ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਇੰਝ ਬਣਾਓ ਪਨੀਰ ਅਨਾਨਾਸ ਸੈਂਡਵਿਚ

ਸਵੇਰ ਦੇ ਨਾਸ਼ਤੇ ਚ ਜੇਕਰ ਕੁਝ ਛੇਤੀ ਬਣਾਉਣਾ ਚਾਹੁੰਦੇ ਹੋ ਤਾਂ ਸੈਂਡਵਿਚ ਤੋਂ ਵਧੀਆ ਸ਼ਾਹਿਦ ਹੀ ਕੁਝ ਹੋਰ ਹੋਵੇ।

 

ਸਾਮਾਨ

 

ਬ੍ਰੈਡ 4

ਮੱਖਣ ਲੋੜ ਮੁਤਾਬਕ

ਭਰਨ ਲਈ

ਰੈਲ ਚਿੱਲੀ ਫਲੈਕਸ 1/4 ਚਮਚ

ਬਰੀਕ ਕਟਿਆ ਪਕਿਆ ਹੋਇਆ ਅਨਾਨਾਸ 4 ਚਮਚ

ਕੱਦੁਕਸ ਕੀਤਾ ਪਨੀਰ 50 ਗ੍ਰਾਮ

ਬਾਰੀਕ ਕਟੀ ਸ਼ਿਮਲਾ ਮਿਰਚ 4 ਚਮਚ

ਨਮਕ ਸੁਆਦ ਮੁਤਾਬਕ

ਚੀਜ਼ ਸਪੇਡ ਲੋੜ ਮੁਤਾਬਕ

 

ਵਿਧੀ

 

ਇਕ ਛੋਟੇ ਜਿਹੇ ਭਾਂਡੇ ਚ ਅਨਾਨਾਸ, ਪਨੀਰ, ਸ਼ਿਮਲਾ ਮਿਰਚ, ਰੈਡ ਚਿੱਲੀ ਫਲੈਕਸ ਅਤੇ ਲੂਣ ਪਾ ਕੇ ਚੰਗੀ ਤਰ੍ਹਾਂ ਮਿਲਾਓ। ਪ੍ਰੇਸ਼ਰ ਕੁੱਕਰ ਚ ਅਨਾਨਾਸ ਦੇ ਟੋਟੇ, ਚੀਨੀ, ਚੁਟਕੀ ਭਰ ਕੇ ਨਮਕ ਤੇ ਮਾੜਾ ਜਿਹਾ ਪਾਣੀ ਪਾ ਕੇ ਇਕ ਦੋ ਸੀਟੀਆਂ ਲਗਵਾਓ ਤੇ ਗੈਸ ਬੰਦ ਕਰ ਦਿਓ।

 

ਇਸ ਤੋਂ ਬਾਅਦ ਪਾਣੀ ਉਤਾਰ ਕੇ ਅਨਾਨਾਸ ਦੀ ਵਰਤੋਂ ਸੈਂਡਵਿੱਚ ਨੂੰ ਭਰਨ ਲਈ ਕਰੋ। ਬ੍ਰੈਡ ਉਪਰ ਚੀਜ਼ ਸਪ੍ਰੈਡ ਰੱਖੋ। ਉਸ ਤੇ ਇਕ ਚਮਚ ਤਿਆਰ ਕੀਤਾ ਗਿਆ ਮਿਸ਼ਰਣ ਪਾ ਕੇ ਫੈਲਾ ਦਿਓ।

 

ਉਪਰ ਤੋਂ ਦੂਜੀ ਬ੍ਰੈਡ ਰੱਖੋ ਤੇ ਉਸ ਤੇ ਮੱਖਣ ਲਗਾਓ। ਸੈਂਡਵਿਚ ਨੂੰ ਗ੍ਰਿਲ ਕਰ ਲਓ ਜਾਂ ਨਾਨਸਟਿੱਕ ਪੈਨ ਚ ਪਾ ਕੇ ਦੋਵੇਂ ਪਾਸਿਓਂ ਮਾੜਾ ਜਿਹੜਾ ਭੁੰਨਣ ਤਕ ਪਕਾਓ। ਚਟਣੀ ਨਾਲ ਗਰਮਾਗਰਮ ਖਾਣ ਲਈ ਪਰੋਸ ਦਿਓ।

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Recipe: Make Paneer Pineapple Sandwich