ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਘਰ ਲੈਣ ਵਾਲਿਆਂ ਨੂੰ ਮੋਦੀ ਸਰਕਾਰ ਦਾ ਸਭ ਤੋਂ ਵੱਡਾ ਤੋਹਫ਼ਾ

ਜਿਵੇਂ ਕਿ ਉਮੀਦ ਕੀਤੀ ਜਾ ਰਹੀ ਸੀ ਕਿ ਸਰਕਾਰ ਲੋਕਸਭਾ ਚੋਣਾਂ ਤੋਂ ਪਹਿਲਾਂ ਦਿਲ–ਖਿੱਚਵਾਂ ਬਜਟ ਪੇਸ਼ ਕਰੇਗੀ, ਅਜਿਹਾ ਹੀ ਕੁੱਝ ਪੂਰੇ ਬਜਟ ਭਾਸ਼ਣ ਦੌਰਾਨ ਸੁਣਨ ਨੂੰ ਮਿਲਿਆ। ਵਿੱਤ ਮੰਤਰੀ ਪਿਊਸ਼ ਗੋਇਲ ਨੇ ਕਿਸਾਨਾਂ ਤੋਂ ਲੈ ਕੇ ਵਪਾਰੀਆਂ ਅਤੇ ਨੌਕਰੀਪੇਸ਼ਾ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਹੈ।

 

HT Punjabi ਦੇ Facebook ਪੇਜ ਨੂੰ ਹੁਣੇ ਹੀ Like ਕਰੋ ਤੇ ਜੁੜੋ ਤਾਜ਼ੀਆਂ ਖ਼ਬਰਾਂ ਨਾਲ।

https://www.facebook.com/hindustantimespunjabi/

 

ਤਾਜ਼ਾ ਜਾਣਕਾਰੀ ਮੁਤਾਬਕ ਜੇਕਰ ਤੁਸੀਂ ਵੀ ਦੋ ਘਰ ਖਰੀਦਣ ਦੀ ਸੋਚ ਰਹੇ ਹੋ ਜਾਂ ਫਿਰ ਤੁਹਾਡੇ ਕੋਲ ਪਹਿਲਾਂ ਤੋਂ ਹੀ ਦੋ ਘਰ ਹਨ ਤਾਂ ਮੋਦੀ ਸਰਕਾਰ ਨੇ ਵੱਡੀ ਰਾਹਤ ਦਿੱਤੀ ਹੈ। ਨਵੇਂ ਐਲਾਨ ਮੁਤਾਬਕ ਦੋ ਘਰ ਲੈਣ ਤੇ ਵੀ ਤੁਹਾਨੂੰ ਟੈਕਸ ਨਹੀਂ ਭਰਨਾ ਹੋਵੇਗਾ।

 

HT Punjabi ਦੇ Facebook ਪੇਜ ਨੂੰ ਹੁਣੇ ਹੀ Like ਕਰੋ ਤੇ ਜੁੜੋ ਤਾਜ਼ੀਆਂ ਖ਼ਬਰਾਂ ਨਾਲ।

https://www.facebook.com/hindustantimespunjabi/

 

ਤੁਹਾਨੂੰ ਦੱਸਦੇਈਏ ਕਿ ਮੌਜੂਦਾ ਸਮੇਂ ਚ ਸਿਰਫ 2 ਲੱਖ ਰੁਪਏ ਤੱਕ ਦੇ ਹੋਮ ਲੋਨ ਤੇ ਵਿਆਜ ਤੇ ਵੀ ਇਨਕਮ ਟੈਕਸ ਤੋਂ ਛੋਟ ਮਿਲਦੀ ਸੀ। ਇਸਦਾ ਲਾਭ ਦੇਸ਼ ਦੇ ਕਰੋੜਾਂ ਲੋਕਾਂ ਨੂੰ ਮਿਲਣ ਦੀ ਉਮੀਦ ਹੈ।

 

ਵਿੱਤ ਮੰਤਰੀ ਪਿਊਸ਼ ਗੋਇਲ ਨੇ ਟੈਕਸ ਸਲੈਬ ਚ ਬਦਲਾਅ ਅਤੇ ਦੋ ਘਰ ਲੈਣ ਤੇ ਟੈਕਸ ਨਹੀਂ ਦੇਣ ਦਾ ਐਲਾਨ ਕਰਦਿਆਂ ਕਿ ਇਹ ਭਾਰਤ ਦੇ ਇਤਿਹਾਸ ਚ ਪਹਿਲੀ ਵਾਰ ਹੋ ਰਿਹਾ ਹੈ ਕਿ ਜਦੋਂ ਇਨਕਮ ਟੈਕਸ ਦਾਤਾਵਾਂ ਨੂੰ ਇੰਨੀ ਵੱਡੀ ਛੋਟ ਮਿਲ ਰਹੀ ਹੈ।

 

ਪਹਿਲਾਂ ਇਹ ਟੈਕਸ ਹੱਦ ਢਾਈ ਲੱਖ ਰੁਪਏ ਸੀ ਮਤਲਬ ਸਰਕਾਰ ਵਲੋਂ ਇਨਕਮ ਟੈਕਸ ਦੀ ਸ਼ੁਰੂਆਤੀ ਹੱਦ ਚ 100 ਫੀਸਦੀ ਦਾ ਵਾਧਾ ਕੀਤਾ ਗਿਆ ਹੈ। ਨਿਵੇਸ਼ ਦੇ ਨਾਲ 6.5 ਲੱਖ ਰੁਪਏ ਤੱਕ ਦੀ ਆਮਦਨ ਤੇ ਕੋਈ ਟੈਕਸ ਨਹੀਂ ਦੇਣਾ ਹੋਵੇਗਾ।

 

 

 

/

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Modi Governments biggest gift to your home buyers