ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰੇਸਿਪੀ: ਵੀਕੇਂਡ 'ਤੇ ਬਣਾਓ ਸ਼ੇਜਵਾਨ ਪੁਲਾਓ

ਪੁਲਾਓ ਜਾਂ ਤਹਰੀ… ਨਾ ਸਿਰਫ ਇੱਕ ਸਵਾਦਿਸ਼ ਪਕਵਾਨ ਹੈ ਬਲਕਿ ਸਿਹਤਮੰਦ ਵੀ ਹੈ। ਇਸ ਨੂੰ ਬਣਾਉਣ ਦੇ ਬਹੁਤ ਸਾਰੇ ਵੱਖ ਵੱਖ ਤਰੀਕੇ ਹਨ। ਇਸ ਦੀ ਸਭ ਤੋਂ ਵੱਡੀ ਖ਼ਾਸੀਅਤ ਇਸ ਦੀ ਵਿਭਿੰਨਤਾ ਹੈ। ਸ਼ੇਜਵਾਨ ਪੁਲਾਵ ਦੀ ਰੇਸਿਪੀ:

 

ਸਮੱਗਰੀ
 

'ਬਾਰੀਕ ਕੱਟਿਆ ਹੋਇਆ ਪਿਆਜ਼ - 1 ਕੱਪ', ਬਾਰੀਕ ਕੱਟੀ ਹੋਈ ਬੀਨਜ਼ - 1 ਕੱਪ',  ਬਾਰੀਕ ਕੱਟੀ ਹੋਈ ਗਾਜਰ -1 ਕੱਪ', ਬਾਰੀਕ ਕੱਟੀ ਹੋਈ ਸ਼ਿਮਲਾ ਮਿਰਚ-1 ਕੱਪ', ਬਾਰੀਕ ਕੱਟੀ ਪੱਤਾ ਗੋਭੀ-1 ਕੱਪ',  ਬਾਰੀਕ ਕੱਟਿਆ ਅਦਰਕ-ਲੱਸਣ-1 ਚਮਚਾ', ਉਬਲਿਆ ਬਾਸਮਤੀ ਚਾਵਲ-2 ਕੱਪ', ਤੇਲ-2 ਚੱਮਚ', ਲੂਣ-ਸਵਾਦ ਅਨੁਸਾਰ', ਜੀਰਾ-1 ਚੱਮਚ', ਸੋਇਆ ਸੋਸ-1 ਚੱਮਚ', ਸਿਰਕਾ-1 ਚੱਮਚ', ਸ਼ੇਜਵਾਨ ਸੋਸ - 4 ਚੱਮਚ', ਧਨੀਆ ਪੱਤੀ - ਗਾਰਨਿੰਸ਼ਿੰਗ ਲਈ


ਤਰੀਕਾ
 

ਕੜਾਹੀ ਵਿੱਚ ਤੇਲ ਗਰਮ ਕਰੋ ਅਤੇ ਜੀਰਾ ਪਾਓ। ਕੁਝ ਸਕਿੰਟਾਂ ਤੋਂ ਬਾਅਦ ਅਦਰਕ-ਲੱਸਣ ਪਾਓ। ਸਾਰੀਆਂ ਸਬਜ਼ੀਆਂ ਪਾਓ। ਸਬਜ਼ੀਆਂ ਨੂੰ 5 ਮਿੰਟ ਲਈ ਫਰਾਈ ਕਰੋ। ਹੁਣ ਪੈਨ ਵਿੱਚ ਸੋਇਆ ਸੋਸ, ਸਿਰਕੇ ਅਤੇ ਸ਼ੇਜਵਾਨ ਸੋਸ ਪਾਓ। 2 ਮਿੰਟ ਲਈ ਫਰਾਈ ਕਰੋ ਅਤੇ ਫਿਰ ਇਸ ਵਿੱਚ ਉਬਾਲੇ ਚਾਵਲ ਪਾਓ। ਲੂਣ ਪਾਓ ਅਤੇ ਚੰਗੀ ਤਰ੍ਹਾਂ ਰਲਾਓ। ਧਨੀਆ ਪੱਤੀ ਨਾਲ ਸਜਾ ਕੇ ਪਰੋਸੋ।

 

-ਮੋਨਿਕਾ ਗਰਗ, ਮੇਰਠ
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Recipe: Make schezwan rice recipe on weekends