ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵੱਡੀ ਉਮਰ `ਚ ਖੁਸ਼ ਰਹਿਣ ਵਾਲੇ ਜਿਉਂਦੇ ਹਨ ਲੰਬਾ ਜੀਵਨ

ਵੱਡੀ ਉਮਰ `ਚ ਖੁਸ਼ ਰਹਿਣ ਵਾਲੇ ਜਿਉਂਦੇ ਹਨ ਲੰਬਾ ਜੀਵਨ

ਇਹ ਕਿਹਾ ਜਾਂਦਾ ਹੈ ਕਿ ਹਾਲਾਤ ਕਿਸੇ ਤਰ੍ਹਾਂ ਦੇ ਵੀ ਹੋਣ, ਜੇਕਰ ਆਪ ਖੁਸ਼ ਹੋ ਤਾਂ ਸਭ ਸੌਖਾ ਹੋ ਜਾਂਦਾ ਹੈ। ਇਸ ਗੱਲ ਨੂੰ ਹੁਣ ਮਾਹਿਰਾਂ ਨੇ ਵੀ ਮੰਨ ਲਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਬੁਢਾਪੇ `ਚ ਖੁਸ਼ ਰਹਿਣ ਵਾਲੇ ਬਜ਼ੁਰਗ ਲੰਬਾ ਸਮਾਂ ਅਤੇ ਤੰਦਰੁਸਤ ਜੀਵਨ ਜਿਉਂਦੇ ਹਨ। ਇਹ ਜਾਣਕਾਰੀ ਇਕ ਨਵੇਂ ਅਧਿਐਨ `ਚ ਸਾਹਮਣੇ ਆਈ ਹੈ। ਖੋਜਕਰਾਤਾਵਾਂ ਨੇ ਇਸ ਟੀਮ `ਚ ਭਾਰਤੀ ਮੂਲ ਦਾ ਇਕ ਵਿਅਕਤੀ ਵੀ ਸ਼ਾਮਲ ਹੈ। 


ਇਹ ਅਧਿਐਨ ਸਿੰਘਾਪੁਰ `ਚ ਡਿਊਕ ਐਨਯੂਐਸ ਮੈਡੀਕਲ ਸਕੂਲ `ਚ ਕੀਤਾ ਗਿਆ। ਪ੍ਰਮੁੱਖ ਖੋਜਕਰਤਾ ਅਤੇ ਸੰਸਥਾ `ਚ ਸਹਾਇਕ ਪ੍ਰੋਫੈਸਰ ਰਾਹੁਲ ਮਲਹੋਤਰਾ ਨੇ ਕਿਹਾ ਕਿ ਅਧਿਐਨ `ਚ ਪਤਾ ਲਗਿਆ ਹੈ ਕਿ ਖੁਸ਼ੀ `ਚ ਥੋੜ੍ਹਾ ਵੀ ਵਾਧਾ ਬਜ਼ੁਰਗਾਂ ਦੀ ਉਮਰ ਵਧਾਉਣ `ਚ ਲਾਭਦਾਇਕ ਹੋ ਸਕਦਾ ਹੈ। ਇਹ ਅਧਿਐਨ ਏਜ਼ ਐਂਡ ਏਜਿੰਗ ਜਰਨਲ `ਚ ਪ੍ਰਕਾਸਿ਼ਤ ਹੋ ਚੁੱਕਿਆ ਹੈ। ਇਸ ਅਧਿਐਨ `ਚ 4,478 ਲੋਕਾਂ ਨੂੰ ਸ਼ਾਮਲ ਕੀਤਾ ਗਿਆ ਸੀ। 2009 `ਚ ਸ਼ੁਰੂ ਕੀਤਾ ਗਿਆ ਅਧਿਐਨ ਗਿਆ ਅਧਿਐਨ 31 ਦਸੰਬਰ 2015 ਤੱਕ ਜਾਰੀ ਰਿਹਾ। ਇਸ `ਚ  ਸ਼ੁਰੂ `ਚ ਖੁਸ਼ੀ ਅਤੇ ਬਾਅਦ `ਚ ਕਿਸੇ ਵੀ ਕਾਰਨ ਨਾਲ ਮੌਤ ਦੇ ਡਰ `ਚ ਸਬੰਧਾਂ ਦਾ ਅਧਿਐਨ ਕੀਤਾ ਗਿਆ।


ਮਲਹੋਤਰਾ ਨੇ ਕਿਹਾ ਕਿ ਇਸ ਤਰ੍ਹਾਂ ਨਾਲ ਖੁਸ਼ੀ ਜਾਂ ਮਨੋਵਿਗਿਆਨਕ ਤੰਦਰੁਸਤੀ ਨੂੰ ਬਣਾਈ ਰੱਖਣ ਜਾਂ ਸੁਧਾਰਨ ਵਾਲੀ ਵਿਅਕਤੀਗਤ ਪੱਧਰ ਦੀ ਗਤੀਵਿਧੀਆਂ ਦੇ ਨਾਲ ਨਾਲ ਸਰਕਾਰੀ ਨੀਤੀ ਅਤੇ ਪ੍ਰੋਗਰਾਮ ਨਾਲ ਬਜ਼ੁਰਗਾਂ ਦੀ ਲੰਬੀ ਉਮਰ ਹੋ ਸਕਦੀ ਹੈ। ਇਸ ਸਰਵੇਖਣ ਨੂੰ ਸਿੰਘਾਪੁਰ `ਚ ਰਹਿਣ ਵਾਲੇ 60 ਸਾਲ ਅਤੇ ਇਸ ਤੋਂ ਜਿ਼ਆਦਾ ਉਮਰ ਦੇ ਲੋਕਾਂ `ਤੇ ਕੇਂਦਰਿਤ ਰੱਖਿਆ ਗਿਆ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:study says elders living happily have chances of living longer life