ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੈਸੇਜ ਦੀ ਥਾਂ ਸਾਹਮਣੇ ਝੂਠ ਬੋਲਣਾ ਪਸੰਦ ਕਰਦੇ ਨੇ ਪੁਰਸ਼!

ਪੁਰਸ਼ਾਂ ਦਾ ਮੰਨਣਾ ਹੈ ਕਿ ਉਹ ਮਹਿਲਾਵਾਂ ਦੀ ਤੁਲਨਾ ਵਿੱਚ ਜ਼ਿਆਦਾ ਸਫ਼ਾਈ ਨਾਲ ਝੂਠ ਬੋਲ ਸਕਦੇ ਹਨ। ਇੱਕ ਤਾਜ਼ਾ ਖੋਜ ਅਨੁਸਾਰ ਮੈਸੇਜ ਦੀ ਥਾਂ ਸਾਹਮਣੇ ਝੂਠ ਬੋਲਣਾ ਪਸੰਦ ਕਰਦੇ ਹਨ ਪੁਰਸ਼। 
 

ਬ੍ਰਿਟੇਨ ਦੀ ਪੋਰਟਸਮਾਊਥ ਯੂਨੀਵਰਸਿਟੀ ਦੇ ਖੋਜਕਰਤਾਵਾਂ ਨੇ ਖੋਜ ਵਿੱਚ ਪਾਇਆ ਕਿ ਜੋ ਲੋਕ ਵਧੇਰੇ ਸਾਫ਼-ਸੁਥਰੇ ਝੂਠ ਬੋਲਦੇ ਹਨ ਉਹ ਜ਼ਿਆਦਾ ਗਾਲੜੀ ਹੁੰਦੇ ਹਨ ਅਤੇ ਦੂਜੇ ਦੀ ਤੁਲਨਾ ਵਿੱਚ ਆਪਣੇ ਪਰਿਵਾਰ, ਦੋਸਤਾਂ, ਸਾਥੀਆਂ ਅਤੇ  ਸਹਿਕਰਮੀਆਂ ਨਾਲ ਵਧੇਰੇ ਝੂਠ ਬੋਲਦੇ ਹਨ।
 

ਖੋਜਕਰਤਾਵਾਂ ਨੇ ਕਿਹਾ ਕਿ ਸਫਾਈ ਨਾਲ ਝੂਠ ਬੋਲਣ ਵਾਲੇ ਲੋਕ ਆਹਮਣੇ ਸਾਹਮਣੇ ਝੂਠ ਬੋਲਣਾ ਜ਼ਿਆਦਾ ਪਸੰਦ ਕਰਦੇ ਹਨ। ਮੈਸੇਜ ਅਤੇ ਸੋਸ਼ਲ ਮੀਡੀਆ ਉਤੇ ਉਹ ਝੂਠ ਬੋਲਣਾ ਬਿਲਕੁਲ ਵੀ ਪਸੰਦ ਨਹੀਂ ਕਰਦੇ।
 

ਖੋਜਕਰਤਾ ਬ੍ਰਾਇਨਾ ਵੇਰੀਗਿਨ ਨੇ ਕਿਹਾ ਕਿ ਖੋਜ ਦੌਰਾਨ, ਸਾਨੂੰ ਸਫ਼ਾਈ ਨਾਲ ਝੂਠ ਬੋਲਣ ਅਤੇ ਇੱਕ ਖਾਸ ਲਿੰਗ ਵਿਚਕਾਰ ਇੱਕ ਮਹੱਤਵਪੂਰਨ ਸਬੰਧ ਮਿਲਿਆ। ਪੁਰਸ਼ ਮੰਨਦੇ ਹਨ ਕਿ ਉਹ ਔਰਤਾਂ ਨਾਲੋਂ ਜ਼ਿਆਦਾ ਸਫ਼ਾਈ ਨਾਲ ਝੂਠ ਬੋਲਦੇ ਹਨ ਅਤੇ ਫੜੇ ਨਹੀਂ ਜਾਂਦੇ।
 

ਪਲੋਸ ਵੈਨ ਵਿੱਚ ਪ੍ਰਕਾਸ਼ਤ ਖੋਜ ਅਨੁਸਾਰ 40 ਫੀਸਦੀ ਝੂਠ ਕੁਝ ਹੀ ਲੋਕ ਬੋਲ ਸਕਦੇ ਹਨ। ਇਹ ਲੋਕ ਤੁਹਾਡੇ ਆਪਣੇ ਜਾਣ ਪਛਾਣ ਤੋਂ ਮਾਫੀ ਮੰਗਦੇ ਹੋਏ ਵੀ ਝੂਠ ਬੋਲਦੇ ਹਨ। ਖੋਜਕਰਤਾਵਾਂ ਨੇ ਕਿਹਾ ਕਿ ਜੋ ਲੋਕ ਸੋਚਦੇ ਹਨ ਕਿ ਉਹ ਸਫ਼ਾਈ ਨਾਲ ਝੂਠ ਬੋਲਦੇ ਹਨ ਉਹ ਸਭ ਤੋਂ ਜ਼ਿਆਦਾ ਝੂਠ ਬੋਲਦੇ ਮਿਲੇ।

 

ਖੋਜ- ਪੁਰਸ਼ ਮੈਸੇਜ ਦੀ ਥਾਂ ਸਾਹਮਣੇ ਝੂਠ ਬੋਲਣਾ ਪਸੰਦ ਕਰਦੇ ਹਨ। ਇਸ ਤੋਂ ਇਲਾਵਾ ਜ਼ਿਆਦਾ ਗਾਲੜੀ ਲੋਕ ਸਫ਼ਾਈ ਨਾਲ ਝੂਠ ਬੋਲਣ ਦੇ ਮਾਹਰ ਹੁੰਦੇ ਹਨ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title: Study shows men are better liars than women