ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸ਼ੂਗਰ ਰੋਗ ਦਾ ਨਵਾਂ ਇਲਾਜ, ਨਹੀਂ ਪਵੇਗੀ ਰੋਜ਼ ਇੰਸੁਲਿਨ ਇੰਜੈਕਸ਼ਨ ਦੀ ਲੋੜ

ਸ਼ੂਗਰ ਰੋਗ ਦਾ ਨਵਾਂ ਇਲਾਜ, ਨਹੀਂ ਪਵੇਗੀ ਰੋਜ਼ ਇੰਸੁਲਿਨ ਇੰਜੈਕਸ਼ਨ ਦੀ ਲੋੜ

ਟਾਈਪ–1 ਦੇ ਸ਼ੂਗਰ (ਡਾਇਬਟੀਜ਼ ਜਾਂ ਸ਼ੱਕਰ) ਰੋਗ ਤੋਂ ਪੀੜਤ ਲੋਕਾਂ ਦੇ ਇਲਾਜ ਲਈ ਇੱਕ ਨਵੀਂ ਤਕਨੀਕ ਵਿਕਸਤ ਕੀਤੀ ਗਈ ਹੈ। ਅੱਖਾਂ ’ਚ ਇੰਸੁਲਿਨ ਦਾ ਉਤਪਾਦਨ ਕਰਨ ਵਾਲੀਆਂ ਕੋਸ਼ਿਕਾਵਾਂ ਇੰਜੈਕਟ ਕਰ ਕੇ ਇਸ ਰੋਗ ਦਾ ਇਲਾਜ ਕੀਤਾ ਜਾ ਸਕੇਗਾ।

 

 

ਇਸ ਤਕਨੀਕ ਦੀ ਮਦਦ ਨਾਲ ਰੋਜ਼ਾਨਾ ਇੰਸੁਲਿਨ ਦਾ ਇੰਜੈਕਸ਼ਨ ਲੈਣ ਦੀ ਜ਼ਰੂਰਤ ’ਚ ਕਮੀ ਆਵੇਗੀ। ਜਾਨਵਰਾਂ ’ਤੇ ਇਸ ਦਾ ਪਰੀਖਣ ਸਫ਼ਲ ਪਾਇਆ ਗਿਆ ਹੈ ਤੇ ਹੁਣ ਇਸ ਦਾ ਪਰੀਖਣ ਇਨਸਾਨਾਂ ’ਤੇ ਕੀਤਾ ਜਾਵੇਗਾ।

 

 

ਟਾਈਪ–2 ਡਾਇਬਟੀਜ਼ ਤਾਂ ਮਨੁੱਖ ਦੀ ਜੀਵਨ–ਸ਼ੈਲੀ ਨਾਲ ਸਬੰਧਤ ਹੈ ਤੇ ਇਹ ਰੋਗ ਤਦ ਹੁੰਦਾ ਹੈ, ਜਦੋਂ ਸਰੀਰ ਵਿੱਚ ਇੰਸੁਲਿਨ ਦੀ ਲੋੜੀਂਦੀ ਮਾਤਰਾ ਬਣਨੋਂ ਹਟ ਜਾਵੇ। ਇਸ ਹਾਰਮੋਨ ਦੀ ਘਾਟ ਨਾਲ ਖ਼ੂਨ ਵਿੱਚ ਸ਼ੂਗਰ ਦਾ ਪੱਧਰ ਵਧ ਜਾਂਦਾ ਹੈ।

 

 

ਟਾਈਪ–1 ਡਾਇਬਟੀਜ਼ ਸ਼ੂਗਰ–ਵਿਰੋਧੀ ਸਮਰੱਥਾ ਰਾਹੀਂ ਇੰਸੁਲਿਨ ਬਣਾਉਣ ਵਾਲੀਆਂ ਕੋਸ਼ਿਕਾਵਾਂ ਨਸ਼ਟ ਕਰ ਦਿੱਤੇ ਜਾਣ ਕਾਰਨ ਹੁੰਦੀ ਹੈ।

 

 

ਇਹ ਕੋਸ਼ਿਕਾਵਾਂ ਮਨੁੱਖੀ ਸਰੀਰ ਦੀ ਪੈਂਕ੍ਰੀਆਜ਼ ਗ੍ਰੰਥੀ ਵਿੱਚ ਮੌਜੂਦ ਹੁੰਦੀਆਂ ਹਨ। ਕੁਝ ਮਰੀਜ਼ਾਂ ਦੇ ਜਿਗਰ ਵਿੱਚ ਇੰਸੁਲਿਨ ਬਣਾਉਣ ਵਾਲੀਆਂ ਕੋਸ਼ਿਸ਼ਾਂ ਟ੍ਰਾਂਸਪਲਾਂਟ ਕਰ ਦਿੱਤੀਆਂ ਜਾਂਦੀਆਂ ਹਨ; ਇੰਝ ਇੰਸੁਲਿਨ ਦਾ ਇੰਜੈਕਸ਼ਨ ਲੈਣ ਦੀ ਜ਼ਰੂਰਤ ਕਾਫ਼ੀ ਹੱਦ ਤੱਕ ਘਟ ਜਾਂਦੀ ਹੈ।

 

 

ਭਾਰਤ ’ਚ ਇਸ ਵੇਲੇ ਤਾਂ ਸ਼ੂਗਰ ਰੋਗ ਕਾਫ਼ੀ ਘਾਤਕ ਸਿੱਧ ਹੋ ਰਿਹਾ ਹੈ ਕਿਉਂਕਿ ਉਹ ਅਗਲੇਰੇ ਪੜਾਵਾਂ ’ਤੇ ਜਾ ਕੇ ਮਨੁੱਖ ਦੇ ਗੁਰਦੇ, ਦਿਲ, ਅੱਖਾਂ ਤੇ ਹੋਰ ਮਨੁੱਖੀ ਅੰਗਾਂ ਨੂੰ ਨਸ਼ਟ ਕਰ ਦਿੰਦਾ ਹੈ।

 

 

ਇਸੇ ਲਈ ਇਸ ਰੋਗ ਦੇ ਨਿੱਤ ਨਵੇਂ ਇਲਾਜ ਲੱਭੇ ਜਾ ਰਹੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:New Treatment of Diabetes or Sugar No need of daily Insulin Injection