ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੈਂਸਰ ਦੇ ਇਲਾਜ ਲਈ ਵਧੀਆ ਸਾਬਤ ਹੋ ਸਕਦੀ ਹੈ ਨਵੀਂ ਨੈਨੋ ਤਕਨਾਲੋਜੀ

 ਕੈਂਸਰ ਦੇ ਇਲਾਜ ਲਈ ਵਧੀਆ ਸਾਬਤ ਹੋ ਸਕਦੀ ਹੈ ਨਵੀਂ ਨੈਨੋ ਤਕਨਾਲੋਜੀ

ਵਿਗਿਆਨੀਆਂ ਨੇ ਇਕ ਅਜਿਹਾ ਯੰਤਰ ਤਿਆਰ ਕੀਤਾ ਹੈ ਜੋ ਖੂਨ ਦੇ ਨਮੂਨੇ ਦੀ ਜਾਂਚ ਕਰਨ ਲਈ ਸੂਖਮ ਕਣਾਂ ਦੀ ਵਰਤੋਂ ਕਰਕੇ ਕੈਂਸਰ ਦਾ ਪਤਾ ਲਗਾਉਂਦਾ ਹੈ. ਖੂਨ ਦੇ ਵਿਸ਼ਲੇਸ਼ਣ ਲਈ, ਯੂਕੇ ਦੀ ਮਾਨਚੈਸਟਰ ਯੂਨੀਵਰਸਿਟੀ ਦੇ ਵਿਗਿਆਨਕਾਂ ਦੁਆਰਾ ਵਿਕਸਤ ਕੀਤੀ ਇਸ ਤਕਨੀਕ ਨਾਲ ਅਣਜਾਣ ਅਣੂਆਂ ਦੀ ਪਛਾਣ ਕਰਨ ਵਿੱਚ ਮਦਦ ਮਿਲ ਸਕਦੀ ਹੈ. 'ਜੁਰਨਲਸ ਆਫ਼ ਅਡਵਾਂਸਡ ਮੈਟੀਰੀਅਲਜ਼' ਵਿੱਚ ਛਾਪੀ ਗਈ ਇੱਕ ਖੋਜ ਰਿਪੋਰਟ ਅਨੁਸਾਰ, ਇਸ ਖੂਨ ਟੈਸਟ ਨਾਲ ਕੈਂਸਰ ਵਰਗੇ ਰੋਗਾਂ ਨੂੰ ਖੋਜਣ ਤੇ ਨਿਗਰਾਨੀ ਕਰਨ ਦੀ ਕਾਬਲੀਅਤ ਹੈ.

 

ਕਿਸੇ ਬਿਮਾਰੀ ਪ੍ਰਤੀ  ਖੂਨ ਦੇ ਵਹਾਅ ਵਿੱਚ ਮਾਰਕਰਾਂ ਨੂੰ ਲੱਭਣਾ ਅਕਸਰ ਮੁਸ਼ਕਲ ਹੁੰਦਾ ਹੈ ਕਿਉਂਕਿ ਉਹ ਬਹੁਤ ਛੋਟੇ ਹਨ ਤੇ ਗਿਣਤੀ ਬਹੁਤ ਘੱਟ ਹੁੰਦੀ ਹੈ. ਅਧਿਐਨ ਨੇ ਦਿਖਾਇਆ ਹੈ ਕਿ ਛੋਟੇ ਅਣੂ - ਖਾਸ ਕਰਕੇ ਪ੍ਰੋਟੀਨ - ਕੈਂਸਰ  ਮਰੀਜ਼ਾਂ ਦੇ ਖੂਨ ਸੰਚਾਰ ਵਿੱਚ ਸੂਖਮ ਕਣਾਂ ਨਾਲ ਜੁੜੇ ਹੋਏ ਹੁੰਦੇ ਹਨ.

 

ਮੈਨਚੈਸਟਰ ਯੂਨੀਵਰਸਿਟੀ ਤੋਂ ਮਾਰਿਲੇਨਾ ਨੇ ਕਿਹਾ ਕਿ ਬਹੁਤ ਸਾਰੇ ਖੂਨ ਦੇ ਟੈਸਟਾਂ ਵਿੱਚ, ਅਸਪਸ਼ਟਤਾ ਹੋਣਾ ਇੱਕ ਸਮੱਸਿਆ ਹੈ ਜੋ ਜਾਂ ਤਾਂ ਬਿਮਾਰੀ ਦੀ ਖੋਜ ਕਰਨ ਵਿੱਚ ਅਸਫਲ ਰਹਿੰਦੀ ਹੈ ਜਾਂ ਝੂਠੇ ਪਾੱਜ਼ੀਟਿਵ ਤੇ ਗਲਤ ਨੈਗੇਟਿਵ ਜਾਣਕਾਰੀ ਦਿੰਦੀ ਹੈ. ਉਨ੍ਹਾਂ ਨੇ ਕਿਹਾ ਕਿ ਇਹ ਨਵੀਂ ਤਕਨੀਕ ਇੱਕ ਵੱਡੀ ਤਬਦੀਲੀ ਸਾਬਤ ਹੋ ਸਕਦੀ ਹੈ.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:nano technology for cancer treatment