ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਖੁਲਾਸਾ: 7 ’ਚੋਂ ਇਕ ਭਾਰਤੀ ਮਾਨਸਿਕ ਗੜਬੜੀ ਤੋਂ ਪੀੜਤ

ਇਕ ਅਧਿਐਨ ਦੇ ਅਨੁਸਾਰ 2017 ਵਿਚ ਹਰੇਕ ਸੱਤ ਭਾਰਤੀਆਂ ਚੋਂ ਇਕ ਵਿਅਕਤੀ ਵੱਖ-ਵੱਖ ਕਿਸਮਾਂ ਦੇ ਮਾਨਸਿਕ ਗੜਬੜੀ (ਰੋਗ) ਤੋਂ ਪੀੜਤ ਰਿਹਾ। ਜਿਸ ਨਾਲ ਲੋਕ ਸਭ ਤੋਂ ਜ਼ਿਆਦਾ ਉਦਾਸੀ ਅਤੇ ਚਿੰਤਾ ਨਾਲ ਜੂਝ ਰਹੇ ਸਨ। 1990 ਤੋਂ ਬਾਅਦ ਭਾਰਤ ਦੇ ਹਰੇਕ ਸੂਬੇ ਚ ਮਾਨਸਿਕ ਗੜਬੜੀ ਅਤੇ ਉਨ੍ਹਾਂ ਦੇ ਸਰਗਰਮ ਤੋਂ ਪਹਿਲਾਂ ਵਿਆਪਕ ਅੰਦਾਜ਼ੇ ਚ ਦਿਖਾਇਆ ਕਿ ਬਿਮਾਰੀਆਂ ਦੇ ਬੋਝ ਚ ਮਾਨਸਿਕ ਗੜਬੜੀਆਂ ਦਾ ਯੋਗਦਾਨ 1990 ਅਤੇ 2017 ਦਰਮਿਆਨ ਦੁੱਗਣਾ ਹੋ ਗਿਆ।

 

ਇਨ੍ਹਾਂ ਮਾਨਸਿਕ ਗੜਬੜੀਆਂ ਚ ਉਦਾਸੀ, ਚਿੰਤਾ, ਸ਼ਾਈਜ਼ੋਫਰੀਨੀਆ, ਬਾਈਪੋਲਰ ਡਿਸਆਰਡਰ, ਵਿਕਾਸ ਸਬੰਧੀ ਅਣਜਾਣ ਬੌਧਿਕ ਕਮਜ਼ੋਰੀ, ਆਚਰਣ ਗੜਬੜੀ ਅਤੇ ਆਟਿਜ਼ਮ ਸ਼ਾਮਲ ਹਨ।

 

ਇਹ ਅਧਿਐਨ ਲੈਂਸੈੱਟ ਸਾਈਕਿਆਟ੍ਰੀ ਵਿੱਚ ਪ੍ਰਕਾਸ਼ਤ ‘ਇੰਡੀਆ ਸਟੇਟ ਲੈਵਲ ਡਿਸੀਜ਼ ਬਰਡਨ ਇਨੀਸ਼ੀਏਟਿਵਚ ਛਾਪਿਆ ਗਿਆ ਸੀ।

 

ਸੋਮਵਾਰ ਨੂੰ ਪ੍ਰਕਾਸ਼ਤ ਹੋਏ ਅਧਿਐਨ ਦੇ ਨਤੀਜਿਆਂ ਅਨੁਸਾਰ, 2017 ਵਿਚ 19.7 ਕਰੋੜ ਭਾਰਤੀ ਮਾਨਸਿਕ ਰੋਗਾਂ ਦਾ ਸ਼ਿਕਾਰ ਹੋਏ ਜਿਨ੍ਹਾਂ ਚੋਂ 4.6 ਕਰੋੜ ਲੋਕਾਂ ਨੂੰ ਉਦਾਸੀ ਸੀ ਅਤੇ 4.5 ਲੱਖ ਲੋਕ ਚਿੰਤਾ ਦੀ ਬਿਮਾਰੀ ਤੋਂ ਪੀੜਤ ਸਨ। ਉਦਾਸੀ ਅਤੇ ਚਿੰਤਾ ਸਭ ਤੋਂ ਆਮ ਮਾਨਸਿਕ ਰੋਗ ਹਨ ਤੇ ਉਨ੍ਹਾਂ ਦਾ ਪ੍ਰਸਾਰ ਭਾਰਤ ਚ ਵੱਧ ਰਿਹਾ ਹੈ ਅਤੇ ਦੱਖਣੀ ਰਾਜਾਂ ਅਤੇ ਔਰਤਾਂ ਵਿੱਚ ਇਸ ਦੀ ਦਰ ਜਿਆਦਾ ਹੈ।

