ਕੋਈ ਵੀ ਡਿਸ ਟਮਾਟਰ ਦੇ ਬਿਨਾਂ ਅਧੂਰੀ ਹੈ ਪਰ ਟਮਾਟਰ ਦੀ ਵੱਖ ਤੋਂ ਰੇਸਿਪੀ ਵੀ ਬਹੁਤ ਸਵਾਦ ਅਤੇ ਫਾਇਦੇਮੰਦ ਹੁੰਦੀ ਹੈ। ਜਿਹੀ ਹੀ ਇੱਕ ਰੇਸਿਪੀ ਹੈ ਟਮਾਟਰ ਦੀ ਲੌਂਜੀ। ਇਸ ਨੂੰ ਤੁਸੀਂ ਵਰਤ ਵਿੱਚ ਵੀ ਬਣਾ ਸਕਦੇ ਹਨ। ਇਥੇ ਪੜ੍ਹੋ ਕਿਸ ਤਰ੍ਹਾਂ ਬਣਦੀ ਹੈ ਟਮਾਟਰ ਦੀ ਲੌਂਜੀ:
ਸਮੱਗਰੀ
ਟਮਾਟਰ-8, ਘਿਓ 2 ਚੱਮਚ, ਜੀਰਾ 1/2 ਚੱਮਚ, ਲਾਲ ਮਿਰਚ ਪਾਊਡਰ-1 ਚੱਮਚ
ਚੀਨੀ 5 ਚੱਮਚ, ਸੇਂਧਾ ਨਮਕ ਸਵਾਦਅਨੁਸਾਰ 'ਹਰੀ ਮਿਰਚ- 2
ਵਿਧੀ
ਟਮਾਟਰਾਂ ਨੂੰ ਧੋ ਕੇ ਟੁਕੜਿਆਂ ਵਿੱਚ ਕੱਟ ਲਵੋ। ਹਰੀ ਮਿਰਚ ਨੂੰ ਧੋ ਕੇ ਵਿੱਚੋਂ ਕੱਟ ਲਓ। ਪੈਨ ਵਿੱਚ ਘਿਓ ਗਰਮ ਕਰੋ ਅਤੇ ਜਦੋਂ ਉਸ ਤੋਂ ਧੂੰਆਂ ਨਿਕਲਣ ਲੱਗੇ ਤਾਂ ਉਸ ਵਿੱਚ ਜੀਰਾ ਪਾਓ। ਜਿਵੇ ਹੀ ਜੀਰੇ ਦਾ ਰੰਗ ਬਦਲੇ ਤਾਂ ਪੈਨ ਵਿੱਚ ਕੱਟੇ ਟਮਾਟਰ ਦੇ ਨਾਲ ਹੋਰ ਸਾਰੀ ਸਮੱਗਰੀ ਨੂੰ ਪਾ ਦਿਓ। ਤੇਜ਼ ਆਂਚ ਉੱਤੇ ਟਮਾਟਰ ਨੂੰ ਪੰਜ ਤੋਂ ਸੱਤ ਮਿੰਟ ਤੱਕ ਪਕਾਓ। ਟਮਾਟਰ ਨੂੰ ਜ਼ਿਆਦਾ ਦੇਰ ਤੱਕ ਜਾਂ ਫਿਰ ਢੱਕ ਕੇ ਨਾ ਪਕਾਓ, ਨਹੀਂ ਤਾਂ ਉਹ ਸੋਸ ਵਿੱਚ ਤਬਦੀਲ ਹੋ ਜਾਣਗੇ। ਹਰੀ ਮਿਰਚ ਨਾਲ ਗਾਰਨਿਸ਼ ਕਰ ਸਰਵ ਕਰੋ।