ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਟੀਬੀ ਦੇ ਇਲਾਜ ਲਈ ਨਵੀਂ ਤਕਨੀਕ ਦੀ ਖੋਜ

ਟੀਬੀ ਦੇ ਇਲਾਜ ਲਈ ਨਵੀਂ ਖੋਜ

ਵਿਗਿਆਨੀਆਂ ਨੇ ਇੱਕ ਨਵੀਂ ਤਕਨੀਕ ਦੀ ਖੋਜ ਕੀਤੀ ਹੈ, ਜਿਸ ਰਾਹੀਂ ਟੀਬੀ (ਤਪੇਦਿਕ ਜਾਂ ਟਿਊਬਰਕਿਊਲੌਸਿਸ) ਰੋਗ ਤੋਂ ਪੀੜਤ ਮਰੀਜ਼ਾਂ ਦਾ ਇਲਾਜ ਹੋਰ ਪ੍ਰਭਾਵਸ਼ਾਲੀ ਹੋਵੇਗਾ। ਟੀਬੀ ਤੋਂ ਗ੍ਰਸਤ ਕੋਸ਼ਿਕਾਵਾਂ ਵਿੱਚੋਂ ਨਿੱਕਲਣ ਵਾਲੇ ਸਟਰੱਕਚਰ ਨੂੰ ਐਂਟੀਬਾਇਓਟਿਕ ਦਵਾਈਆਂ ਨਾਲ ਮਿਲਾ ਕੇ ਇੱਕ ਨਵੀਂ ਦਵਾਈ ਬਣਾਉਣ ਦਾ ਜਤਨ ਕੀਤਾ ਗਿਆ ਹੈ, ਜੋ ਟੀਬੀ ਦੇ ਪ੍ਰਤੀ ਰੋਗੀਆਂ ਵਿੱਚ ਪ੍ਰਤੀਰੋਧਕ ਸਮਰੱਥਾ ਵਿਕਸਤ ਕਰੇਗੀ।

 

 

ਰਸਾਲੇ ਈਐੱਮਬੀਓ ਰਿਪੋਰਟਸ ਵਿੱਚ ਪ੍ਰਕਾਸ਼ਿਤ ਖੋਜ ਮੁਤਾਬਕ ਟੀਬੀ ਕੋਸ਼ਿਕਾਵਾਂ ਵਿੱਚੋਂ ਨਿੱਕਲੇ ਇਸ ਸਟਰੱਕਚਰ ਨੂੰ ਐਕਸਟ੍ਰਾ–ਸੈਲਯੂਲਰ ਵੈਸੀਕਲਜ਼ ਕਿਹਾ ਜਾਂਦਾ ਹੈ। ਇਨ੍ਹਾਂ ਵਿੱਚ ਮਾਈਕ੍ਰੋਬੈਕਟੀਰੀਅਮ ਟਿਊਬਰਕਿਊਲੌਸਿਸ RNA ਨਾਂਅ ਦਾ ਇੱਕ ਅਣੂ ਹੁੰਦਾ ਹੈ, ਜੋ ਕਈ ਸਰੀਰਕ ਪ੍ਰਕਿਰਿਆਵਾਂ ਲਈ ਅਹਿਮ ਹੁੰਦਾ ਹੈ।

 

 

ਯੂਨੀਵਰਸਿਟੀ ਆਫ਼ ਨਾਟਰਡਮ ਦੇ ਖੋਜੀਆਂ ਮੁਤਾਬਕ ਇਹ ਅਣੂ ਸਰੀਰ ਦੀ ਰੋਗਾਂ ਨਾਲ ਲੜਨ ਦੀ ਸਮਰੱਥਾ ਨੂੰ ਇਸ ਬੀਮਾਰੀ ਨਾਲ ਲੜਨ ਲਈ ਮਜ਼ਬੂਤ ਕਰਦਾ ਹੈ।

 

 

ਇਸ ਖੋਜ ਵਿੱਚ ਵੇਖਿਆ ਗਿਆ ਕਿ ਬੈਕਟੀਰੀਆ ਦਾ ਆਰਐਨਏ ਟੀਬੀ ਕੋਸ਼ਿਕਾਵਾਂ ਨੂੰ ਕਿਵੇਂ ਪ੍ਰਭਾਵਿਤ ਕਰ ਰਿਹਾ ਸੀ। ਇਸ ਦੌਰਾਨ ਪਾਇਆ ਗਿਆ ਕਿ ਟੀਬੀ ਕੋਸ਼ਿਕਾਵਾਂ ਵਿੱਚੋਂ ਨਿੱਕਲੇ ਆਰਐੱਨਏ ਸੈੱਲ ਦੀ ਛੂਤ ਨੂੰ ਬਿਹਤਰ ਤਰੀਕੇ ਕੰਟਰੋਲ ਸਕ ਰਿਹਾ ਸੀ, ਜੋ ਸਰੀਰ ਦੀ ਰੋਗਾਂ ਨਾਲ ਲੜਨ ਦੀ ਸਮਰੱਥਾ ਦਾ ਬਚਾਅ ਨਹੀਂ ਕਰ ਪਾ ਰਹੀ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:New Technique invented to treat TB