ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹਰਿਆਲੀ ’ਚ ਰਹਿਣ ਨਾਲ ਘੱਟਣ ਲੱਗਦੀਆਂ ਨੇ ਮਾੜੀਆਂ ਆਦਤਾਂ

ਕੁਦਰਤ ਨਾਲ ਜੁੜਨ ਨਾਲ ਮਨੁੱਖਾਂ ਨੂੰ ਕਾਫੀ ਲਾਭ ਹੋ ਸਕਦੇ ਹਨ। ਇਕ ਨਵੀਂ ਖੋਜ ਮੁਤਾਬਕ ਜੇਕਰ ਤੁਹਾਡੇ ਘਰ ਤੋਂ ਹਰਿਆਲੀ ਨਜ਼ਰ ਆਉਂਦੀ ਹੈ ਤਾਂ ਸ਼ਰਾਬ ਅਤੇ ਸਿਗਰਟ ਵੀ ਵਰਤੋਂ ਕਰਨ ਦੀ ਇੱਛਾ ਚ ਵੀ ਘਾਟ ਆ ਸਕਦੀ ਹੈ।

 

ਜਰਨਲ ਆਫ ਹੈਲਥ ਐਂਡ ਪਲੇਸ ਚ ਛਪੀ ਇਕ ਖੋਜ ਚ ਪਹਿਲੀ ਵਾਰ ਦਿਖਾਇਆ ਗਿਆ ਹੈ ਕਿ ਘਰ ਦੇ ਕੋਲ ਮੌਜੂਦ ਹਰੀਆਂ ਭਰੀਆਂ ਥਾਵਾਂ ਚ ਸਮਾਂ ਗੁਜ਼ਾਰਣ ਦਾ ਸਬੰਧ ਸ਼ਰਾਬ ਤੇ ਸਿਗਰਟ ਦੀ ਵਰਤੋਂ ਕਰਨ ਦੀ ਇੱਛਾ ਚ ਕਮੀ ਨਾਲ ਹੈ।

 

 

 

ਇਸ ਖੋਜ ਮੁਤਾਬਕ ਬਿਨਾ ਕਸਰਤ ਦੇ ਵੀ ਲਾਲਚ ਘੱਟ ਸਕਦਾ ਹੈ। ਇਸ ਖੋਜ ਨਾਲ ਸੰਕੇਤ ਮਿਲਦੇ ਹਨ ਕਿ ਸਹਿਰਾਂ ਨੂੰ ਹਰਿਆ ਭਰਿਆ ਬਣਾਉਣ ਦੀ ਲੋੜ ਹੈ ਤਾਂ ਕਿ ਲੋਕਾਂ ਨੂੰ ਸਿਹਤਮੰਤ ਰਖਿਆ ਜਾ ਸਕੇ।

 

ਇਸ ਖੋਜ ਦੇ ਮੁੱਖ ਖੋਜੀ ਲੀਨੇ ਮਾਰਟਿਲ ਨੇ ਕਿਹਾ, ਇਸ ਖੋਜ ਦੌਰਾਨ ਲੋਕਾਂ ਚ ਮਾੜੀਆਂ ਆਦਤਾਂ ਘੱਟਦੀਆਂ ਦੇਖੀਆਂ ਗਈਆਂ ਹਨ। ਖੋਜ ਮੁਤਾਬਕ ਘਰੇ ਦੇ ਨੇੜੇ ਬਣੇ ਪਾਰਕ ਤੇ ਹਰੀਆਂ ਭਰੀਆਂ ਥਾਵਾਂ ਲੋਕਾਂ ਲਈ ਬੇਹਦ ਲਾਭਦਾਇਕ ਤੇ ਅਸਰਦਾਰ ਹਨ।

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:reasearch experts says spending time in greenery helps get rid of bad habits