ਜੇਕਰ ਤੁਸੀਂ ਮਿੱਠੇ ਦੇ ਸ਼ੌਕੀਨ ਹੋ ਅਤੇ ਪੌਸਟਿਕ ਵੀ ਖਾਣਾ ਚਾਹੁੰਦੇ ਹੋ ਤਾਂ ਤੁਸੀਂ ਸੂਜੀ ਦੇ ਰਸਗੁੱਲੇ ਖਾ ਸਕਦੇ ਹੈ। ਆਓ ਜਾਣਦੇ ਹਾਂ ਕਿਵੇਂ ਬਣਦੇ ਹਨ ਸੂਜੀ ਦੇ ਰਸਗੁੱਲੇ
ਸਮੱਗਰੀ
1 ਕਪ ਸੂਜੀ
ਦੇਸੀ ਘਿਓ–2 ਵੱਡਾ ਚਮਚ
ਦੁੱਧ–1 ਵੱਡੀ ਕੌਲੀ
ਖੰਡ – 3 ਵੱਡੇ ਚਮਚੇ
ਡਰਾਈ–ਫਰੂਟ ਅੱਧਾ ਕੱਪ ਬਾਰੀਕ ਕੱਟਿਆ
ਸਭ ਤੋਂ ਪਹਿਲਾਂ ਸੂਜੀ ਦੇ ਰਸਗੁੱਲੇ ਬਣਾਉਣ ਲਈ ਹਲਕੀ ਅੱਗ ਵਿਚ ਇਕ ਪੈਨ ਵਿਚ ਦੁੱਧ ਵਿਚ ਖੰਡ ਮਿਲਾਕੇ ਕੇ ਉਬਲਣ ਦਿਓ। ਇਸ ਤੋਂ ਬਾਅਦ ਇਸ ਨੂੰ ਗਰਮ ਹੋਣ ਬਾਅਦ ਇਸ ਵਿਚ ਸੂਜੀ ਪਾਓ ਅਤੇ ਹਲਕੇ ਹੱਥਾਂ ਨਾਲ ਚਲਦੇ ਰਹੇ, ਜਿਸ ਨਾਲ ਕੋਈ ਗੰਢ ਨਾ ਪਵੇ। ਇਸ ਮਿਸ਼ਰਣ ਨੂੰ ਉਦੋਂ ਤੱਕ ਚਲਦਾ ਰਹਿਣ ਦਿਓ ਜਦੋਂ ਤੱਕ ਸੂਜੀ ਪੂਰੀ ਤਰ੍ਹਾਂ ਗਾੜੀ ਲਾ ਹੋ ਜਾਵੇ। ਇਸ ਤੋਂ ਬਾਅਦ ਇਸ ਨੂੰ ਠੰਢਾ ਹੋਣ ਦਿਓ ਅਤੇ ਇਸ ਨੂੰ ਹੱਥਾਂ ਨਾਲ ਚਪਟਾ ਕਰਕੇ ਇਸ ਵਿਚ ਡਰਾਈ ਫਰੂਟ ਮਿਲਾ ਲਿਓ।
ਇਸ ਦੇ ਬਾਅਦ ਪਾਣੀ ਅਤੇ ਖੰਡ ਮਿਲਾਕੇ ਚਾਸ਼ਨੀ ਬਣਾਓ ਅਤੇ ਰਸਗੁੱਲੇ ਨੂੰ ਉਸਿ ਵਿਚ ਪਾ ਕੇ ਪਕਾ ਲਓ। ਹੁਣ ਡਰਾਈ ਫਰੂਟ ਅਤੇ ਕੇਸਰ ਪਾ ਕੇ ਖਾਓ।