ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹੁਣ ਰੋਟੀ ਵੀ ਹੋ ਜਾਵੇਗੀ ਰੰਗ–ਬਿਰੰਗੀ

ਹੁਣ ਰੋਟੀ ਵੀ ਹੋ ਜਾਵੇਗੀ ਰੰਗ–ਬਿਰੰਗੀ

ਖੇਤੀ ਵਿਗਿਆਨੀਆਂ ਨੇ ਹੁਣ ਕਣਕ ਦੀਆਂ ਤਿੰਨ ਵੱਖੋਵੱਖਰੇ ਰੰਗਾਂ ਦੀਆਂ ਕਿਸਮਾਂ ਤਿਆਰ ਕਰ ਲਈਆਂ ਹਨ। ਇੰਝ ਹੁਣ ਰੋਟੀ ਦਾ ਰੰਗ ਵੀ ਬਦਲ ਜਾਵੇਗਾ। ਅੱਠ ਸਾਲਾਂ ਤੱਕ ਚੱਲਿਆ ਇਹ ਖੋਜਕਾਰਜ ਮੋਹਾਲੀ ਦੇ 'ਨੈਸ਼ਨਲ ਐਗਰੀ ਫ਼ੂਡ ਬਾਇਓਟੈਕਨਾਲੋਜੀ ਇੰਸਟੀਚਿਊਟ' ' ਕੀਤਾ ਗਿਆ ਹੈ

 

 

ਵਿਗਿਆਨੀਆਂ ਨੇ ਹੁਣ ਕਣਕ ਦੀਆਂ ਬੈਂਗਣੀ, ਕਾਲੇ ਤੇ ਨੀਲੇ ਰੰਗ ਦੀਆਂ ਤਿੰਨ ਕਿਸਮਾਂ ਵਿਕਸਤ ਕੀਤੀਆਂ ਹਨ। ਹਾਲੇ ਇਨ੍ਹਾਂ ਦੀ ਖੇਤੀ 700 ਏਕੜ ਤੋਂ ਵੱਧ ਰਕਬੇ ਵਿੱਚ ਕੀਤੀ ਗਈ ਹੈ। ਇਹ ਖੇਤੀ ਜਲੰਧਰ, ਪਟਿਆਲਾ ਤੋਂ ਲੈ ਕੇ ਮੱਧ ਪ੍ਰਦੇਸ਼ ਦੇ ਵਿਦਿਸ਼ਾ ਤੱਕ ' ਹੋ ਰਹੀ ਹੈ

 

 

ਰੰਗਦਾਰ ਕਣਕ ਨਾਲ ਤੁਹਾਨੂੰ ਐਂਥੋਕਿਆਨਿਨ ਦੀ ਲੋੜੀਂਦੀ ਮਾਤਰਾ ਮਿਲ ਸਕਦੀ ਹੈ। ਐਂਥੋਕਿਆਨਿਨ ਇੱਕ ਐਂਟੀਆਕਸੀਡੈਂਟ ਹੈ ਤੇ ਇਸ ਨੂੰ ਖਾਣ ਨਾਲ ਦਿਲ ਦੇ ਰੋਗਾਂ, ਸ਼ੂਗਰ ਤੇ ਮੋਟਾਪੇ ਜਿਹੀਆਂ ਜੀਵਨਸ਼ੈਲੀ ਨਾਲ ਜੁੜੀਆਂ ਬੀਮਾਰੀਆਂ ਰੋਕਣ ਵਿੱਚ ਮਦਦ ਮਿਲੇਗੀ।


'ਅਮਰ ਉਜਾਲਾ' ਦੀ ਰਿਪੋਰਟ ਮੁਤਾਬਕ ਸੰਸਥਾਨ ਦੇ ਮੁੱਖ ਵਿਗਿਆਨੀ ਮੋਨਿਕਾ ਗਰਗ ਨੇ ਦੱਸਿਆ ਕਿ ਇਸ ਰੰਗੀਨ ਕਣਕ ਬਾਰੇ ਜਾਣਕਾਰੀ ਜਾਪਾਨ ਤੋਂ 2011 ਦੌਰਾਨ ਮਿਲੀ ਸੀ, ਤਦ ਇਸ ਉੱਤੇ ਕੰਮ ਸ਼ੁਰੂ ਕਰ ਦਿੱਤਾ ਗਿਆ ਸੀ। ਕਈ ਸੀਜ਼ਨ ਤੱਕ ਪ੍ਰਯੋਗ ਕਰਨ ਤੋਂ ਬਾਅਦ ਇਸ ਵਿੱਚ ਸਫ਼ਲਤਾ ਹਾਸਲ ਕੀਤੀ ਗਈ ਹੈ

 

 

ਜਿੱਥੇ ਆਮ ਕਣਕ ਵਿੱਚ ਐਂਥੋਕਿਆਨਿਨ ਦੀ ਮਾਤਰਾ 5-PPM ਹੁੰਦੀ ਹੈ, ਕਾਲੀ ਕਣਕ ਵਿੱਚ 140 ਪੀਪੀਐੱਮ, ਨੀਲੀ ਵਿੱਚ 80-PPM ਅਤੇ ਬੈਂਗਣੀ ਕਣਕ ਵਿੱਚ 40-PPM ਹੁੰਦੀ ਹੈ। ਵਿਗਿਆਨੀਆਂ ਨੇ ਕਿਹਾ ਕਿ ਅਸੀਂ ਚੂਹੇ ਉੱਤੇ ਇਸ ਦਾ ਪ੍ਰਯੋਗ ਕੀਤਾ ਹੈ ਤੇ ਇਹ ਪਾਇਆ ਗਿਆ ਕਿ ਰੰਗੀਨ ਕਣਕ ਖਾਣ ਵਾਲਿਆਂ ਦਾ ਵਜ਼ਨ ਵਧਣ ਦੀ ਸੰਭਾਵਨਾ ਘੱਟ ਹੁੰਦੀ ਹੈ

 

 

ਹਾਲੇ ਰੰਗੀਨ ਕਣਕ ਦੀ ਪ੍ਰਤੀ ਏਕੜ ਪੈਦਾਵਾਰ ਕਾਫ਼ੀ ਘੱਟ ਹੈ। ਜਿੱਥੇ ਆਮ ਕਣਕ ਦੀ ਪੈਦਾਵਾਰ 24 ਕੁਇੰਟਲ ਪ੍ਰਤੀ ਏਕੜ ਦੇ ਲਗਭਗ ਹੁੰਦੀ ਹੈ, ਉੱਥੇ ਹੀ ਰੰਗੀਨ ਕਣਕ ਦੀ ਪ੍ਰਤੀ ਏਕੜ ਪੈਦਾਵਾਰ 17 ਤੋਂ 20 ਕੁਇੰਟਲ ਹੁੰਦੀ ਹੈ। ਇਸ ਲਈ ਹੋ ਸਕਦਾ ਹੈ ਕਿ ਇਹ ਰੰਗੀਨ ਕਣਕ ਬਾਜ਼ਾਰ ਵਿੱਚ ਕੁਝ ਮਹਿੰਗੀ ਮਿਲੇ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Now Bread will be colourful