ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹੁਣ ਖਾਣਾ ਬਣਾਉਂਦਿਆਂ ਹੀ ਪਤਾ ਲਾਓ ਪ੍ਰਦੂਸ਼ਣ ਦਾ ਪੱਧਰ

ਹੁਣ ਖਾਣਾ ਬਣਾਉਂਦਿਆਂ ਹੀ ਪਤਾ ਲਾਓ ਪ੍ਰਦੂਸ਼ਣ ਦਾ ਪੱਧਰ

ਬਲੈਕ ਕਾਰਬਨ, ਖਾਣਾ ਪਕਾਉਣ ਦੌਰਾਨ ਨਿੱਕਲਣ ਵਾਲੇ ਆਰਗੈਨਿਕ ਏਰੋਸੋਲ ਨੂੰ ਟ੍ਰੈਫ਼ਿਕ ਨਾਲ ਸਬੰਧਤ ਪ੍ਰਦੂਸ਼ਣ ਤੋਂ ਟ੍ਰੇਸ ਕਰਨ ਵਾਲਾ ਵਧੀਆ ਟ੍ਰੇਸਰ ਹੈ। ਇਸ ਨਾਲ ਉਨ੍ਹਾਂ ਨੂੰ ਖਾਣਾ ਪਕਾਉਣ ਦੌਰਾਨ ਪ੍ਰਦੂਸ਼ਣ ਦਾ ਪਤਾ ਲਾਉਣ ਦਾ ਇਕ ਨਵਾਂ ਵਸੀਲਾ ਮਿਲ ਗਿਆ ਹੈ। ਖੋਜਕਾਰਾਂ ਨੇ ਇਹ ਨਵੀਂ ਜਾਣਕਾਰੀ ਦਿੱਤੀ ਹੈ।

 

 

ਖਾਣਾ ਪਕਾਉਣ ਦੌਰਾਨ ਆਰਗੈਨਿਕ ਏਰੋਸੋਲ ਸ਼ਹਿਰੀ ਵਾਤਾਵਰਣ ਦੇ ਪ੍ਰਦੂਸ਼ਣ ਦੇ ਮੁੱਖ ਸਰੋਤਾਂ ਵਿੱਚੋਂ ਇੱਕ ਮੁਢਲਾ ਸਰੋਤ ਹੈ। ਬੀਜਿੰਗ ਤੇ ਨਾਨਜਿੰਗ ਦੇ ਮੈਗਾ–ਸਿਟੀ ਵਿੱਚ ਕਈ ਡਾਟਾਸੈਟ ਵਿੱਚ ਬਲੈਕ ਕਾਰਬਨ ਟ੍ਰੇਸਰ ਵਿਧੀ ਲਾਗੂ ਕਰਨ ਨਾਲ ਖੋਜਕਾਰਾਂ ਨੇ ਪਾਇਆ ਕਿ ਗਰਮੀ ਦੇ ਮੌਸਮ ਵਿੱਚ ਕੁੱਲ ਏਅਰੋਸੋਲ ਵਿੱਚ ਖਾਣਾ ਪਕਾਉਣ ਦੌਰਾਨ ਨਿੱਕਲੇ ਆਰਗੈਨਿਕ ਏਰੋਸੋਲ ਦਾ ਯੋਗਦਾਨ 15 ਤੋਂ 27 ਫ਼ੀ ਸਦੀ ਸੀ।

 

 

ਜਰਨਲ ਜਿਓਫ਼ਿਜ਼ੀਕਲ ਰੀਸਰਚ ਲੈਟਰਜ਼ ਵਿੱਚ ਪ੍ਰਕਾਸ਼ਿਤ ਨਤੀਜੇ ਵਿੱਚ ਦੱਸਿਆ ਗਿਆ ਹੈ ਕਿ ਵਿਕਾਸਸ਼ੀਲ ਦੇਸ਼ਾਂ ਵਿੱਚ ਖਾਣਾ ਪਕਾਉਣ ਦੌਰਾਨ ਹੋਣ ਵਾਲੀ ਨਿਕਾਸੀ ਵਿੱਚ ਕਮੀ ਨਾਲ ਹਵਾ ਦੇ ਮਿਆਰ ਵਿੱਚ ਕਾਫ਼ੀ ਹੱਦ ਤੱਕ ਸੁਧਾਰ ਹੋ ਸਕਦਾ ਹੈ।

 

 

ਚਾਈਨੀਜ਼ ਅਕੈਡਮੀ ਆਫ਼ ਸਾਇੰਸ, ਇੰਸਟੀਚਿਊਟ ਆੱਫ਼ ਐਟਮੋਸਫ਼ੀਅਰਿਕ ਫ਼ਿਜ਼ਿਕਸ ਦੇ ਪ੍ਰੋਫ਼ੈਸਰ ਯੇਲੇ ਸੂਨ ਨੇ ਕਿਹਾ ਕਿ ਏਰੋਸੋਲ ਕੈਮੀਕਲ ਸਪੈਸੀਫ਼ਿਕੇਸ਼ਨ ਮਾਨੀਟਰ ਦਾ ਵਿਸ਼ਵ ਭਰ ਵਿੱਚ ਏਰੋਸੋਲ ਪਾਰਟੀਕਲਜ਼ ਦੀ ਮਾਤਰਾ ਨੂੰ ਨਾਪਣ ਲਈ ਲਗਾਤਾਰ ਪ੍ਰਯੋਗ ਕੀਤਾ ਜਾ ਰਿਹਾ ਹੈ।

 

 

ਸਾਡਾ ਅਧਿਐਨ ਭਵਿੱਖ ਵਿੱਚ ਓ.ਏ. ਭਾਵ ਆਰਗੈਨਿਕ ਏਰੋਸੋਲ ਤੇ ਐਕਸਪੋਜ਼ਰ ਸਟੱਡੀ ਦੇ ਬਿਹਤਰ ਸਰੋਤ ਦੇ ਪਾਸਾਰ ਲਈ ਅਹਿਮ ਸਿੱਧ ਹੋ ਸਕਦਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Now know the level of Pollution while preparing food