ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤੀਆਂ ਨੂੰ ਬਿਰਆਨੀ ਖਾਣ ਦਾ ਸ਼ੌਕ, ਸਵਿਗੀ ਕੋਲ ਹੁੰਦੇ ਹਨ ਪ੍ਰਤੀ ਮਿੰਟ 95 ਆਰਡਰ

ਆਨਲਾਈਨ ਫੂਡ ਡਲਿਵਰੀ ਪਲੇਟਫਾਰਮ ਸਵਿਗੀ ਨੇ ਸੋਮਵਾਰ ਨੂੰ ਕਿਹਾ ਕਿ ਭਾਰਤੀ ਯੂਜ਼ਰਸ ਹਰ ਮਿੰਟ ਵਿੱਚ ਇਸ ਦੇ ਐਪ ਰਾਹੀਂ 95 ਬਿਰਆਨੀ ਮੰਗਵਾਉਂਦੇ ਹਨ, ਜਿਸ ਦਾ ਅਰਥ ਹੈ ਕਿ ਹਰ ਸਕਿੰਟ ਵਿੱਚ 1.6 ਬਿਰਆਨੀ ਮੰਗਵਾਈ ਜਾਂਦੀ ਹੈ।
 

ਭਾਰਤੀਆਂ ਦੀ ਭੋਜਨ ਵਿਵਸਥਾ ਦੀ ਆਦਤ ਬਾਰੇ ਕੰਪਨੀ ਦੀ ਚੌਥੀ ਸਾਲਾਨਾ ‘ਸਟੈਟਿਕਸ’ ਰਿਪੋਰਟ ਦੇ ਅਨੁਸਾਰ, ਇੱਥੋਂ ਤੱਕ ਕਿ ਪਹਿਲੀ ਵਾਰ ਸਵਿਗੀ ਦੀ ਵਰਤੋਂ ਕਰਨ ਵਾਲੇ ਉਪਭੋਗਤਾ ਇਸ ਐਪ ਰਾਹੀਂ ਪਹਿਲੇ ਆਰਡਰ ਵਿੱਚ ਬਿਰਆਨੀ ਦੀ ਮੰਗ ਕਰਦੇ ਹਨ। ਆਰਡਰ ਵਾਲੀ ਇਸ ਸੂਚੀ ਵਿੱਚ ਬਿਰਆਨੀ ਨੇ ਤੀਸਰੇ ਸਾਲ ਵੀ ਬਾਜ਼ੀ ਮਾਰੀ ਹੈ। ਹਾਲਾਂਕਿ, ਇਸ ਸਾਲ 128 ਪ੍ਰਤੀਸ਼ਤ ਦੇ ਨਾਲ 'ਖਿੱਚੜੀ' ਦੇ ਆਰਡਰ ਵਿੱਚ ਵੀ ਵਾਧਾ ਹੋਇਆ ਹੈ।
 

ਸਵਿਗੀ ਨੇ ਕਿਹਾ ਕਿ ਸਾਡੇ ਉਪਭੋਗਤਾ ਚਿਕਨ ਬਿਰਆਨੀ ਨੂੰ ਪਸੰਦ ਕਰਦੇ ਹਨ, ਉਹ ਪੀਜ਼ਾ ਵਿੱਚ ਸ਼ਾਕਾਹਾਰੀ ਟਾਪਿੰਗਜ਼ ਨੂੰ ਮਹੱਤਤ ਦਿੰਦੇ ਹਨ। ਪੀਜ਼ਾ ਆਰਡਰ ਉੇੱਤੇ ਪਿਆਜ਼, ਪਨੀਰ, ਵਾਧੂ ਪਨੀਰ, ਮਸ਼ਰੂਮ, ਸ਼ਿਮਲਾ ਮਿਰਚ ਅਤੇ ਮੱਕੀ ਪੀਜ਼ਾ ਦੇ ਆਰਡਰ ਆਮ ਟਾਪਿੰਗ ਵਿੱਚੋਂ ਇੱਕ ਰਹੇ।
 

ਗੁਲਾਬ ਜਾਮੂਨ ਅਤੇ ਮੂੰਗ ਦੀ ਦਾਲ ਦਾ ਹਲਵਾ ਲੋਕਾਂ ਵਿੱਚ ਕਾਫ਼ੀ ਪਸੰਦ ਕੀਤਾ ਜਾਂਦਾ ਹੈ, ਪਰ ਭਾਰਤੀਆਂ ਨੂੰ ਇਸ ਤੋਂ ਇਲਾਵਾ ਇਕ ਹੋਰ ਮਠਿਆਈ ਵੀ ਪਸੰਦ ਹੈ। ਗੁਲਾਬ ਜਾਮੁਨ ਦੇ 17,69,399 ਅਤੇ ਹਲਵੇ ਦੇ 2,00,301 ਦੇ ਆਰਡਰ ਆਏ। ਜਦੋਂਕਿ ਫਲੂਦਾ 11,94,732 ਆਡਰਾਂ ਨਾਲ ਚੋਟੀ ਦੀ ਮਠਿਆਈਆਂ ਵਿੱਚੋਂ ਇੱਕ ਸੀ। ਮੁੰਬਈ ਵਿੱਚ ਫਲੂਦੇ ਦੇ ਨਾਲ ਵਾਲੀ ਇੱਕ ਵਿਸ਼ੇਸ਼ ਆਈਸ ਕਰੀਮ 6 ਹਜ਼ਾਰ ਵਾਰ ਮੰਗਵਾਈ ਗਈ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title: Reports says Indians order 95 biryani per minute from Swiggy