ਬੂੰਦੀ, ਖੀਰੇ ਅਤੇ ਗਾਜਰ ਦਾ ਰਾਇਤਾ ਜੋ ਤੁਸੀਂ ਕਾਫੀ ਖਾਦਾਂ ਹੋਵੇਗਾ, ਪ੍ਰੰਤੂ ਕੀ ਤੁਸੀਂ ਕਦੇ ਪਾਪੜ ਦਾ ਰਾਇਤਾ ਬਣਾਇਆ ਹੈ। ਆਓ ਜਾਣੀਏ ਕਿਵੇਂ ਬਣਦਾ :
ਸਮੱਗਰੀ
ਫੇਂਟਾ ਹੋਈ ਦਹੀ – ½ ਕਿਲੋ
ਭੂੰਨਿਆ ਹੋਇਆ ਮਸਾਲਾ ਪਾਪੜ – 3
ਜੀਰਾ ਪਾਉਂਡਰ – ½ ਚਮਚ
ਕਾਲੀ ਮਿਰਚ ਪਾਉਂਡਰ– ½ ਚਮਚ,
ਬਾਰੀਕ ਕੱਟਿਆ ਧਨੀਆ ਪਤੀ– 4 ਚਮਚ
ਲੂਣ– ਸਵਾਦ ਅਨੁਸਾਰ
ਵਿਧੀ :
ਇਕ ਬਰਤਨ ਵਿਚ ਦਹੀ ਪਾਓ ਅਤੇ ਇਸ ਨੂੰ ਚੰਗੀ ਤਰ੍ਹਾਂ ਫੇਂਟ ਲਓ। ਦਹੀ ਵਿਚ ਜ਼ੀਰਾ ਪਾਉਂਡਰ, ਕਾਲੀ ਮਿਰਚ ਪਾਉਂਡਰ ਅਤੇ ਲੂਣ ਪਾ ਕੇ ਮਿਲਾਓ। ਦੋ ਘੰਟਿਆਂ ਲਈ ਫਰਿੱਜ ਵਿਚ ਰਖ ਦਿਓ। ਵਰਤਣ ਤੋਂ ਤੁਰੰਤ ਪਹਿਲਾਂ ਇਸ ਦਹੀ ਵਿਚ ਧਲੀਆ ਪਤੀ ਅਤੇ ਛੋਟੇ ਟੁਕੜੇ ਵਿਚ ਤੋੜਿਆ ਹੋਇਆ ਤਲਾ ਪਾਪੜ ਪਾ ਕੇ ਮਿਲਾਓ ਅਤੇ ਖਾਓ।