ਹਰੇਕ ਸਾਲ 1 ਸਤਬੰਰ ਤੋਂ 7 ਸਤਬੰਰ ਤਕ ਕੌਮੀ ਨਿਊਟ੍ਰੀਸ਼ਨ ਹਫਤਾ ਮਨਾਇਆ ਜਾਂਦਾ ਹੈ। ਇਸ ਦਾ ਮੁੱਖ ਟੀਚਾ ਚੰਗੀ ਸਿਹਤ ਲਈ ਸਹੀ ਖਾਣਪੀਣ ਬਾਰੇ ਲੋਕਾਂ ਨੂੰ ਸੁਚੇਤ ਕਰਨਾ ਹੈ। ਕਸਰਤ ਕਰਨ ਤੋਂ ਪਹਿਲਾਂ ਸਹੀ ਖਾਣਪੀਣ ਬਾਰੇ ਹੋਣਾ ਵੀ ਲਾਜ਼ਮੀ ਹੈ ਤਾਂ ਕਿ ਕਸਰਤ ਕਰਨ ਦੌਰਾਨ ਸਰੀਰ ਨੂੰ ਤਾਕਤ ਮਿਲੇ ਤੇ ਤੁਹਾਡੀ ਸਿਹਤ ਵੀ ਸੋਹਣੀ ਹੋਵੇ।
5 ਅਜਿਹੀਆਂ ਚੀਜ਼ਾਂ ਹਨ ਜਿਹੜੀਆਂ ਕਸਰਤ ਕਰਨ ਤੋਂ ਪਹਿਲਾ ਖਾਣ ਨਾਲ ਸਰੀਰ ਨੂੰ ਕਾਫੀ ਮਾਤਰਾ ਚ ਤਾਕਤ ਮਿਲ ਜਾਂਦੀ ਹੈ।
ਕੇਲਾ, ਕੇਲੇ ਚ ਪੋਟਾਸ਼ੀਅਮ ਕਾਫੀ ਮਾਤਰਾ ਚ ਹੁੰਦਾ ਹੈ ਜਿਹੜਾ ਮਾਸਪੇਸ਼ੀਆਂ ਦੀ ਕਿਰਿਆ ਲਈ ਲਾਜ਼ਮੀ ਹੁੰਦਾ ਹੈ। ਇਸ ਚ ਕਾਰਬੋਹਾਈਡ੍ਰੇਟ ਬੀ ਵੀ ਹੁੰਦਾ ਹੈ ਜਿਹੜਾ ਮਨੁੱਖੀ ਸਰੀਰ ਲਈ ਕਾਫੀ ਲਾਭਦਾਇਕ ਹੁੰਦਾ ਹੈ।
ਅੰਬ, ਅੰਬ ਤੁਹਾਡੀ ਤਾਕਤ ਨੂੰ ਬਹੁਤ ਘੱਟ ਸਮੇਂ ਲਈ ਵਧਾ ਦਿੰਦਾ ਹੈ। ਇਸ ਚ ਵਿਟਾਮਿਨ ਅਤੇ ਐਂਟੀਆਕਸੀਡੈਂਟ ਹੁੰਦੇ ਹਨ।
ਓਟਮੀਲ ਅਤੇ ਬਲੂਬੈਰਿਜ, ਇਨ੍ਹਾਂ ਦੋਨਾਂ ਦੇ ਮੇਲ ਚ ਤੁਹਾਡੇ ਸਰੀਰ ਨੂੰ ਪ੍ਰੋਟੀਨ ਮਿਲਦਾ ਹੈ ਜਿਹੜਾ ਕਸਰਤ ਕਰਨ ਮੌਕੇ ਸਰੀਰ ਦੀਆਂ ਮਾਸਪੇਸ਼ੀਆਂ ਨੂੰ ਤਾਕਤ ਦਿੰਦਾ ਹੈ।
ਪਨੀਰ, ਪਨੀਰ ਚ ਦੁੱਧ ਦਾ ਪ੍ਰੋਟੀਨ ਅਤੇ ਲੱਸੀ ਪ੍ਰੋਟੀਨ ਹੁੰਦਾ ਹੈ। ਦੁੱਧ ਦਾ ਪ੍ਰੋਟੀਨ ਸਰੀਰ ਚ ਹਜ਼ਮ ਹੋਣ ਚ ਸਮਾਂ ਲੱਗਦਾ ਹੈ ਜਦਕਿ ਸਰੀਰ ਨੂੰ ਲੰਬੇ ਸਮੇਂ ਲਈ ਊਰਜਾ ਦਿੰਦਾ ਹੈ।
ਅੰਡੇ, ਅੰਡੇ ਪ੍ਰੋਟੀਨ ਦਾ ਸਭ ਤੋਂ ਸਸਤਾ ਅਤੇ ਵੱਡਾ ਸਰੋਤ ਹਨ, ਇਸ ਤੋਂ ਇਲਾਵਾ ਇਸ ਨੂੰ ਖਾਣ ਨਾਲ ਤੁਹਾਡਾ ਢਿੱਡ ਭਰਿਆ ਹੋਇਆ ਰਹੇਗਾ ਤੇ ਕਸਰਤ ਲਈ ਤੁਹਾਨੂੰ ਪੂਰੀ ਊਰਜਾ ਵੀ ਮਿਲੇਗੀ।
.