ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨੌਕਰੀ ਨਾ ਮਿਲੀ ਤਾਂ ਸ਼ੁਰੂ ਕੀਤਾ 1200 ਤੋਂ ਕਾਰੋਬਾਰ, ਹੁਣ 35 ਹਜ਼ਾਰ ਕਰੋੜ ਦੀ ਕੰਪਨੀ ਦੀ ਮਾਲਕਣ

ਜੋਸ਼, ਜਨੂੰਨ ਅਤੇ ਸਖਤ ਮਿਹਨਤ ਤੁਹਾਨੂੰ ਜ਼ਿੰਦਗੀ ਚ ਸਫਲ ਬਣਾਉਂਦੀ ਹੈ ਤੇ ਇਹ ਸਫਲਤਾ ਦੂਜੇ ਲੋਕਾਂ ਲਈ ਪ੍ਰੇਰਣਾ ਬਣ ਜਾਂਦੀ ਹੈ। ਅਜਿਹੀ ਹੀ ਇਕ ਸਫਲਤਾ ਦੀ ਕਹਾਣੀ ਕਿਰਨ ਮਜੂਮਦਾਰ ਸ਼ਾ ਦੁਆਰਾ ਲਿਖੀ ਗਈ ਹੈ। ਫੋਰਬਸ ਮੈਗਜ਼ੀਨ ਦੁਆਰਾ ਕਿਰਨ ਮਜੂਮਦਾਰ ਨੂੰ ਵਿਸ਼ਵ ਦੀਆਂ 100 ਸਭ ਤੋਂ ਸ਼ਕਤੀਸ਼ਾਲੀ ਔਰਤਾਂ ਦੀ ਸੂਚੀ ਵਿੱਚ ਵੀ ਸ਼ਾਮਲ ਕੀਤਾ ਗਿਆ ਹੈ।

 

ਬਾਇਓਕੋਨ ਦੀ ਸੰਸਥਾਪਕ ਕਿਰਨ ਮਜੂਮਦਾਰ ਸ਼ਾ ਨੂੰ ਆਸਟਰੇਲੀਆਈ ਸਰਕਾਰ ਨੇ ਸਰਵਉੱਚ ਨਾਗਰਿਕਤਾ ਦਾ ਪੁਰਸਕਾਰ ਦਿੱਤਾ ਹੈ। ਕਿਰਨ ਮਜੂਮਦਾਰ ਸ਼ਾ ਨੇ ਭਾਰਤ-ਆਸਟਰੇਲੀਆ ਸਬੰਧਾਂ ਨੂੰ ਪਹਿਲਾਂ ਨਾਲੋਂ ਬਿਹਤਰ ਬਣਾਉਣ ਚ ਅਹਿਮ ਭੂਮਿਕਾ ਨਿਭਾਈ ਹੈ। ਦੇਸ਼ ਦੀ ਸਭ ਤੋਂ ਵੱਡੀ ਬਾਇਓ ਫਾਰਮਾ ਕੰਪਨੀ ਦੀ ਸੰਸਥਾਪਕ ਕਿਰਨ ਮਜੂਮਦਾਰ ਨੇ ਫੈਡਰੇਸ਼ਨ ਯੂਨੀਵਰਸਿਟੀ ਆਸਟਰੇਲੀਆ ਤੋਂ ਪੜ੍ਹਾਈ ਕੀਤੀ ਹੈ।

 

ਆਸਟਰੇਲੀਆਈ ਹਾਈ ਕਮਿਸ਼ਨ ਨੇ ਇਕ ਬਿਆਨ ਵਿਚ ਕਿਹਾ ਹੈ ਕਿ ਭਾਰਤ ਚ ਆਸਟਰੇਲੀਆ ਦੇ ਹਾਈ ਕਮਿਸ਼ਨਰ ਹਰਿੰਦਰ ਸਿੱਧੂ ਨੇ ਸ਼ੁੱਕਰਵਾਰ ਨੂੰ ਬੰਗਲੁਰੂ ਚ ਆਯੋਜਿਤ ਇਕ ਸਮਾਰੋਹ ਚ ਜਨਰਲ ਡਵੀਜ਼ਨ ਵਿਚ ਆਡਰ ਆਫ਼ ਆਸਟ੍ਰੇਲੀਆ ਦੀ ਆਨਰੇਰੀ ਮੈਂਬਰਸ਼ਿਪ ਦਿੱਤੀ।

 

ਫੈਡਰੇਸ਼ਨ ਯੂਨੀਵਰਸਿਟੀ ਆਸਟਰੇਲੀਆ ਦੀ ਸਾਬਕਾ ਵਿਦਿਆਰਥਣ ਕਿਰਨ ਮਜੂਮਦਾਰ ਸ਼ਾ ਬਾਇਓਕਨ ਦੀ ਸੰਸਥਾਪਕ ਹੈ ਜੋ ਭਾਰਤ ਦੀ ਸਭ ਤੋਂ ਵੱਡੀ ਬਾਇਓ-ਫਾਰਮਾਸਿਊਟੀਕਲ ਕੰਪਨੀਆਂ ਚੋਂ ਇੱਕ ਹੈ। ਆਸਟਰੇਲੀਆ ਦੇ ਗਲੋਬਲ ਅਲੂਮਨੀ ਅੰਬੈਸਡਰ ਮਜੂਮਦਾਰ-ਸ਼ਾ ਨੂੰ ਆਸਟਰੇਲੀਆ ਅਤੇ ਭਾਰਤ ਵਿਚਾਲੇ ਉਦਯੋਗਿਕ ਅਕਾਦਮਿਕ ਸਹਿਯੋਗ ਲਈ ਨਿਰੰਤਰ ਅਤੇ ਮਹੱਤਵਪੂਰਣ ਯੋਗਦਾਨ ਲਈ ਇਹ ਸਨਮਾਨ ਦਿੱਤਾ ਗਿਆ। ਕਿਰਨ ਮਜੂਮਦਾਰ ਸ਼ਾ ਆਸਟਰੇਲੀਆ ਦਾ ਸਰਵਉੱਚ ਨਾਗਰਿਕ ਸਨਮਾਨ ਪ੍ਰਾਪਤ ਕਰਨ ਵਾਲੇ ਚੌਥੇ ਭਾਰਤੀ ਨਾਗਰਿਕ ਹਨ।

 

ਦੱਸਣਯੋਗ ਹੈ ਕਿ ਇਕ ਸਮਾਂ ਸੀ ਜਦੋਂ ਬਹੁਤ ਸਾਰੀਆਂ ਕੰਪਨੀਆਂ ਨੇ ਕਿਰਨ ਮਜੂਮਦਾਰ ਸ਼ਾ ਨੂੰ ਨੌਕਰੀ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਔਰਤ ਹੋਣ ਵਜੋਂ ਕਈ ਕੰਪਨੀਆਂ ਦੇ ਮਾੜੇ ਵਤੀਰੇ ਤੋਂ ਬਾਅਦ ਉਨ੍ਹਾਂ ਨੇ ਸਿਰਫ 1200 ਰੁਪਏ ਲਗਾ ਕੇ ਆਪਣਾ ਕਾਰੋਬਾਰ ਸ਼ੁਰੂ ਕੀਤਾ, ਜੋ ਹੁਣ 37 ਹਜ਼ਾਰ ਕਰੋੜ ਰੁਪਏ ਤੋਂ ਵਧੇਰੇ ਦੀ ਇੱਕ ਕੰਪਨੀ ਬਣ ਚੁਕੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Started business from 1200 now became the mistress of 35 thousand crore company