ਅਗਲੀ ਕਹਾਣੀ

ਭਾਰਤ  'ਚ ਸਿਰਫ  24 ਪ੍ਰਤੀਸ਼ਤ ਵਿਆਹੁਤਾ ਔਰਤਾਂ ਹੀ ਚਾਹੁੰਦੀਆਂ ਨੇ ਦੂਜਾ ਬੱਚਾ

women with child

ਇੱਕ ਸਰਵੇਖਣ ਵਿੱਚ ਇਹ ਖੁਲਾਸਾ ਹੋਇਆ ਹੈ ਕਿ ਭਾਰਤ  ' ਸਿਰਫ  24 ਪ੍ਰਤੀਸ਼ਤ ਵਿਆਹੁਤਾ ਔਰਤਾਂ ਹੀ ਦੂਜਾ ਬੱਚਾ ਚਾਹੁੰਦੀਆਂ ਹਨ. ਸਰਕਾਰੀ ਅੰਕੜਿਆਂ ਅਨੁਸਾਰ ਇਹਦੇ ਪਿਛਲੇ  10 ਸਾਲਾਂ ਦੌਰਾਨ 68 ਫੀਸਦੀ ਦੀ ਗਿਰਾਵਟ ਆਈ ਹੈ. ਕੇਂਦਰੀ ਸਿਹਤ ਮੰਤਰਾਲੇ ਦੇ ਰਾਸ਼ਟਰੀ ਫੈਮਿਲੀ ਹੈਲਥ ਸਰਵੇਖਣ ਦੁਆਰਾ ਇਸ ਗੱਲ ਦਾ ਖੁਲਾਸਾ ਹੋਇਆ ਹੈ.  15 ਤੋਂ 49 ਸਾਲ ਦੀ ਉਮਰ ਦੇ ਵਿਚਕਾਰ ਵਿਆਹੁਤਾ ਔਰਤਾਂ ਵਿਚਾਲੇ ਇਹ ਸਰਵੇਖਣ ਕੀਤਾ ਗਿਆ ਸੀ. ਜਿਸ ਰਾਂਹੀ ਸਾਹਮਣੇ ਆਇਆ ਕਿ ਸਿਰਫ 24 ਫ਼ੀਸਦੀ ਔਰਤਾਂ ਦੂਜਾ ਬੱਚਾ ਚਾਹੁੰਦੀਆਂ ਸਨ. ਮਰਦਾਂ ਵਿੱਚ ਇਹ ਗਿਣਤੀ  27 ਫੀਸਦ ਸੀ.

ਮਾਹਿਰ ਨੇ ਦੱਸਿਆ ਕਿ ਇਸਦਾ ਕਾਰਨ ਚੰਗਾ ਕੈਰੀਅਰ, ਉੱਚ ਮਿਆਰ ਦਾ ਜੀਵਨ ਜੀਣਾ ਅਤੇ ਮਾਂ ਬਣਨ ਦੇਰੀ ਹੈ. ਉੱਥੇ ਹੀ ਸ਼ਹਿਰ ਰਹਿਣ ਵਾਲੇ ਪੜ੍ਹੇ-ਲਿਖੇ ਜੋੜੇ  30 ਜਾਂ 40 ਸਾਲਾਂ ਦੀ ਉਮਰ  ' ਪਹਿਲੇ ਬੱਚੇ ਦੀ ਪਲਾਨਿੰਗ ਕਰਨ ਲਈ ਡਾਕਟਰ ਕੋਲ ਆਉਂਦੇ ਹਨ. ਹੈ. ਦਿੱਲੀ ਦੀ ਡਾਕਟਰ ਅਰਚਨਾ ਧਵਨ ਦਾ ਕਹਿਣਾ ਹੈ ਕਿ ਜ਼ਿਆਦਾਤਰ ਜੋੜੇ ਦੇਰੀ ਨਾਲ ਬੱਚਾ ਚਾਹੁੰਦੇ ਹਨ. ਕਿਉਕਿ ਉਹ ਆਪਣਾ ਕੈਰੀਅਰ ਬਣਾਉਂਣਾ ਚਾਹੁੰਦੇ ਹਨ ਜਾਂ ਫਿਰ ਉਹ ਵਿਆਹ ਹੀ ਦੇਰ ਨਾਲ ਕਰਾਉਂਦੇ ਹਨ. ਉੱਥੇ ਕੁਝ ਜੋੜੇ ਸਿਰਫ ਇੱਕ ਹੀ ਬੱਚੇ ਨਾਲ ਖੁਸ਼ ਹਨ.

2011 ਦੀ ਜਨਗਣਨਾ ਦੇ ਅਨੁਸਾਰ ਭਾਰਤ  ' 54 ਫੀਸਦੀ ਔਰਤਾਂ ਦੇ ਦੋ ਹੀ ਬੱਚੇ ਹਨ.  25 ਤੋਂ 29 ਸਾਲ ਦੀ ਉਮਰ ਦੇ ਵਿੱਚਕਾਰ ਦੀਆਂ 16 ਪ੍ਰਤੀਸ਼ਤ ਔਰਤਾਂ ਦੇ ਕੋਈ ਬੱਚਾ ਨਹੀਂ ਹੈ. ਆਬਾਦੀ ਫਾਊਡੇਸ਼ਨ ਆਫ ਇੰਡੀਆ ਦੀ ਡਾਇਰੈਕਟਰ ਪੂਨਮ ਮੁਟਰੇਜਾ ਦਾ ਕਹਿਣਾ ਹੈ ਕਿ ਰੋਜ਼ ਬਦਲਦੀ ਜੀਵਨ-ਸ਼ੈਲੀ ਨੂੰ ਵੇਖਦੇ ਹੋਏ ਲੋਕ ਇੱਕ ਹੀ ਬੱਚੇ ਨੂੰ ਚੰਗੀ ਸਿੱਖਿਆ,ਚੰਗੇ ਕਪੜੇ, ਗੈਜੇਟਸ ਅਤੇ ਹੋਰ ਲਗਜ਼ਰੀ ਦੇਣ ਲਈ ਦੂਜਾ ਬੱਚਾ ਪੈਦਾ ਕਰਨ ਬਾਰੇ ਨਹੀਂ ਸੋਚਦੇ.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:survey shows that majority of families not want second child