3-4 ਅਰਬੀ ਦੇ ਤਾਜਾ ਪੱਤੇ
ਬੇਸਨ,
ਲਾਲ ਮਿਰਚ : 2 ਚਮਚ
ਹਲਦੀ ਪਾਉਂਡਰ : ਅੱਧਾ ਚਮਚ
2 ਚੁਟਕੀ ਹਿੰਗ
ਸੌਫ : 2 ਚਮਚ
ਤਿਲਲੀ : 2 ਚਮਚ
ਅੱਧਾ ਗਰਮ ਮਸਾਲਾ
ਨਮਕ : ਸੁਆਦ ਅਨੁਸਾਰ
ਤੇਲ
ਨਿੰਬੂ ਦਾ ਸਤ
ਬਾਰੀਕ ਕੱਟਿਆ ਹਰਾ ਧਨੀਆ
ਤਰੀਕਾ :
ਸਭ ਤੋਂ ਪਹਿਲਾਂ ਅਰਬੀ ਦੇ ਪੱਤਿਆਂ ਨੁੰ ਚੰਗੀ ਤਰ੍ਹਾਂ ਨਮਕ ਦੇ ਪਾਣੀ ਨਾਲ ਧੋ ਲਓ। ਇਸ ਤੋਂ ਬਾਅਦ ਬੇਸਨ ਘੋਲ ਲਓ ਅਤੇ ਇਸ ਵਿਚ ਲਾਲ ਮਿਰਚ, ਸੌਫ, ਤਿਲੀ ਅਤੇ ਹਿੰਗ ਅਤੇ ਨਮਕ ਮਿਲਾਕੇ ਪੇਸਟ ਬਣਾ ਲਓ। ਬੇਸਨ ਦੇ ਇਸ ਘੋਲ ਨੂੰ ਅਰਬੀ ਦੇ ਪੱਤਿਆਂ ਦੇ ਇਕ ਪਾਸੇ ਲਗਾਓ ਅਦੇ ਦੂਜੇ ਪਾਸੇ ਤੋਂ ਰੋਲ ਕਰ ਲਓ।
ਹੁਣ ਬੇਸਨ ਦੇ ਘੋਲ ਵਿਚੋਂ ਥੋੜਾ ਜਾ ਬੇਸਨ ਹੱਥ ਵਿਚ ਲੈ ਕੇ ਪੱਤਿਆਂ ਦੇ ਸਿੱਧੇ ਪਾਸੇ ਲਗਾਓ ਅਤੇ ਰੋਲ ਕਰੋ। ਇਸ ਤੋਂ ਬਾਅਦ ਭਾਫ ਵਿਚ ਇਨ੍ਹਾਂ ਪੱਤਿਆਂ ਨੂੰ ਪਕਾਓ। ਦੋਵੇਂ ਪਾਸੇ ਤੋਂ ਚੰਗੀ ਤਰ੍ਹਾਂ ਪੱਕ ਜਾਣ ਬਾਅਦ ਪੱਤਿਆਂ ਨੂੰ ਇਕ ਥਾਲੀ ਵਿਚ ਕੱਢ ਲਓ ਅਤੇ ਠੰਡੇ ਹੋਣ ਉਤੇ ਉਸਦੇ ਛੋਟੇ ਟੁਕੜੇ ਕਰ ਲਓ। ਹੁਣ ਇਕ ਕੜਾਹੀ ਵਿਚ ਤੇਲ ਗਰਮ ਕਰਕੇ ਇਸ ਵਿਚ ਰਾਈ, ਜੀਰਾ, ਹਿੰਗ, ਤਿਲ ਅਤੇ ਸੌਫ ਪਾ ਕੇ ਪੱਤਿਆਂ ਨੂੰ ਪਾ ਕੇ ਚੰਗੀ ਤਰ੍ਹਾਂ ਮਿਲਾਓ। ਇਸ ਤੋਂ ਬਾਅਦ ਗਰਮ ਮਸਾਲਾ ਅਤੇ ਹਰਾ ਧਨੀਆ ਪਾਉਣ ਬਾਅਦ ਇਹ ਖਾਣ ਲਈ ਤਿਆਰ ਹੋ ਜਾਵੇਗਾ।