 

ਅਧਿਐਨ ਵਿਚ ਕਿਹਾ ਗਿਆ ਹੈ ਕਿ ਮੱਧ-ਉਮਰ ਦੇ ਲੋਕ ਉਦਾਸੀ ਤੋਂ ਵਧੇਰੇ ਪੀੜਤ ਹਨ, ਜੋ ਕਿ ਭਾਰਤ ਵਿਚ ਬੁਢਾਪੇ ਪ੍ਰਤੀ ਵੱਧ ਰਹੀ ਆਬਾਦੀ ਬਾਰੇ ਚਿੰਤਾ ਦਰਸਾਉਂਦੇ ਹਨ। ਇਸ ਵਿਚ ਇਹ ਵੀ ਕਿਹਾ ਗਿਆ ਹੈ ਕਿ ਤਣਾਅ ਭਾਰਤ ਵਿਚ ਆਤਮ-ਹੱਤਿਆ ਦੀਆਂ ਮੌਤਾਂ ਨਾਲ ਵੀ ਸਬੰਧਤ ਹੈ।

 

ਕੁੱਲ ਬਿਮਾਰੀ ਦੇ ਬੋਝ ਲਈ ਮਾਨਸਿਕ ਰੋਗ ਦਾ ਯੋਗਦਾਨ 1990 ਅਤੇ 2017 ਦੇ ਵਿਚਕਾਰ ਦੁੱਗਣਾ ਹੋਇਆ, ਜੋ ਇਸ ਵਧੇ ਹੋਏ ਬੋਝ ਨੂੰ ਨਿਯੰਤਰਣ ਕਰਨ ਲਈ ਇੱਕ ਪ੍ਰਭਾਵਸ਼ਾਲੀ ਰਣਨੀਤੀ ਲਾਗੂ ਕਰਨ ਦੀ ਜ਼ਰੂਰਤ ਦਾ ਇਸ਼ਾਰਾ ਕਰਦਾ ਹੈ।

 

ਏਮਜ਼ ਦੇ ਪ੍ਰੋਫੈਸਰ ਅਤੇ ਮੁੱਖ ਖੋਜਕਰਤਾ ਰਾਜੇਸ਼ ਸਾਗਰ ਨੇ ਕਿਹਾ, “ਇਸ ਭਾਰ ਨੂੰ ਘਟਾਉਣ ਲਈ ਹੁਣ ਮਾਨਸਿਕ ਸਿਹਤ ਨੂੰ ਸਾਹਮਣੇ ਲਿਆਉਣ ਲਈ ਸਾਰੇ ਪੱਧਰਾਂ ’ਤੇ ਸਾਰੇ ਭਾਈਵਾਲਾਂ ਨਾਲ ਕੰਮ ਕਰਨ ਦਾ ਸਮਾਂ ਆ ਗਿਆ ਹੈ।

 

ਇਸ ਅਧਿਐਨ ਵਿਚ ਸਭ ਤੋਂ ਦਿਲਚਸਪ ਗੱਲ ਇਹ ਸਾਹਮਣੇ ਆਈ ਹੈ ਕਿ ਦੇਸ਼ ਦੇ ਘੱਟ ਵਿਕਸਤ ਰਾਜਾਂ ਵਿਚ ਬਚਪਨ ਦੇ ਮਾਨਸਿਕ ਰੋਗਾਂ ਅਤੇ ਆਚਰਣ ਰੋਗਾਂ ਦੇ ਬੋਝ ਚ ਸੁਧਾਰ ਦੀ ਹੌਲੀ ਰਫਤਾਰ ਹੈ ਜਿਸਦੀ ਸਹੀ ਜਾਂਚ ਕਰਨ ਦੀ ਜ਼ਰੂਰਤ ਹੈ।”

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:study reveals One in 7 Indians suffer from mental disorder