ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰੈਸਿਪੀ: ਪਿਆਜ਼ ਦੀ ਚਟਪਟੀ ਚਟਨੀ ਨਾਲ ਵਧਾਓ ਖਾਣੇ ਦਾ ਜ਼ਾਇਕਾ

ਪਿਆਜ਼ ਦੀ ਚਟਪਟੀ ਚਟਨੀ

ਸਾਨੂੰ ਪਤਾ ਹੈ ਕਿ ਤੁਸੀਂ ਕਈ ਤਰ੍ਹਾਂ ਦੀ ਚਟਨੀ ਖਾਧੀ ਹੈ ਅਤੇ ਤੁਹਾਨੂੰ  ਚਟਨੀ ਬਣਾਉਣੀ ਵੀ ਆਉਂਦੀ ਹੋਵੇਗੀ। ਅੱਜ ਅਸੀਂ ਛੁੱਟੀ ਵਾਲੇ ਦਿਨ ਖਾਣੇ ਦਾ ਸੁਆਦ ਵਧਾਉਣ ਲਈ ਤੁਹਾਨੂੰ ਇਕ ਹੋਰ ਚਟਨੀ ਬਣਾਉਣ ਦੀ ਵਿਧੀ ਦੱਸ ਰਹੇ ਹਾਂ। ਇਹ ਪਿਆਜ਼ ਚਟਣੀ ਹੈ। ਹਾਲਾਂਕਿ ਪਿਆਜ਼ ਦੀ ਚਟਨੀ ਟਮਾਟਰ ਨਾਲ ਬਣਦੀ ਹੈ, ਪਰ ਇਕੱਲੇ ਪਿਆਜ਼ ਦੀ ਚਟਨੀ ਵੀ ਬਹੁਤ ਸਵਾਦ  ਹੁੰਦੀ ਹੈ। ਆਓ ਜਾਣੀਏ ਕਿ ਕਿਵੇਂ ਬਣਦੀ ਹੈ ਪਿਆਜ਼ ਦੀ ਚਟਪਟੀ ਚਟਨੀ।.

ਸਮੱਗਰੀ

 • 1-2 ਪਿਆਜ਼
 • ਹਰਾ ਧਨੀਆ
 • 2-3 ਹਰੀਆਂ ਮਿਰਚਾਂ
 • ਧਨੀਆ ਪਾਊਡਰ
 • 1/2 ਚਮਚ ਜੀਰਾ
 •  ਇੱਕ ਚੂੰਡੀ ਹੀਂਗ
 • 1/2 ਚਮਚ ਲਾਲ ਮਿਰਚ
 • ਸੁਆਦ ਅਨੁਸਾਰ ਲੂਣ
 •  

ਤਰੀਕਾ

ਪਹਿਲਾਂ ਪਿਆਜ਼ ਛਿੱਲ ਕੇ ਛੋਟੇ ਟੁਕੜਿਆਂ ਵਿੱਚ ਕੱਟੋ। ਉਸੇ ਤਰ੍ਹਾਂ ਹੀ ਹਰੇ ਧਨੀਆ ਅਤੇ ਹਰੇ ਮਿਰਚਾਂ ਨੂੰ ਧੋਵੋ ਤੇ ਕੱਟ ਲਵੋ। ਹੁਣ ਮਿਕਸੀ ਵਿੱਚ ਹਰੀ ਮਿਰਚ, ਹਰਾ ਧਨੀਆ, ਪਿਆਜ਼, ਜੀਰਾ, ਹੀਂਗ, ਨਮਕ, ਲਾਲ ਮਿਰਚ ਅਤੇ ਧਨੀਆ ਪਾਊਡਰ ਨੂੰ ਮਿਲਾਓ। ਤੁਸੀਂ ਇਸ ਵਿੱਚ ਅਾਮਚੂਰ ਪਾਊਡਰ ਅਤੇ ਅਦਰਕ ਦੇ ਟੁਕੜੇ ਵੀ ਪਾ ਸਕਦੇ ਹੋ। ਇਸਨੂੰ ਦੁਪਹਿਰ ਦੇ ਖਾਣੇ ਦੇ ਨਾਲ, ਸ਼ਾਮ ਦੇ ਸਨੈਕਸ ਦੇ ਨਾਲ ਸਰਵ ਕੀਤਾ ਜਾ ਸਕਦਾ ਹੈ।

 • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
 • Web Title:punjabi style spicy onion chutney will enhance taste of snacks