ਇਕ ਤਾਜ਼ਾ ਅਧਿਐਨ ਵਿੱਚ ਪਤਾ ਲੱਗਾ ਹੈ ਕਿ ਪੰਜ ਸਾਲ ਤੋਂ ਘੱਟ ਉਮਰ ਦੇ ਬੱਚੇ ਨੀਂਦ ਦੀ ਘਾਟ ਤੋਂ ਪੀੜਤ ਹਨ। ਖੋਜਕਰਤਾਵਾਂ ਦੇ ਅਨੁਸਾਰ, ਫੋਨ 'ਤੇ ਬਹੁਤ ਜ਼ਿਆਦਾ ਸਮਾਂ ਬਿਤਾਉਣ ਅਤੇ ਕਸਰਤ ਨਾ ਕਰਨ ਕਾਰਨ ਬੱਚਿਆਂ ਵਿੱਚ ਨੀਂਦ ਦੀ ਕਮੀ ਹੋ ਰਹੀ ਹੈ। ਇਹ ਅਧਿਐਨ ਸਟੈਥਕਲਾਈਡ ਯੂਨੀਵਰਸਿਟੀ ਦੇ ਖੋਜਕਰਤਾਵਾਂ ਵੱਲੋਂ ਕੀਤਾ ਗਿਆ ਹੈ।
ਬਾਹਰੀ ਖੇਡ ਨਾਲ ਆਉਂਦੀ ਚੰਗੀ ਨੀਂਦ
ਖੋਜਕਰਤਾ ਡਾ. ਕੈਥਰੀਨ ਹਿਲ ਨੇ 30,000 ਤੋਂ ਵਧੇਰੇ ਅਧਿਐਨਾਂ ਦੀ ਸਮੀਖਿਆ ਕੀਤੀ। ਇਸ ਵਿੱਚ ਪੰਜ ਸਾਲ ਤੋਂ ਘੱਟ ਉਮਰ ਦੇ 60,000 ਬੱਚਿਆਂ ਵਿੱਚ ਨੀਂਦ ਦੀ ਸਮੱਸਿਆ ਦਾ ਪਤਾ ਚੱਲਿਆ। ਕੈਥਰੀਨ ਹਿੱਲ ਨੇ ਕਿਹਾ ਕਿ ਮਾਂ-ਪਿਓ ਨੂੰ ਇਸ ਮਾਮਲੇ ਨਾਲ ਨਜਿੱਠਣ ਵਿੱਚ ਬੱਚਿਆਂ ਦੀ ਮਦਦ ਕਰਨੀ ਚਾਹੀਦੀ ਹੈ।
ਖੋਜਕਰਤਾ ਡਾ. ਹਿੱਲ ਅਤੇ ਉਸ ਦੇ ਸਾਥੀਆਂ ਨੇ ਪਾਇਆ ਕਿ ਬੱਚੇ ਅਤੇ ਐਲੀਮੈਂਟਰੀ ਸਕੂਲ ਜਾਣ ਵਾਲੇ ਵਿਦਿਆਰਥੀ ਖਰਾਬ ਨੀਂਦ ਦੇ ਸ਼ਿਕਾਰ ਹਨ। ਜਦਕਿ ਬਾਹਰੀ ਖੇਡਾਂ ਨਾਲ ਉਨ੍ਹਾਂ ਵਿੱਚ ਚੰਗੀ ਨੀਂਦ ਲੈਣ ਦਾ ਮਜ਼ਬੂਤ ਸਬੰਧ ਵੇਖਣ ਨੂੰ ਮਿਲਿਆ।
ਨਾਕਾਫ਼ੀ ਨੀਂਦ ਦਿਮਾਗ਼ ਨੂੰ ਕਰਦੀ ਹੈ ਪ੍ਰਭਾਵਤ
ਡਾ. ਹਿੱਲ ਨੇ ਕਿਹਾ, ਇਹ ਤਾਂ ਪਤਾ ਸੀ ਕਿ ਸਰੀਰਕ ਗਤੀਵਿਧੀਆਂ ਨੂੰ ਘਟਾਉਣਾ ਅਤੇ ਫੋਨ ਜਾਂ ਟੀਵੀ 'ਤੇ ਵਧੇਰੇ ਸਮਾਂ ਬਿਤਾਉਣਾ ਵੱਡੇ ਬੱਚਿਆਂ ਦੀ ਨੀਂਦ 'ਤੇ ਬੁਰਾ ਪ੍ਰਭਾਵ ਪਾਉਂਦੇ ਹਨ। ਪਰ ਪੰਜ ਸਾਲ ਤੋਂ ਘੱਟ ਉਮਰ ਦੇ ਬੱਚੇ ਇਸ ਨਾਲ ਪ੍ਰਭਾਵਤ ਹੁੰਦੇ ਹਨ ਇਸ ਬਾਰੇ ਵਿੱਚ ਬਹੁਤ ਘੱਟ ਜਾਣਕਾਰੀ ਸੀ।
ਖ਼ਤਰਾ
- ਫੋਨ 'ਤੇ ਜ਼ਿਆਦਾ ਸਮਾਂ ਬਿਤਾਉਣ ਕਾਰਨ ਨੀਂਦ ਦੀ ਘਾਟ
- ਸਰੀਰਕ ਗਤੀਵਿਧੀ ਨੂੰ ਉਤਸ਼ਾਹਿਤ ਕਰਨ ਨਾਲ ਚੰਗੀ ਹੋ ਸਕਦੀ ਹੈ ਨੀਂਦ