ਲੋਕ ਇਸ ਨੂੰ ਅੰਬ ਦੀ ਖੀਰ ਵੀ ਕਹਿੰਦੇ ਹਨ। ਇਹ ਹੈ ਬਣਾਉਣ ਦਾ ਤਰੀਕਾ
ਸਮਾਨ
ਫੁੱਲਕ੍ਰੀਮ ਦੁੱਧ
1 ਕੱਪ ਅੰਬ ਦਾ ਗੁੱਦਾ
1 ਕੱਪ ਪਕਿਆ ਅੰਬ
1/2 ਕੱਪ ਭਿੱਜੇ ਹੋਏ ਚੋਲ
1/4 ਕੱਪ ਖੰਡ
1 ਚਮਚ ਇਲਾਚੀ ਪਾਊਡਰ
ਮਾੜਾ ਜਿਹਾ ਬਾਰੀਕ ਕਟਿਆ ਕਾਜੂ
ਬਦਾਮ ਸਜਾਉਣ ਲਈ
ਵਿਧੀ
ਸਭ ਤੋਂ ਪਹਿਲਾਂ ਦੁੱਧ ਨੂੰ ਹਲਕਾ ਗਰਮ ਕਰ ਲਓ। ਫਿਰ ਦੁੱਧ ਚ ਉਬਾਲ ਆਉਣ ਤੇ ਇਸ ਚ ਚੌਲ ਪਾ ਕੇ ਚੰਗੀ ਤਰ੍ਹਾਂ ਮਿਲਾ ਲਓ। ਇਸ ਚ ਚੌਲ ਨੂੰ ਪਕਣ ਦਿਓ ਤੇ ਖੀਰ ਨੂੰ ਹਲਕੀ ਅੱਗ ਤੇ ਚਲਾਉਂਦੇ ਰਹੋ।
ਇਸ ਤੋਂ ਬਾਅਦ 20-25 ਮਿੰਟ ਚ ਦੁੱਧ ਅੱਧਾ ਹੋ ਜਾਵੇਗਾ ਤੇ ਚੌਲੀ ਚੰਗੀ ਤਰ੍ਹਾਂ ਪੱਕ ਜਾਣਗੇ। ਇਸ ਤੋਂ ਬਾਅਦ ਇਸ ਚ ਕਾਜੂ ਤੇ ਬਦਾਮ ਪਾ ਕੇ ਚੰਗੀ ਤਰ੍ਹਾਂ ਮਿਲਾਓ।
ਫਿਰ ਖੰਡ ਪਾ ਕੇ ਤੇ 2 ਮਿੰਟ ਤਕ ਪਕਾਓ। ਫਿਰ 4 ਮਿੰਟ ਤਕ ਠੰਡਾ ਹੋਣ ਦਿਓ ਤੇ ਇਸ ਚ ਅੰਬ ਦਾ ਗੁੱਦਾ ਤੇ ਅੰਬ ਦੇ ਟੋਟੇ ਮਿਲਾ ਲਿਓ।
ਅੰਬ ਦੀ ਖੀਰ ਤਿਆਰ ਹੈ। ਇਸ ਦੇ ਬਾਅਦ ਬਦਾਮ, ਕਾਜੂ ਤੇ ਪੱਕੇ ਅੰਬ ਦੇ ਕੁੱਝ ਟੋਟਿਆਂ ਨਾਲ ਖਾਣ ਲਈ ਪਰੋਸ ਦਿਓ।
.